ਰੋਜ਼ਗਾਰ ਦੇ ਮੌਕਿਆਂ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੈਬੀਨਾਰ 24 ਜੁਲਾਈ  ਨੂੰ: ਵਧੀਕ ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਮਿਤੀ 24 ਜੁਲਾਈ  ਨੂੰ ਦੁਪਹਿਰ 3 ਵਜੇ ਰਾਜ ਪੱਧਰੀ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਨੇ ਦੱਸਿਆ ਕਿ ਇਸ ਵੈਬੀਨਾਰ ਦੀ ਸ਼ੁਰੂਆਤ ਕੈਬੀਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਦੇ  ਸਕੱਤਰ ਸ਼੍ਰੀ ਰਾਹੁਲ ਤਿਵਾਰੀ  ਵੱਲੋਂ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਵੈਬੀਨਾਰ ਵਿੱਚ ਨਾਮਵਰ ਕੰਪਨੀਆਂ ਜਿਵੇਂ ਕਿ ਮਾਇਕਰੋਸੋਫਟ, ਅਮਾਜੋਨ, ਡੈੱਲ, ਪੈਪਸੀਕੋ,ਵਾਲਮਾਰਟ ਇੰਡਿਆ ਦੇ ਨੁਮਾਇੰਦੀਆਂ ਵੱਲੋਂ ਨੌਜਵਾਨਾਂ ਨੂੰ ਕੋਵਿਡ-19 ਦੇ ਮੁਸ਼ਕਿਲ ਸਮੇਂ ਦੌਰਾਨ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

Advertisements

ਉਹਨਾਂ ਦੱਸਿਆ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਲਈ ਨੌਜਵਾਨਾਂ www.pgrkam.com ਤੇ ਰਜਿਸਟਰ ਹੋਣਾ ਲਾਜ਼ਮੀ ਹੈ। ਉਹਨਾਂ ਇਹ ਵੀ ਦੱਸਿਆ ਕਿ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਅਤੇ ਪੋਸਟ ਗਰੈਜੁਏਟ (ਕਿਸੇ ਵੀ ਖੇਤਰ ਵਿੱਚ) ਨੌਜਵਾਨ ਜੋ  www.pgrkam.com ਤੇ ਪਹਿਲਾਂ ਤੋਂ ਹੀ ਰਜਿਸਟਰ ਹਨ ਉਹ ਉੱਤੇ ਦਿੱਤੇ ਲਿੰਕ ਰਾਹੀਂ ਵੈਬੀਨਾਰ ਵਿੱਚ ਸਿੱਧਾ ਭਾਗ ਲੈ ਸਕਦੇ ਹਨ। ਉਹਨਾਂ ਦੱਸਿਆ ਕਿ  ਜੋ ਨੋਜਵਾਨ ਰਜਿਸਟਰ ਨਹੀਂ ਹਨ ਉਹ ਆਪਣੇ ਆਪ ਨੂੰ ਉਪਰ ਦਿੱਤੇ ਗਏ ਲਿੰਕ  ਤੇ ਰਜਿਸਟਰ ਕਰਕੇ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ।

ਇਸ ਵੈਬੀਨਾਰ ਦਾ ਪ੍ਰਸਾਰਣ  ਯੂ ਟਿਊਬ  ਤੇ ਵੀ ਕੀਤਾ ਜਾਵੇਗਾ, ਜਿਸਦਾ ਲਿੰਕ ਨੋਜਵਾਨਾਂ ਨੂੰ ਵੈਬੀਨਾਰ ਲਈ ਰਜਿਸਟਰ ਕਰਨ ਉਪਰੰਤ ਪ੍ਰਾਪਤ ਹੋਵੇਗਾ। ਇਸ ਵੈਬੀਨਾਰ ਬਾਰੇ ਹੋਰ ਜਾਣਕਾਰੀ ਲੈਣ ਦੇ ਇਛੁੱਕ ਨੌਜਵਾਨ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਪਠਾਨਕੋਟ ਨਾਲ ਵੀ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here