ਗੁਜਰਾਤ ਦੰਗਿਆਂ ‘ਚ ਮੋਦੀ ਨੂੰ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਕੇ ਦਿੱਤਾ ਇਨਸਾਫ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਗੁਜਰਾਤ ਦੰਗਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਪਰੀਮ ਕੋਰਟ ਨੇ ਕਲੀਨ ਚਿੱਟ ਦੇ ਕੇ ਦੇਸ਼ ਦੇ 132 ਕਰੋੜ ਲੋਕਾਂ ਨੂੰ ਇਨਸਾਫ਼ ਦਿੱਤਾ ਹੈ।ਇਹ ਗੱਲ ਬਜਰੰਗ ਦਲ ਦੇ ਸਾਬਕਾ ਸੂਬਾ ਪ੍ਰਧਾਨ ਨਰੇਸ਼ ਪੰਡਿਤ ਨੇ ਕਹੀ।ਉਨ੍ਹਾਂ ਜਿੱਥੇ ਸੁਪਰੀਮ ਕੋਰਟ ਦੇ ਫੈਂਸਲੇ ਦਾ ਸਵਾਗਤ ਕੀਤਾ,ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਵੀ ਦਿੱਤੀ।ਬਜਰੰਗ ਦਲ ਦੇ ਆਗੂ ਨਰੇਸ਼ ਪੰਡਿਤ ਨੇ ਕਿਹਾ ਕਿ ਐਸ.ਆਈ.ਟੀ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਤੋਂ 9 ਘੰਟੇ ਤੱਕ ਪੁੱਛਗਿੱਛ ਕੀਤੀ ਸੀ,ਪਰ ਭਾਜਪਾ ਵਰਕਰਾਂ ਨੇ ਇੱਕ ਦਿਨ ਵੀ ਵਿਰੋਧ ਨਹੀਂ ਕੀਤਾ,ਅੱਜ ਦੇਸ਼ ਵਿਚ ਕਾਂਗਰਸ ਦੇ ਜੋ ਇਕ ਦੋ ਮੁਖ ਮੰਤਰੀ ਬਚੇ ਹਨ,ਉਹ ਕੰਮਕਾਜ ਛੱਡ ਕੇ ਦਿੱਲੀ ਵਿੱਚ ਧਰਨਾ ਦੇ ਰਹੇ ਹਨ।ਅੱਜ ਅਸੀਂ ਕਾਂਗਰਸ,ਖੱਬੇ ਪੱਖੀ ਅਤੇ ਹੋਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੀ ਪੂਰੀ ਦੁਕਾਨ ਜੋ ਪਿਛਲੇ 20 ਸਾਲਾਂ ਤੋਂ ਨਰਿੰਦਰ ਮੋਦੀ ਜੀ ਦੇ ਵਿਰੋਧ ‘ਤੇ ਚੱਲ ਰਹੀ ਸੀ,ਉਸਨੂੰ ਤੁਸੀਂ ਹੋਰ ਕਿੰਨੇ ਦਿਨ ਚਲਾਓਗੇ।ਨਰੇਸ਼ ਪੰਡਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦਿੱਤੀ ਗਈ ਕਲੀਨ ਚਿੱਟ ਸੱਚ ਦੀ ਕਾਮਯਾਬੀ ਅਤੇ ਜਿੱਤ ਦਾ ਐਲਾਨ ਹੈ।

Advertisements

ਸਾਜ਼ਿਸ਼ ਰਚਣ ਵਾਲਿਆਂ ਨੂੰ ਦੇਸ਼ ਤੋਂ ਜਨਤਕ ਤੋਰ ਮਮੁਆਫੀ ਮੰਗਣੀ ਚਾਹੀਦੀ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ 2002 ‘ਚ ਝੂਠੇ ਖੁਲਾਸੇ ਕਰਕੇ ਸਨਸਨੀ ਫੈਲਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਨੇ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਅਮਿਤ ਤੋਂ ਮੰਗ ਕੀਤੀ ਹੈ ਕਿ ਸਾਜ਼ਿਸ਼ ਰਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜਿੱਥੇ 370 ਨੂੰ ਰੱਦ ਕਰਨ ਸਮੇਤ ਕਈ ਕਾਨੂੰਨ ਰਾਸ਼ਟਰ ਹਿੱਤ ਚ ਲਿਆਂਦੇ ਗਏ ਹਨ,ਉਸੇ ਤਰ੍ਹਾਂ ਦੇਸ਼ ਚ ਝੂਠੇ ਕੇਸ ਦਰਜ ਕਰਨ ਵਾਲੇ,ਫਰਜ਼ੀ ਜਾਂਚ ਕਰਨ ਵਾਲਿਆਂ,ਅਦਾਲਤਾਂ ਵਿੱਚ ਝੂਠੇ ਗਵਾਹ ਖੜੇ ਕਰਕੇ ਫ਼ਰਜ਼ੀ ਚਲਾਣ ਦੇਣ ਵਾਲੇ ਅਧਿਕਾਰੀਆਂ ਦੇ ਖਿਲਾਫ ਸੰਸਦ ਵਿੱਚ ਕਾਨੂੰਨ ਲਿਆਓ।

ਕਿਉਂਕਿ ਅਜਿਹੇ ਅਫਸਰ ਸੰਵਿਧਾਨ ਅਤੇ ਕਾਨੂੰਨ ਲਈ ਵੀ ਵੱਡਾ ਖਤਰਾ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਪੀ.ਐੱਮ.ਤਾਂ ਸੁਪਰੀਮ ਕੋਰਟ ਤੱਕ ਲੜ ਗਏ,ਪਰ ਆਮ ਆਦਮੀ ਤੇ ਕੋਈ ਝੂਠਾ ਕੇਸ ਦਰਜ ਹੋ ਜਾਵੇ ਤਾਂ ਉਹ ਜੇਲ੍ਹ ਜਾਂ ਅਦਾਲਤ ਦੀ ਦਹਿਲੀਜ ਤੇ ਹੀ ਦਮ ਤੋੜ ਦਿੰਦਾ ਹੈ।ਨਰੇਸ਼ ਪੰਡਿਤ ਨੇ ਮੋਦੀ ਤੇ ਸ਼ਾਹ ਤੋਂ ਮੰਗ ਕਰਦੇ ਹੋਏ ਕਿਹਾ ਕਿ ਸੰਸਦ ਵਿਚ ਕਾਨੂੰਨ ਲਿਆਉਣ ਕਿ ਜੋ ਵੀ ਪੁਲਿਸ ਅਧਿਕਾਰੀ ਫ਼ਰਜ਼ੀ ਕਿਸੇ ਨਿਰਦੋਸ਼ ਤੇ ਝੂਠਾ ਕੇਸ ਦਰਜ ਕਰਦਾ ਹੈ ਜਾਂ ਫ਼ਰਜ਼ੀ ਜਾਂਚ ਕਰਕੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ,ਉਸਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕਰਕੇ ਉਮਰਕੈਦ ਦੀ ਸਜ਼ਾ ਮਿਲੇ।ਪੁਲਿਸ ਅਫਸਰਾਂ ਦੀ ਲਕਸ਼ਮਣ ਰੇਖਾ ਵੀ ਤੈਅ ਹੋਣੀ ਚਾਹੀਦੀ ਹੈ,ਤਾਂ ਜੋ ਕਿਸੇ ਬੇਕਸੂਰ ਨੂੰ ਬਿਨਾਂ ਵਜ੍ਹਾ ਫਸਾਇਆ ਨਾ ਜਾ ਸਕੇ।

LEAVE A REPLY

Please enter your comment!
Please enter your name here