Thursday, October 22, 2026
Home Chandigarh ਸਪੇਨ ਵਿੱਚ ਗਏ 5 ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤਾਂ ਵਿੱਚ...

ਸਪੇਨ ਵਿੱਚ ਗਏ 5 ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਜਾਂਚ ਸ਼ੁਰੂ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਚੰਗੇ ਭਵਿੱਖ ਲਈ ਗਏ ਬਲਾਚੌਰ ਦੇ ਨੌਜ਼ਵਾਨ ਦੀ ਸਪੇਨ ਵਿੱਚ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਮਿ੍ਰਤਕ 24 ਸਾਲਾਂ ਨੌਜ਼ਵਾਨ ਚਰਨਜੀਤ ਚੰਨੀ ਜੋ ਕਿ ਸਾਢੇ ਚਾਰ ਸਾਲ ਪਹਿਲਾਂ ਸਪੇਨ ਗਿਆ ਸੀ।

Advertisements

ਚਰਨਜੀਤ ਜੋ ਕਿ ਸ਼ੱਕੀ ਹਾਲਤ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸਦੇ ਕਾਰਣ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਚਰਨਜੀਤ ਆਪਣੇ ਮਾਪਿਆਂ ਦੀ ਇਕਲੌਤਾ ਪੁੱਤਰ ਅਤੇ 5 ਭੈਣਾਂ ਦਾ ਇਕਲੌਤਾਂ ਭਰਾ ਸੀ। ਨੌਜ਼ਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿੰਡ ਖੋਜਾ ਬੇਟ ਦੇ ਨੌਜ਼ਵਾਨ ਚੰਨੀ ਘਰ ਦੇ ਆਰਥਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਘਰ ਦੇ ਗੁਜ਼ਾਰੇ ਲਈ ਸਪੇਨ ਚਲਾ ਗਿਆ ਸੀ। ਨੌਜ਼ਵਾਨ ਚਰਨਜੀਤ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

LEAVE A REPLY

Please enter your comment!
Please enter your name here