ਸਾਫ਼ ਸਫ਼ਾਈ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੀਤਾ ਗਿਆ ਸਨਮਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼): ਸਵੱਛ ਵਿਦਿਆਲੇ ਪੁਰਸਕਾਰ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 736 ਸਕੂਲਾਂ ਨੇ ਹਿੱਸਾ ਲਿਆ । ਜਿੰਨ੍ਹਾਂ ਵਿਚੋਂ 654 ਸਕੂਲਾਂ ਨੇ ਫਾਈਲ ਰਿਪੋਰਟ ਦਾਖਲ ਕਰਵਾਈ ਅਤੇ ਇੰਨ੍ਹਾਂ ਵਿਚੋਂ 6 ਕੈਟਾਗਰੀਆਂ ਸਾਫ਼ ਬਾਥਰੂਮ, ਪਾਣੀ, ਹੈਡਵਾਸ਼ ਸਮੇਤ ਸਾਬਨ, ਉਪਰੇਸ਼ਨ ਐਂਡ ਮੇਨਟੇਂਸ, ਬਹੇਵੀਅਰ ਚੇਨਜ ਐਂਡ ਬਿਲਡਿੰਗ ਕਪੈਸਟੀ ਅਤੇ ਕੋਵਿਡ19 ਪੈਪਰੇਸ਼ਨ ਐਂਡ ਰਿਸਪੋਨਸ ਵਿੱਚ 8 ਅਵਾਰਡ ਓਵਰਆਲ ਸਕੂਲਾਂ ਅਤੇ 30 ਅਵਾਰਡ ਵੱਖ ਵੱਖ ਕੈਟਾਗਰੀਆਂ ਕੁੱਲ 38 ਅਵਾਰਡ ਦਿੱਤੇ ਗਏ। ਇਸ ਸਬੰਧੀ ਇੱਕ ਸਮਾਰੋਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੇਜਰ ਡਾਕਟਰ ਸੁਮਿਤ ਮੁਦ (ਪੀਸੀਐਸ) ਸਹਾਇਕ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਜੇਤੂ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Advertisements


  ਮੇਜਰ ਡਾਕਟਰ ਸੁਮਿਤ ਮੁਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦੇ ਨਾਲ ਨਾਲ ਸਾਫ਼ ਸਫ਼ਾਈ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਜਿਵੇਂ ਦੀ ਸਿੱਖਿਆ ਪ੍ਰਦਾਨ ਕਰਾਂਗੇ ਉਹ ਬੱਚੇ ਉਸੇ ਤਰ੍ਹਾਂ ਹੀ ਸਿਖਣਗੇ। ਉਨ੍ਹਾਂ ਕਿਹਾ ਕਿ ਬੱਚੇ ਹਮੇਸ਼ਾਂ ਆਪਣੇ ਅਧਿਆਪਕਾਂ ਦੀ ਗੱਲ ਮਨਦੇ ਹਨ। ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਸਾਫ ਸਫ਼ਾਈ ਤੇ ਹੋਰ ਨੈਤਿਕ ਗੱਲਾਂ ਬਾਰੇ ਵੀ ਜਾਣੂ ਕਰਵਾਉਣ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਆਪਣੇ ਜ਼ਿਲ੍ਹੇ, ਰਾਜ ਤੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ‘ਤੇ ਉੱਚਾ ਚੁੱਕ ਸਕਣ। ਉਨ੍ਹਾਂ ਨੇ ਇਸ ਮੌਕੇ ‘ਤੇ ਜੇਤੂ ਰਹਿਣ ਵਾਲੇ ਸਕੂਲਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਕੂਲਾਂ ਦੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਨੇ ਇੰਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।


ਸ੍ਰੀ ਜਸਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਨੇ ਇਸ ਮੌਕੇ ‘ਤੇ ਮੁੱਖ ਮਹਿਮਾਨਾਂ ਤੇ ਮਹਿਮਾਨਾ ਨੂੰ ਜੀ ਆਇਆ ਆਖਿਆ ਅਤੇ ਦੱਸਿਆ ਕਿ ਇਹ ਮੁਕਾਬਲੇ ਅਪ੍ਰੈਲ, 2022 ਵਿੱਚ ਸ਼ੁਰੂ ਹੋਏ ਜੋ ਕਿ ਤਿੰਨ ਪੜ੍ਹਾਅ ਵਿੱਚ ਮੁਕੰਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿੱਚ 794 ਸਕੂਲਾਂ ਵਿਚੋਂ 736 ਸਕੂਲਾਂ ਨੇ ਆਨਲਾਈਨ ਅਪਲਾਈ ਕੀਤਾ 654 ਸਕੂਲਾਂ ਨੇ ਆਪਣੀ ਫਾਈਲ ਰਿਪੋਰਟ ਸਬਮਿਟ ਕੀਤੀ।ਇਸ ਦੇ ਦੂਜੇ ਪੜ੍ਹਾਅ ਵਿੱਚ ਸਰਕਾਰੀ ਸਕੂਲਾਂ ਦੀ ਫਿਜਿਕਲ ਚੈਕਿੰਗ ਕੀਤੀ ਗਈ ਅਤੇ ਤੀਜੇ ਪੜ੍ਹਾਅ ਵਿੱਚ ਸਕੋਰ ਦਿੱਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਕੰਮ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 6 ਕੈਟਾਗਰੀਆਂ ਵਿੱਚ ਸਨ, ਜਿਸ ਵਿਚੋਂ ਸਾਫ਼ ਬਾਥਰੂਮ, ਪਾਣੀ, ਹੈਡਵਾਸ਼ ਸਮੇਤ ਸਾਬਨ, ਉਪਰੇਸ਼ਨ ਐਂਡ ਮੇਨਟੇਂਸ, ਬਹੇਵੀਅਰ ਚੇਨਜ ਐਂਡ ਬਿਲਡਿੰਗ ਕਪੈਸਟੀ ਅਤੇ ਕੋਵਿਡ 19 ਪੈਪਰੇਸ਼ਨ ਐਂਡ ਰਿਸਪੋਨਸ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਿਹੜੇ 8 ਸਕੂਲ ਓਵਰਆਲ ਪੱਧਰ ‘ਤੇ ਜੇਤੂ ਰਹੇ ਹਨ, ਉਹ ਸਕੂਲ ਰਾਜ ਪੱਧਰ ‘ਤੇ ਹਿੱਸਾ ਲੈਣਗੇ।


ਇਸ ਮੌਕੇ ‘ਤੇ ਸ਼੍ਰੀ ਨਸੀਬ ਸੈਣੀ ਪਿ੍ਰੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਦਾ ਜੇਤੂ ਰਹਿਣ ਵਿੱਚ ਪੂਰੇ ਸਟਾਫ਼ ਦਾ ਇੱਕਠੇ ਕੰਮ ਕਰਨਾ ਹੈ ਅਤੇ ਸਭ ਤੋਂ ਵੱਧ ਇਸ ਮੁਕਾਬਲੇ ਵਿੱਚ ਉਹ ਉਪਰੇਸ਼ਨ ਐਂਡ ਮੇਨਟੇਂਸ ਨੂੰ ਜਰੂਰੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਅਸੀਂ ਇੱਕ ਬਾਥਰੂਮ ਨੂੰ ਤਿਆਰ ਤਾਂ ਕਰਵਾ ਲੈਂਦੇ ਹਾਂ ਪਰ ਉਸ ਨੂੰ ਕਿਵੇ ਚਾਲੂ ਰੱਖਣਾ ਅਤੇ ਉਸ ਦੀ ਸਾਫ਼ ਸਫ਼ਾਈ ਨੂੰ ਕਿਵੇ ਯਕੀਨੀ ਬਣਾਉਣਾ ਹੈ, ਇਹ ਸਭ ਤੋਂ ਜਿਆਦਾ ਜਰੂਰੀ ਹੁੰਦਾ ਹੈ। ਇਸ ਮੌਕੇ ‘ਤੇ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ ਵੀੇ ਹਾਜ਼ਰ ਸਨ।

LEAVE A REPLY

Please enter your comment!
Please enter your name here