ਪੁਰਾਨੀ ਸਬਜ਼ੀ ਮੰਡੀ ਵਿੱਚ ਕੀਤੇ ਨਾਜਾਇਜ਼ ਕਬਜ਼ੇ ਅਤੇ ਖੋਖੇ ਤਿੰਨ ਦਿਨਾਂ ਵਿਚ ਹਟਾਏ ਜਾਣ: ਪਿਆਰਾ ਲਾਲ 

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕਪੂਰਥਲਾ ਸ਼ਹਿਰ ਇਕ ਇਤਿਹਾਸਕ ਸ਼ਹਿਰ ਹੈ ਜਿਸ ਵਿਚ ਕਈ ਹੇਰੀਟੇਜ ਬਿਲਡਿੰਗਾ ਹਨ ਜਿਨ੍ਹਾਂ ਵਿਚੋਂ ਇਕ ਪੁਰਾਨੀ ਕਚਹਿਰੀ/ਦਰਬਾਰ ਹਾਲ ਹੈ ਜਿਸ ਨੂੰ ਲੈਕੇ ਇਸ ਦੇ ਆਲ਼ੇ ਦੁਆਲ਼ੇ ਕਿਸੇ ਵੀ ਤਰ੍ਹਾਂ ਦੀ ਮਾਰਕੀਟ ਜਾ ਖੋਖੇ ਆਦਿ ਨਹੀਂ ਲਗਾਏ ਜਾ ਸਕਦੇ ਪਰ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਅਤੇ ਜ਼ਿਲਾ ਪੂਲਿਸ ਦੀ ਮਿਲੀਭੁਗਤ ਨਾਲ ਪੂਰਾਨੀ ਸਬਜ਼ੀ ਮੰਡੀ ਵਿੱਚ ਲਗਾਤਾਰ ਕਬਜ਼ੇ ਹੋ ਰਹੇ ਹਨ ਅਤੇ ਉਥੇ ਨਜਾਇਜ਼ ਖੋਖੇ ਬਨਾ ਕੇ ਸਰਕਾਰੀ ਜ਼ਮੀਨ ਤੇ ਕਬਜ਼ੇ ਕਰਕੇ ਪੱਕੇ ਖੋਖੇ ਲਗਾਏ ਗਏ ਹਨ ਅਤੇ ਉਹਨਾਂ ਵਿੱਚ ਬਿਜਲੀ ਮੁਲਾਜ਼ਮਾਂ ਨਾਲ ਮਿਲਕੇ ਗੈਰ ਕਾਨੂੰਨੀ ਬਿਜਲੀ ਕੁਨੈਕਸ਼ਨ ਵੀ ਲਏ ਹੋਏ ਹਨ ਇਹਨਾ ਖੋਖਿਆ ਨੂੰ ਹਟਾਉਣ ਲਈ ਸਾਲ 2017 ਵਿਚ ਉਦੋਂ ਦੇ ਤਤਕਾਲੀ ਈਓ ਕੁਲਭੂਸ਼ਨ ਗੋਇਲ ਵਲੋਂ ਜੇ  ਸੀ,ਬੀ ਵੀ ਚਲਾਈ ਗਈ ਸੀ। ਪਰ ਉਸ ਤੋਂ  ਬਾਅਦ ਕਾਰਵਾਈ ਢਿਲੀ ਪੈਣ ਕਰਕੇ ਉਹ ਖੋਖੇ ਉਥੋਂ ਚੁੱਕੇ ਨਹੀਂ ਗਏ ਇਸ ਸਬੰਧ ਵਿੱਚ ਮਾਨਯੋਗ ਪਰਮਾਨੇਂਟ ਲੋਕ ਅਦਾਲਤ ਵਿੱਚ ਨਗਰ ਨਿਗਮ ਕਪੂਰਥਲਾ ਵਲੋਂ 172-ਏ ਦੇ ਚਲਾਨ ਕਰਕੇ ਭਾਰੀ ਜੁਰਮਾਨੇ ਵੀ ਵਸੂਲੇ ਗਏ ਸਨ ਖੋਖਿਆ ਅਤੇ ਦੁਕਾਨਾਂ ਤੇ ਨਾਜਾਇਜ਼ ਕਬਜ਼ਾ ਧਾਰੀਆਂ ਨੇ 164-ਏ ਦੇ ਬਿਆਨਾ ਅੰਦਰ ਮੰਨਿਆ ਸੀ ਕਿ ਅਸੀਂ ਇਹ ਖੋਖੇ ਇਥੋਂ ਚੁਕ ਲਵਾਂਗੇ ਲੇਕਿਨ ਬਾਵਜੂਦ ਇਸ ਦੇ ਨਗਰ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਕਤ ਕਬਜ਼ੇ ਖਾਲੀ ਨਹੀਂ ਕਰਵਾਏ ਗਏ ਉਲਟਾ ਹੁਣ ਉਥੇ ਇਹਨਾਂ ਖੋਖਿਆ ਨੂੰ ਲੱਖਾਂ ਰੁਪਏ ਦੀ ਪਗੜੀ ਤੇ ਦੇ ਕੇ ਉਹਨਾਂ ਕੋਲੋਂ 40/45ਹਜਾਰ ਰੁਪਏ ਮਹੀਨਾ ਕਿਰਾਇਆ ਵਸੂਲਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਨਵੀਂ ਪਾਲਸੀ ਅਨੁਸਾਰ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਖਾਸ ਤੌਰ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ/ਪੰਚਾਇਤੀ ਜ਼ਮੀਨਾਂ ਅਤੇ ਨਗਰ ਨਿਗਮ ਦੀਆਂ ਜ਼ਮੀਨਾਂ ਖ਼ਾਲੀ ਕਰਨ ਦੀ ਅਪੀਲ ਕੀਤੀ ਗਈ ਹੈ।

Advertisements

ਪ੍ਰੰਤੂ ਇਸ ਹੁਕਮਾਂ ਦੀ ਸਰੇਆਮ ਉਲੰਘਣਾ ਕਰਦੇ ਦਿਖਦੇ ਹਨ ਇਸ ਦੇ ਨਾਲ ਹੀ ਮਾਨਯੋਗ ਜਸਟਿਸ ਸੂਰਿਏ ਕਾਂਤ ਵਲੋਂ ਦਿਤੇ ਗਏ ਸੀ,ਓ,ਪੀ,ਸੀ ਨੂੰ 1299ਆਫ 2019/ਓ ਐਂਡ ਐਮ ਮਿਤੀ 17/1/2012 ਹੁਕਮ ਦੀ ਸਰੇਆਮ ਉਲੰਘਣਾ ਹੋ ਰਹੀ ਹੈ ਕਪੂਰਥਲਾ ਵਿਚ ਆਮ ਆਦਮੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਜੋਂ ਇਲੈਕਸ਼ਨ ਤੋਂ ਪਹਿਲਾਂ ਕਪੂਰਥਲਾ ਸ਼ਹਿਰ ਨੂੰ ਪਹਿਲਾਂ ਦੀ ਤਰ੍ਹਾਂ ਇਕ ਪੈਰਿਸ  ਬਨਾਉਣ ਅਤੇ ਸ਼ਹਿਰ ਦਾ ਵਿਕਾਸ ਕਰਨ ਦੇ ਸੁਪਨੇ ਦਿਖਾ ਕੇ ਵੋਟਾਂ ਮੰਗੀਆਂ ਸਨ ਅੱਜ ਕਪੂਰਥਲਾ ਵਿਚ ਅਪਨੀ ਹੀ ਪਾਰਟੀ ਨੂੰ 2/3ਧੜਿਆ ਵਿਚ ਵੰਡਕੇ ਰੱਖ ਦਿੱਤਾ ਹੈ ਹੁਣ ਕਪੂਰਥਲਾ ਦੇ ਲੋਕ ਇਸ ਛੱਛੋਪੰਜ ਵਿਚ ਹਨ ਕਿ ਅਪਨੇ ਕੰਮ ਕਰਾਉਣ ਲਈ ਕਿਹਦੇ ਕੋਲ ਜਾਣ ਮੰਜੂ ਰਾਣਾ ਜੀ ਇਲੇਕਸ਼ਨ ਲੜਨ ਤੋਂ ਪਹਿਲਾਂ ਇਥੇ ਹੀ ਬਤੋਰ ਸਪੇਸ਼ਲ ਜੱਜ ਤਾਇਨਾਤ ਸਨ ਤਦ ਸ਼ਹਿਰ ਵਿੱਚ ਕਾਫੀ ਨਾਜਾਇਜ਼ ਕਬਜ਼ੇ ਟੁਟਵਾਕੇ ਨਾਜਾਇਜ਼ ਕਬਜ਼ੇ ਛੁਡਵਾਏ ਸਨ ਪਰ ਅੱਜ ਇਹਨਾਂ ਦੀ ਸਰਕਾਰ ਵਿੱਚ ਸਰਕਾਰੀ ਜ਼ਮੀਨਾ ਤੋਂ ਕਬਜ਼ੇ ਹਟਾਉਣ ਸਬੰਧੀ ਆਪਨੀ ਸਰਕਾਰ ਦੇ ਹੂਕਮਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਸ ਦਾ ਕਾਰਨ ਪਤਾ ਲੱਗਾ ਹੈ ਕਿ ਮੇਡਮ ਮੰਜੂ ਰਾਣਾ ਵਲੋਂ ਅਪਨੇ ਟੀਮ ਵਰਕਰਾਂ ਨੂੰ ਅਨਦੇਖਾ ਕਰਨਾ ਅਤੇ ਕਮਨੀਕੇਸ਼ਨ ਗ਼ੈਬ ਦਾ ਹੋਨਾ ਹੈ ਸੁਨਣ ਵਿੱਚ ਇਹ ਵੀ ਆਉਂਦਾ ਹੈ ਕਿ ਮੇਡਮ ਮੰਜੂ ਰਾਣਾ ਇਲੈਕਸ਼ਨਾ ਵਿਚ ਜਿਹਨਾਂ ਕਰੀਮੀਨਲ ਲੋਕਾਂ ਅਤੇ ਪ੍ਰਸ਼ਾਸਨ ਦੇ ਵਿਰੁੱਧ ਸੜਕਾਂ ਤੇ ਧਰਨੇ ਲਾ ਕੇ ਬੋਲਦੀ ਸੀ ਅਜ ਦੀ ਤਾਰੀਕ  ਵਿਚ ਮੇਡਮ ਮੰਜੂ ਰਾਣਾ ਨੇ ਅੰਦਰ ਖਾਤੇ ਸਮਝੋਤਾ ਕਰ ਲਿਆ ਹੈ।

ਜਿਸ ਕਰਕੇ ਇਸ ਦੇ ਅਪਨੇ ਵਰਕਰ ਮੇਡਮ ਮੰਜੂ ਰਾਣਾ ਤੇ ਖਫਾ ਹਨ ਸ਼ਹਿਰ ਵਿੱਚ ਥਾਂ ਥਾਂ ਤੇ ਪੰਜਾਬ ਸਰਕਾਰ ਅਤੇ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਲੋਕ ਨਾਜਾਇਜ਼ ਤੋਰ ਤੇ ਪੈਸੇ ਕਮਾ ਕੇ ਸਰਕਾਰ ਨੂੰ ਅਤੇ ਕਾਰਪੋਰੇਸ਼ਨ ਨੂੰ ਚੂਨਾ ਲਗਾ ਰਹੇ ਹਨ ਇਸ ਸਬੰਧੀ ਅੱਜ ਪਿਆਰਾ ਲਾਲ ਸਮਾਜ ਸੇਵੀ ਅਤੇ ਰਕੇਸ਼ ਕੁਮਾਰ ਸਿਟੀ ਪ੍ਰਧਾਨ ਐਂਟੀ ਕੁਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਦੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਕਪੂਰਥਲਾ ਅਤੇ ਐਸ ਐਸ ਪੀ ਸਾਹਿਬ ਕਪੂਰਥਲਾ ਨੂੰ ਮਿਲ ਕੇ ਮਾਨਯੋਗ ਜਸਟਿਸ ਸੂਰਿਏ ਕਾਂਤ ਦੇ ਹੁਕਮ ਦੀ ਕਾਪੀ ਦੇ ਨਾਲ ਪੁਰਾਨੀ ਸਬਜ਼ੀ ਮੰਡੀ ਵਿੱਚ ਕੀਤੇ  ਨਾਜਾਇਜ਼ ਕਬਜ਼ੇ ਅਤੇ ਖੋਖੇ ਤਿੰਨ ਦਿਨਾਂ ਵਿਚ ਹਟਾਇਆ ਜਾਵੇ ਤਾਂ ਜੋਂ ਅਦਾਲਤ ਦੇ ਹੁਕਮਾਂ ਦੀ ਅਵੇਲਨਾ ਨਾ ਹੋ ਸਕੇ ਨਾਲ ਹੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹਨਾਂ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ ਦੀ ਬੇਨਤੀ ਕੀਤੀ ਗਈ ਹੈ।

LEAVE A REPLY

Please enter your comment!
Please enter your name here