ਰੇਲਵੇ ਮੰਡੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ, ਦੋ ਬੱਚੀਆਂ ਨੇ ਮੈਰਿਟ ਵਿੱਚ ਕੀਤਾ 9ਵਾਂ ਰੈਂਕ ਹਾਸਿਲ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਬੀਤੇ ਦਿਨ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ।ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਦੋ ਬੱਚਿਆਂ ਅਰਸ਼ਪ੍ਰੀਤ ਕੌਰ ਹਿਊਮੈਨਿਟੀਜ਼ ਗਰੁੱਪ 500 ਵਿੱਚੋਂ 489 ਅੰਕ ਹਾਸਿਲ ਕਰਕੇ ਮੈਰਿਟ ਲਿਸਟ ਵਿੱਚ ਨੌਵਾਂ ਸਥਾਨ ਪ੍ਰਾਪਤ ਕੀਤਾ ਅਤੇ ਦੂਸਰੀ ਲੜਕੀ ਭਾਵਨਾ ਨੇ ਵੋਕੇਸ਼ਨਲ ਗਰੁੱਪ ਦੇ ਮਾਡਰਨ ਆਫਿਸ ਪ੍ਰੈਕਟਿਸ ਟ੍ਰੇਡ ਵਿੱਚ 500 ਵਿੱਚੋਂ 489 ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਨੌਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ, ਸਕੂਲ ਅਤੇ ਆਪਣੇ ਮਾਂ -ਬਾਪ ਦਾ ਨਾਮ ਰੌਸ਼ਨ ਕੀਤਾ । ਕੋਮਲਪ੍ਰੀਤ ਕੌਰ 488, ਹਰਜੋਤ 488,ਪ੍ਰਿਆ ਕੌਰ 488, ਰੀਆ 487, ਰਜਤ 487 ਅੰਕ ਪ੍ਰਾਪਤ ਕੀਤੇ । ਭਾਵਨਾ ਦੀ ਭੈਣ ਸੋਨਾਲੀ ਜੋ ਕਿ ਇਸੇ ਸਕੂਲ ਦੀ ਸੈਸ਼ਨ 2018-19 ਵਿਦਿਆਰਥਣ ਰਹੀ ਹੈ ਨੇ ਵੋਕੇਸ਼ਨਲ ਟ੍ਰੇਡ ਵਿਚੋਂ ਹੀ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਸੀ।ਸਕੂਲ ਦਾ ਓਵਰਆਲ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। 12ਵੀ ਕਲਾਸ ਦੀ ਪ੍ਰੀਖਿਆ ਵਿੱਚ 573 ਬੱਚੇ ਬੈਠੇ। 90% ਵਾਲੇ ਬੱਚਿਆਂ ਦੀ ਗਿਣਤੀ 174, 85%ਤੋਂ ਉੱਪਰ ਵਾਲੇ ਬੱਚਿਆਂ ਦੀ ਗਿਣਤੀ 375 ਰਹੀ । ।ਸਾਰੇ ਬੱਚਿਆਂ ਦੇ 70%ਤੋਂ ਉੱਪਰ ਅੰਕ ਆਏ ਹਨ।

Advertisements


ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਮੈਂ ਆਪਣੇ ਮਿਹਨਤੀ ਸਟਾਫ ਨੂੰ ਦਿੰਦੀ ਹਾਂ ਜਿਨ੍ਹਾਂ ਨੇ ਓਵਰਟਾਈਮ ਲਗਾ ਕੇ ਬੱਚਿਆਂ ਬੱਚਿਆਂ ਨੂੰ ਪੜ੍ਹਾ ਰਹੇ ਹਨ ।ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਨੇ ਕਿਹਾ ਕਿ ਮੈਨੂੰ ਮੇਰੇ ਸਟਾਫ਼ ਤੇ ਮਾਣ ਹੈ ਕਿ ਉਨ੍ਹਾਂ ਦੇ ਸਦਕਾ ਹਰ ਫੀਲਡ ਵਿੱਚ ਚਾਹੇ ਉਹ ਪੜ੍ਹਾਈ ਦਾ ਖੇਤਰ ਹੋਵੇ ਚਾਹੇ ਖੇਡਾਂ ਹੋਣ ਚਾਹੇ ਸਹਿ ਵਿੱਦਿਅਕ ਕਿਰਿਆਵਾਂ ਹੋਣ,ਸਕੂਲ ਹਰ ਫੀਲਡ ਵਿੱਚ ਮੱਲਾਂ ਮਾਰ ਰਿਹਾ ਹੈ।ਮੈਨੂੰ ਆਪਣੇ ਸਟਾਫ਼ ਅਤੇ ਆਪਣੇ ਬੱਚਿਆਂ ਤੇ ਬਹੁਤ ਮਾਣ ਹੈ । ਡੀ .ਈ.ਓ ਸ੍ਰੀ ਗੁਰਸ਼ਰਨ ਸਿੰਘ ,ਡਿਪਟੀ ਡੀ .ਈ. ਓ ਸ੍ਰੀ ਰਾਕੇਸ਼ ਕੁਮਾਰ,ਜ਼ਿਲ੍ਹਾ ਸੁਧਾਰ ਟੀਮ ਤੋਂ ਸ੍ਰੀ ਸ਼ੈਲੇਂਦਰ ਠਾਕੁਰ,ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਸ਼ਹਿਰ ਦੇ ਮੰਨੇ ਪ੍ਰਮੰਨੇ ਲੋਕਾਂ ਨੇ ਸ੍ਰੀਮਤੀ ਲਲਿਤਾ ਅਰੋੜਾ ਨੂੰ ,ਸਟਾਫ ਨੂੰ, ਅਤੇ ਬੱਚਿਆਂ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।

ਸਕੂਲ ਦੇ ਵਿਚ ਛੋਟਾ ਜਿਹਾ ਸਮਾਗਮ ਕਰਕੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿੱਤਾ ਗਿਆ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਨਗਦ ਇਨਾਮ ਦਿੱਤਾ ਗਿਆ ਜਿਹੜੇ ਬੱਚੇ ਇਕ ਇਕ ਨੰਬਰ ਤੋਂ ਮੈਰਿਟ ਵਿਚ ਆਉਣ ਤੋਂ ਰਹਿ ਗਏ ਹਨ । ਇਸ ਮੌਕੇ ਤੇ ਸ੍ਰੀ ਬੀਰਬਲ, ਸ. ਬਲਦੇਵ ਸਿੰਘ, ਸ੍ਰੀਮਤੀ ਨਵਜੋਤ ਸੰਧੂ ,ਸ੍ਰੀਮਤੀ ਚੰਦਰਪ੍ਰਭਾ, ਸ੍ਰੀਮਤੀ ਹਰਭਜਨ ਕੌਰ, ਸ੍ਰੀਮਤੀ ਰੋਮਾ ਦੇਵੀ, ਸ਼੍ਰੀਮਤੀ ਅਲਕਾ, ਸ੍ਰੀਮਤੀ ਸ਼ਾਲਿਨੀ, ਸ੍ਰੀਮਤੀ ਰਵਿੰਦਰ ਕੌਰ, ਸ੍ਰੀਮਤੀ ਪ੍ਰਵੀਨ, ਸ੍ਰੀਮਤੀ ਅਪਰਾਜਿਤਾ ਕਪੂਰ , ਸ੍ਰੀਮਤੀ ਮੀਨਾ ਕੁਮਾਰੀ,ਸ੍ਰੀਮਤੀ ਕਮਲਜੀਤ ਕੌਰ ਸ਼ਾਮਿਲ ਸਨ ।

LEAVE A REPLY

Please enter your comment!
Please enter your name here