Thursday, October 15, 2026
Home National ਸੜ੍ਹਕ ਹਾਦਸੇ ਵਿੱਚ ਐਮਬੀਬੀਐਸ ਵਿਦਿਆਰਥੀਆਂ ਦੀ ਕਾਰ ਨੂੰ ਲੱਗੀ ਅੱਗ, 3 ਦੀ...

ਸੜ੍ਹਕ ਹਾਦਸੇ ਵਿੱਚ ਐਮਬੀਬੀਐਸ ਵਿਦਿਆਰਥੀਆਂ ਦੀ ਕਾਰ ਨੂੰ ਲੱਗੀ ਅੱਗ, 3 ਦੀ ਮੌਤ, 3 ਜ਼ਖਮੀ

ਸੋਨੀਪਤ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਸੋਨੀਪਤ ‘ਚ ਝੱਜਰ-ਮੇਰਠ ਹਾਈਵੇਅ ‘ਤੇ ਸੋਨੀਪਤ ਨੇੜੇ ਸੜਕ ‘ਤੇ ਰੱਖੇ ਪੱਥਰਾਂ ਨਾਲ ਤੇਜ਼ ਰਫਤਾਰ ਕਾਰ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟੱਕਰ ਦੇ ਤੁਰੰਤ ਬਾਅਦ ਕਾਰ ‘ਚ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਕਾਰ ‘ਚ ਸਵਾਰ 6 ਵਿਦਿਆਰਥੀਆਂ ‘ਚੋਂ 3 ਦੀ ਸੜ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀ 3 ਵਿਦਿਆਰਥੀਆਂ ਨੂੰ ਇਲਾਜ ਲਈ ਰੋਹਤਕ ਪੀਜੀਆਈ ਭੇਜਿਆ ਗਿਆ ਹੈ।

Advertisements

ਦੱਸਿਆਂ ਜਾ ਰਿਹਾ ਹੈ ਕਿ ਸਾਰੇ ਵਿਦਿਆਰਥੀ ਰੋਹਤਕ ਪੀਜੀਆਈ ਤੋਂ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਸਨ ਅਤੇ ਰੋਹਤਕ ਤੋਂ ਹਰਿਦੁਆਰ ਜਾ ਰਹੇ ਸਨ। ਫਿਲਹਾਲ ਥਾਣਾ ਰਾਏ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਟੱਕਰ ਵਿੱਚ ਕਾਰ ‘ਚ ਸਵਾਰ ਪੁਲਕਿਤ, ਸੰਦੇਸ਼ ਅਤੇ ਰੋਹਿਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਐਮਬੀਬੀਐਸ ਤੀਜੇ ਸਾਲ ਦੇ ਵਿਦਿਆਰਥੀ ਸਨ ਅਤੇ ਕਾਰ ਵਿੱਚ ਸਵਾਰ ਅੰਕਿਤ, ਨਰਵੀਰ ਅਤੇ ਸੋਮਬੀਰ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here