ਰੇਲਵੇ ਮੰਡੀ ਸਕੂਲ ਨੇ ਪ੍ਰਾਪਤ ਕੀਤਾ ਜ਼ਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਵੱਛ ਵਿਦਿਆਲਿਆ ਪੁਰਸਕਾਰ 2020-21 ਅਧੀਨ ਸਬ ਕੈਟਾਗਰੀ (ਵਾਟਰ) ਵਿੱਚ ਜ਼ਿਲ੍ਹੇ ਵਿੱਚੋਂ ਪੰਜ ਸਟਾਰ ਨਾਲ ਪੁਜੀਸ਼ਨ ਹਾਸਲ ਕਰਕੇ ਸ. ਕੰ .ਸ .ਸ .ਸ .ਸ ਰੇਲਵੇ ਮੰਡੀ ਮਾਨ ਮਹਿਸੂਸ ਕਰ ਰਿਹਾ ਹੈ।ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਗੁਰਸ਼ਰਨ ਸਿੰਘ ਜੀ ਨੇ ਆਪਣੇ ਹੱਥ ਕਮਲਾਂ ਨਾਲ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਨੂੰ ਸਰਟੀਫਿਕੇਟ ਪ੍ਰਦਾਨ ਕੀਤਾ ਅਤੇ ਵਧਾਈ ਦਿੱਤੀ। ਇਹਨਾਂ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ( ਐਲੀ ) ਸੰਜੀਵ ਕੁਮਾਰ ਜੀ, ਡਿਪਟੀ ਡੀ.ਈ.ਓ.( ਸੈ) ਸ੍ਰੀ ਰਾਕੇਸ਼ ਕੁਮਾਰ ਜੀ, ਡਿਪਟੀ ਡੀ.ਈ.ਓ( ਐਲੀ) ਸ੍ਰੀ ਸੁਖਵਿੰਦਰ ਸਿੰਘ ਜੀ,ਡੀ.ਐਸ.ਓ. ਜਤਿੰਦਰ ਸਿੰਘ ਜੀ, ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ਼ ਸ਼ਲਿੰਦਰ ਠਾਕੁਰ ਜੀ, ਪ੍ਰਿੰਸੀਪਲ ਤਜਿੰਦਰ ਕੁਮਾਰ ਜੀ ਸਾਂਧਰਾ, ਪ੍ਰਿੰਸੀਪਲ ਰਾਜਨ ਅਰੋੜਾ ਜੀ ਸ਼ੇਰਗੜ੍ਹ ਪ੍ਰਿੰਸੀਪਲ ਤਰਲੋਚਨ ਸਿੰਘ ਜੀ ਖੜਕਾ, ਰੇਲਵੇ ਮੰਡੀ ਦੇ ਅਧਿਆਪਕ ਕਮਲਜੀਤ ਕੌਰ ਅਤੇ ਸ਼ੇਰਗੜ੍ਹ ਸਕੂਲ ਦੇ ਅਧਿਆਪਕ ਸ੍ਰੀ ਮਨੋਜ ਦੱਤਾ ਜੀ ਮੌਜੂਦ ਸਨ।

Advertisements

ਇਸ ਮੋਕੇ ਤੇ ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਸਕੂਲਾਂ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਇਹ “ਸਵੱਛ ਵਿਦਿਆਲਿਆ ਪੁਰਸਕਾਰ “ਸਕੀਮ ਬਹੁਤ ਵਧੀਆ ਹੈ। ਪ੍ਰਿੰਸੀਪਲ ਮੈਡਮ ਨੇ ਅੱਗੇ ਦਸਿਆ ਕਿ ਉਹਨਾਂ ਨੇ ਸਕੂਲ ਨੂੰ ਸਾਫ਼ ਅਤੇ ਸਵੱਛ ਬਣਾਉਣ ਲਈ ਹਰ ਉੱਤਮ ਕੋਸ਼ਿਸ਼ ਕੀਤੀ, ਜਿਸ ਵਿੱਚ ਸਕੂਲ ਸਟਾਫ ਨੇਂ ਵੀ ਪੂਰਾ ਸਾਥ ਦਿੱਤਾ। ਸਕੂਲ ਵਿੱਚ ਵਿਦਿਆਰਥੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹਈਆ ਕਰਵਾਉਣ ਲਈ ਛੇ RO ਲੱਗੇ ਹੋਏ ਹਨ। ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਹਰ ਸੱਤ ਮੀਟਰ ਦੀ ਦੂਰੀ ਤੇ ਪਾਣੀ ਦਾ ਪ੍ਰਬੰਧ ਹੈ। ਠੰਢੇ ਪਾਣੀ ਲਈ ਪੰਜ ਵਾਟਰ ਕੂਲਰ ਮੌਜੂਦ ਹਨ।

ਪ੍ਰਿੰਸੀਪਲ ਮੈਡਮ ਨੇ ਇਸ ਪ੍ਰਾਪਤੀ ਉਤੇ ਉਚੇਚੇ ਤੌਰ ਤੇ ਸਕੂਲ ਦੇ ਅਧਿਆਪਕ ਬੀਰਬਲ ਸਿੰਘ, ਬਲਦੇਵ ਸਿੰਘ, ਸੰਜੀਵ ਅਰੋੜਾ, ਰਵਿੰਦਰ ਕੁਮਾਰ, ਸੁਮਨ ਬਾਲਾ, ਕਮਲਜੀਤ ਕੌਰ ਅਤੇ ਬਾਲ ਸੰਸਦ ਦੇ ਸਾਰੇ ਮੈਂਬਰਾਂ ਦੇ ਦਿੱਤੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਅਤੇ ਆਸ ਕੀਤੀ ਕਿ ਅਗਲੇ ਸ਼ੈਸ਼ਨ ਵਿੱਚ ਸਕੂਲ ਹਰ ਸਵੱਛਤਾ ਦੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਪੁਜੀਸ਼ਨ ਬਰਕਰਾਰ ਰੱਖੇਗਾ।

LEAVE A REPLY

Please enter your comment!
Please enter your name here