ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਦੀ ਖ਼ਾਤਰ ਕੁਰਬਾਨੀ ਦਿੱਤੀ ਸੀ: ਰਾਜੇਸ਼ ਪਾਸੀ 

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਭਾਰਤੀ ਜਨ ਸੰਘ ਦੇ ਸੰਸਥਾਪਕ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ਮੌਕੇ ਮੰਡਲ ਜਰਨਲ ਸਕੱਤਰ ਵਿਸ਼ਾਲ ਸੋਂਧੀ,ਜਰਨਲ ਸਕੱਤਰ ਕਮਲਜੀਤ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੰਨੂ ਧੀਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਤੇ ਮੰਨੂ ਧੀਰ ਨੇ ਕਿਹਾ ਕਿ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੌਰਾਨ ਜੇਕਰ ਕਿਸੇ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਲਾਗੂ ਕਰਨ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ ਸੀ ਤਾਂ ਉਹ ਰਾਸ਼ਟਰਵਾਦੀ ਆਗੂ ਸਿਆਮਾ ਪ੍ਰਸਾਦ ਮੁਖਰਜੀ ਸਨ।ਜਿੰਨ੍ਹਾ ਨੇ ਦੋ ਨਿਸ਼ਾਨ ਤੇ ਦੋ ਵਿਧਾਨ ਦੋ ਪ੍ਰਧਾਨ ਨਹੀਂ ਚੱਲਾਂਗੇ ਦਾ ਨਾਅਰਾ ਦਿੱਤਾ ਗਿਆ ਸੀ।

Advertisements

ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਨੇ ਅਖੰਡ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਆਪਣਾ ਸਾਰਾ ਜੀਵਨ  ਸਮਰਪਿਤ ਕਰ ਦਿੱਤਾ।ਉਨ੍ਹਾਂ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।ਡਾ.ਮੁਖਰਜੀ ਧਾਰਾ 370 ਦੇ ਜ਼ੋਰਦਾਰ ਵਿਰੋਧੀ ਸਨ ਅਤੇ ਉਹ ਚਾਹੁੰਦੇ ਸਨ ਕਿ ਕਸ਼ਮੀਰ ਪੂਰੀ ਤਰ੍ਹਾਂ ਭਾਰਤ ਦਾ ਹਿੱਸਾ ਹੋਵੇ ਅਤੇ ਦੂਜੇ ਰਾਜਾਂ ਵਾਂਗ ਹੀ ਕਾਨੂੰਨ ਲਾਗੂ ਹੋਵੇ।ਪਾਸੀ ਨੇ ਕਿਹਾ ਕਿ ਧਾਰਾ 370 ਅਤੇ ਧਾਰਾ 35ਏ ਦਾ ਖਤਮ ਹੋਣਾ ਜੰਮੂ-ਕਸ਼ਮੀਰ ਵਿੱਚ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ​​ਕਰਨ ਵਾਲਾ ਸੀ।ਇਹ ਇੱਕ ਅਜਿਹਾ ਫੈਸਲਾ ਸੀ ਜਿਸਦੀ ਕਲਪਨਾ ਰਾਸ਼ਟਵਾਦੀ ਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕਈ ਸਾਲ ਪਹਿਲਾ ਕੀਤੀ ਸੀ।ਆਜ਼ਾਦ ਭਾਰਤ ਦੇ ਪਹਿਲੇ ਅੰਦੋਲਨਾਂ ਵਿੱਚੋਂ ਇੱਕ ਪ੍ਰਗਿਆ ਪ੍ਰੀਸ਼ਦ ਅੰਦੋਲਨ ਸੀ,ਜਿਸ ਦੀ ਅਗਵਾਈ ਕਸ਼ਮੀਰ ਵਿੱਚ ਪ੍ਰੇਮਨਾਥ ਡੋਗਰਾ ਤੇ ਸ਼ੇਸ਼ ਭਾਰਤ ਵਿੱਚ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਨੇ ਕੀਤੀ ਸੀ।ਇਸੀ ਅੰਦੋਲਨ ਦਾ ਹਿੱਸਾ ਬਣਨ ਜੰਮੂ ਕਸ਼ਮੀਰ ਗਏ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜੰਮੂ ਕਸ਼ਮੀਰ ਦੇ ਅੰਦਰ ਦਾਖ਼ਲ ਹੋਣ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦੀ ਰਹੱਸਮਈ ਹਾਲਤਾਂ ਵਿੱਚ ਮੌਤ ਹੋ ਗਈ ਸੀ।

ਐਸੇ ਅੰਦੋਲਨਾਂ ਦੀ ਗੂੰਜ ਦਹਾਕਿਆਂ ਤੱਕ ਰਹੀ।ਇਸ ਅੰਦੋਲਨ ਨੂੰ ਤਿਆਰ ਕਰਨ ਵਾਲੇ ਡਾ.ਮੁਖਰਜੀ ਵਰਗੇ ਕ੍ਰਾਂਤੀਕਾਰੀ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ।ਉਨ੍ਹਾਂ ਦੇ ਵਿਸ਼ੇ ਐਨਸੀਇਆਰਟੀ ਦੇ ਆਧੁਨਿਕ ਇਤਿਹਾਸ ਦੇ ਸਿਲੇਬਸ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।ਸਰਕਾਰ ਨੂੰ ਇਸ ਨੂੰ ਸਿਲੇਬਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।ਇਸ ਨਾਲ ਨੌਜਵਾਨਾਂ ਨੂੰ ਉਨ੍ਹਾਂ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਖਰਜੀ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਵਚਨਬੱਧ ਹੈ।ਪਾਸੀ ਨੇ ਕਿਹਾ ਕਿ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਸਿਰਫ਼ ਇੱਕ ਸਿਆਸੀ ਕਾਰਕੁਨ ਨਹੀਂ ਸਨ,ਉਨ੍ਹਾਂ ਦੇ ਜੀਵਨ  ਤੋਂ ਸਿਆਸੀ ਪਾਰਟੀਆਂ ਨੂੰ ਸਿੱਖਣਾ ਚਾਹੀਦਾ ਹੈ।ਉਨ੍ਹਾਂ ਦਾ ਆਪਣਾ ਜੀਵਨ ਪ੍ਰੇਰਨਾਦਾਇਕ,ਅਨੁਸ਼ਾਸਿਤ ਅਤੇ ਬੇਦਾਗ ਸੀ।ਉਨ੍ਹਾਂ ਦੀ ਸੋਚ ਸੀ ਕਿ ਸੱਤਾ ਉਨ੍ਹਾਂ ਦੇ ਹੱਥਾਂ ਵਿੱਚ ਜਾਣੀ ਚਾਹੀਦੀ ਹੈ,ਜੋ ਰਾਜਨੀਤੀ ਨੂੰ ਰਾਸ਼ਟਰੀ ਨੀਤੀ ਲਈ ਵਰਤ ਸਕਦਾ ਹੋਵੇ।ਇਸੇ ਕੌਮੀ ਨੀਤੀ ਨੂੰ ਅੱਗੇ ਰੱਖਦਿਆਂ ਅੱਜ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਅਤੇ ਸਮਾਜ ਦੇ ਲੋਕਾਂ ਦੀ ਸੇਵਾ ਵਿੱਚ ਕੰਮ ਕਰ ਰਹੀ ਹੈ।ਇਸ ਮੌਕੇ ਤੇ ਭਾਜਪਾ ਜਿਲਾ ਜਰਨਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਸਾਬਕਾ ਕੌਂਸ਼ਲਰ ਰਾਜਿੰਦਰ ਸਿੰਘ ਧੰਜਲ,ਜ਼ਿਲ੍ਹਾ ਉਪ ਪ੍ਰਧਾਨ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ,ਮੰਡਲ ਉਪ ਪ੍ਰਧਾਨ ਸਵਾਮੀ ਪ੍ਰਸਾਦ ਸ਼ਰਮਾ,ਮੰਡਲ ਜਨਰਲ ਸਕੱਤਰ ਅਸ਼ਵਨੀ ਤੁਲੀ,ਸੁਸ਼ੀਲ ਭੱਲਾ,ਨਰੇਸ਼ ਸੇਠੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here