N T A ਵਲੋਂ ਜੇਈਈਮੇਨ ਟੈਸਟ ਲਈ ਐਸਬੀਐੱਸ ਸਟੇਟ ਯੂਨੀਵਰਸਿਟੀ ਵਿਖੇ ਆਪਣਾ ਸੈਂਟਰ ਸਥਾਪਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਦੇਸ਼ ਦੀ ਨੈਸ਼ਨਲ ਟੈਸਟ ਏਜੰਸੀ N T A ਵੱਲੋਂ ਹਰ ਸਾਲ ਜ਼ੇ ਈ ਈ ਮੇਨ ਦਾ ਟੈਸਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਭਰ ਚੋਂ ਲੱਖਾਂ ਵਿੱਦਿਆਰਥੀ ਇਸ ਵਿੱਚ ਹਿੱਸਾ ਲੈਂਦੇ ਹਨ। ਇਹ ਟੈਸਟ ਨੂੰ ਕੰਡਕਟ ਕਰਵਾਉਣ ਲਈ ਐਨ ਟੀ ਏ ਵਲੋਂ ਦੇਸ਼ ਦੀਆਂ ਵਕਾਰੀ ਸੰਸਥਾਵਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਵਾਰ ਸਲੈਕਟ ਕੀਤੀਆਂ ਸੰਸਥਾਵਾਂ ਵਿੱਚ ਸਰਹੱਦੀ ਜ਼ਿਲੇ ਫਿਰੋਜਪੁਰ  ਦੀ ਐਸ ਬੀ ਐਸ ਸਟੇਟ ਯੂਨੀਵਰਸਿਟੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਸਰਕਾਰ ਦੇ ਇਸ ਫੈਸਲੇ ਨਾਲ ਫਿਰੋਜ਼ਪੁਰ ਹਲਕੇ ਦੇ ਨਜ਼ਦੀਕ ਪੈਂਦੇ ਏਰੀਆ ਦੇ ਵਿਦਿਆਰਥੀਆਂ ਵਿਚ ਜਿਥੇ ਖ਼ੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਉੱਥੇ ਓਹਨਾ ਦੇ ਮਾਪਿਆਂ ਨੂੰ ਭੀ ਕਾਫੀ ਰਾਹਤ ਮਹਿਸੂਸ ਹੋਈ ਹੈ। ਜਿਕਰਯੋਗ ਹੈ ਕਿ ਪਹਿਲਾਂ ਇਸ ਏਰੀਏ ਦੇ ਵਿਦਿਆਰਥੀਆਂ ਨੂੰ ਇਹ ਟੈਸਟ ਦੇਣ ਲਈ ਬਠਿੰਡਾ, ਅੰਮ੍ਰਿਤਸਰ, ਲੁਧਿਆਣਾ , ਆਦਿ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਜਦੋਂ ਕਿ ਹੁਣ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਇਹ ਸੈਂਟਰ ਸਥਾਪਿਤ ਹੋਣ ਨਾਲ ਵਿਦਿਆਰਥੀਆਂ  ਦਾ ਸਮਾਂ ਵੀ ਬਚੇਗਾ ।

Advertisements

ਯੂਨੀਵਰਸਿਟੀ ਉਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ  ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਸੈਂਟਰ ਸਥਾਪਿਤ ਕਰਨ ਲਈ ਐਨ ਟੀ  ਏ ਵਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਗਈ ਹੈ ਤੇ ਹਰ ਮਾਪਦੰਡ ਸਹੀ ਚ ਪਰਖ ਕੇ ਸੈਂਟਰ ਦੀ ਤਿਆਰੀ ਕੀਤੀ ਗਈ ਹੈ ਤਾਂ ਜੋ  ਵਿਦਿਆਰਥੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਏ। ਓਹਨਾ ਯੂਨੀਵਰਸਿਟੀ ਵਿੱਚ ਅਡਮਿਸ਼ਨ ਸਬੰਧੀ ਟੋਪ ਕਰਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਵਾਰੇ ਜਾਣਕਾਰੀ ਦੇਂਦਿਆਂ ਕਿਹਾ ਜੇ ਈ ਈ ਮੇਨ ਟੈਸਟ ਵਿੱਚ 25000 ਤੱਕ ਰੈਂਕ ਲੈਣ ਵਾਲੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿੱਚ ਫੁੱਲ ਟਿਊਸ਼ਨ ਫੀਸ ਮੁਆਫੀ ਤੇ 25000 – 50000 ਤੱਕ ਰੈਂਕ ਵਾਲੇ ਵਿਦਿਆਰਥੀਆਂ ਲਈ 50% ਟਿਉਸ਼ਨ ਫੀਸ ਮੁਆਫੀ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਕਿਸੇ ਵੀ ਐਜੂਕੇਸ਼ਨ ਬੋਰਡ/ਯੂਨੀਵਰਸਿਟੀ ਦੇ ਪਹਿਲੇ ਪੰਜ ਟੋਪਰ ਜਾਂ ਐਸੇ ਵਿੱਦਿਆਰਥੀ ਜਿਨ੍ਹਾਂ ਕਿਸੇ ਬੋਰਡ / ਯੂਨੀਵਰਸਿਟੀ ਦੀ ਕਵਾਲੀਫ਼ਾਈ ਪ੍ਰੀਖਿਆ ਚੋਂ 95% ਨੰਬਰ ਹਾਸਲ ਕੀਤੇ ਹੋਣ, ਓਹਨਾ ਦੀ 100% ਟਿਉਸ਼ਨ ਫੀਸ ਦੇ ਬਰਾਬਰ ਸਕਾਲਰਸ਼ਿਪ  ਦੀ ਵਿਵਸਥਾ ਹੈ , ਤੇ ਜਿਹੜੇ ਵਿਦਿਆਰਥੀਆਂ ਭਾਰਤ ਜਾਂ ਕਿਸੇ ਹੋਰ ਦੇਸ਼ ਦੇ ਮਾਨਤਾ ਪ੍ਰਾਪਤ ਬੋਰਡ/ ਯੂਨੀਵਰਸਿਟੀ ਤੋਂ 90% ਤੋਂ ਉਪਰ ਨੰਬਰ ਪ੍ਰਾਪਤ ਕੀਤੇ ਹੋਣ , ਓਹਨਾ ਲਈ 50%  ਟਿਊਸ਼ਨ ਫੀਸ ਦੇ ਬਰਾਬਰ ਸਕਾਲਰਸ਼ਿਪ ਦੀ ਵਿਵਸਥਾ ਹੈ।

LEAVE A REPLY

Please enter your comment!
Please enter your name here