ਸੰਘਰਸ਼ ਕਮੇਟੀ ਨੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਅੱਜ ਸੰਘਰਸ਼ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਲੋਕਲ ਬਾੱਡੀ ਸੈਲ ਬੀ.ਜੇ.ਪੀ. ਦੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਕਰਮਵੀਰ ਬਾਲੀ  ਨੇ ਕਿਹਾ ਕਿ ਮੁਸਲਮਾਨ ਹਿਤੈਸ਼ੀ ਪਾਰਟੀ ਕਾਂਗਰਸ ਦੇ ਰਾਜ  ਵਿੱਚ ਹਿੰਦੂਆਂ ਨੂੰ ਬਕਰੇ ਦੀ ਤਰ੍ਹਾਂ ਕੱਟਿਆ ਜਾ ਰਿਹਾ ਹੈ ਅਤੇ ਬੇਖੌਫ ਹੋ ਕੇ ਵੀਡਿਓ ਵਾਈਰਲ ਕੀਤੀ ਜਾ ਰਹੀ ਹੈ। ਇਹ ਰਾਜਸਥਾਨ ਸਰਕਾਰ ਦੇ ਮੂੰਹ ਤੇ ਚਪੇੜ ਹੈ। ਕਨੱਈਆ ਲਾਲ ਦਾ ਕਸੂਰ ਇਨਾ ਸੀ ਕਿ ਉਸ ਨੇ ਨੂਪੁਰ ਦਾ ਸਮਰਥੱਣ ਕੀਤਾ ਸੀ। ਉਸ ‘ਤੇ ਤਲਵਾਰ ਦੇ ਕਈ ਵਾਰ ਕੀਤੇ ਗਏ ਅਤੇ ਉਸ ਦਾ ਗਲਾ ਰੇਤ ਕੇ ਮੌਤ ਦੇ ਘਾਟ ਉਤਾਰ ਦਿੱਤ ਗਿਆ। ਇਹ ਘਿਨੌਣਾ ਅਪਰਾਧ ਗਰੀਬ ਦਰਜੀ ਦੀ ਦੁਕਾਨ ਵਿੱਚ ਵੜ ਕੇ ਕੀਤਾ ਗਿਆ।

Advertisements

ਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿੱਚ ਬਹੁਤੇ ਲੋਕ ਨੂਪੁਰ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ। ਕੀ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਕਨੱਈਆ ਲਾਲ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਕੀ ਭਾਰਤ ਦੇ ਸੰਵਿਧਾਨ ‘ਤੇ ਵਿਸ਼ਵਾਸ਼ ਨਹੀ ਹੈ। ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੀ ਪਈ ਸੀ ਜਿਹੜਾ ਉਨ੍ਹਾਂ ਨੇ ਬਿਨਾਂ ਸੋਚਿਆ ਕਨੱਈਆ ਲਾਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਰਮਵੀਰ ਬਾਲੀ ਨੇ ਕਿਹਾ ਕਿ ਹਤਿਆਰਿਆਂ ਨੂੰ ਬਿਨਾਂ ਕਿਸੇ ਦੇਰੀ ਫਾਂਸੀ ਦੀ ਸਜ਼ਾ ਫਸਟ ਟ੍ਰੈਕ ਕੋਰਟ ਵਿੱਚ ਲਗਾ ਕੇ ਦਿੱਤੀ ਜਾਵੇ ਅਤੇ ਰਾਜਸਥਾਨ ਸਰਕਾਰ ਜਲਦੀ ਹੀ ਕਨੱਈਆ ਲਾਲ ਦੇ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਫਾਂਸੀ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਇਸ ਨਾਲ ਦੇਸ਼ ਵਿੱਚ ਸੰਦੇਸ਼ ਜਾਵੇਗਾ ਅਤੇ ਅਪਰਾਧੀਆਂ ਤੇ ਪਾਬੰਦੀ ਲਗੇਗੀ। ਇਸ ਤਰ੍ਹਾਂ ਦੇ ਲੋਕਾਂ ਨਾਲ ਆਤੰਕਵਾਦੀਆਂ ਵਰਗਾ ਵਤੀਰਾ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਸੁਰੇਸ਼ ਕੁਮਾਰ, ਨੀਟਾ ਰਾਮ, ਸੀਮਾ ਦੇਵੀ, ਕੋਸ਼ਲਿਆ ਦੇਵੀ, ਸੰਧਿਆ ਰਾਣੀ, ਹਰੀ ਰਾਏ ਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here