ਸਿੱਧੂ ਮੂਸੇਵਾਲਾ ਕਤਲਕਾਂਡ: ਨੇੜੇ ਜਾ ਕੇ ਮੂਸੇਵਾਲਾ ਤੇ ਦੋਵੇਂ ਹੱਥਾਂ ਨਾਲ ਫਾਇਰਿੰਗ ਕਰਨ ਵਾਲਾ 19 ਸਾਲਾ ਅੰਕਿਤ ਸਿਰਸਾ ਗ੍ਰਿਫ਼ਤਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਅੰਕਿਤ ਸਿਰਸਾ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਅੰਕਿਤ ਸਿਰਸਾ ਨੇ ਨੇੜੇ ਜਾ ਕੇ ਮੂਸੇਵਾਲਾ ‘ਤੇ ਫਾਇਰਿੰਗ ਕੀਤੀ ਸੀ ਅਤੇ ਅੰਕਿਤ ਨੇ ਦੋਵੇਂ ਹੱਥਾਂ ਨਾਲ ਗੋਲ਼ੀਆਂ ਚਲਾਈਆਂ ਸੀ। ਇਹ ਸ਼ੂਟਰ ਇੱਕ ਥਾਂ ‘ਤੇ ਦੋ ਦਿਨ ਤੋਂ ਵੱਧ ਨਹੀਂ ਠਹਿਰਦੇ ਸੀ। ਸ਼ੂਟਰਾਂ ਨੇ ਕਰੀਬ 35 ਟਿਕਾਣੇ ਬਦਲੇ। ਕਤਲ ਤੋਂ ਪਹਿਲਾਂ ਅੰਕਿਤ ਨੇ ਗੋਲ਼ੀਆਂ ਨਾਲ ‘ਸਿੱਧੂ ਮੂਸੇਵਾਲਾ’ ਲਿਖ ਕੇ ਫੋਟੋ ਖਿੱਚੀ ਸੀ। ਅੰਕਿਤ ਸਿਰਸਾ ਇਸ ਕਤਲਕੇਸ ਵਿੱਚ ਸਭ ਤੋਂ ਘੱਟ ਉਮਰ ਦਾ ਮੁਲਜ਼ਮ ਹੈ। ਉਸਦੀ ਉਮੀਰ ਕਰੀਬ ਸਾਢੇ 18 ਸਾਲ ਹੈ। ਦੱਸ ਦੇਈਏ ਕਿ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

Advertisements

ਪਿਸਟਲ ਅਤੇ ਪੰਜਾਬ ਪੁਲਿਸ ਦੀਆਂ ਤਿੰਨ ਵਰਦੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸ਼ੂਟਰ ਪੁਲਿਸ ਦੀ ਵਰਦੀ ‘ਚ ਭੱਜਣ ਦੀ ਫਿਰਾਕ ‘ਚ ਸੀ। ਰਾਜਸਥਾਨ ਦੀ ਚੁਰੂ ਪੁਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਮੁਲਜ਼ਮ ਸ਼ੂਟਰ ਅੰਕਿਤ ਦੀ ਭਾਲ ਕਰ ਰਹੀ ਸੀ, ਉੱਥੇ ਅੰਕਿਤ ਦੇ ਖਿਲਾਫ ਚੁਰੂ ‘ਚ ਦੋ ਲੋਕਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰਨ ਦਾ ਇਲਜ਼ਾਮ ਹੈ। ਸ਼ੂਟਰ ਅੰਕਿਤ ਬੀਤੀ ਰਾਤ ਨੋਇਡਾ ਵਿੱਚ ਇੱਕ ਹੋਰ ਮੁਲਜ਼ਮ ਕਪਿਲ ਪੰਡਿਤ ਨੂੰ ਮਿਲਣ ਵਾਲਾ ਸੀ, ਇਹ ਲੋਕ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਜੁਟੇ ਹੋਏ ਸਨ। ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਹੈ।

ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰੀ ਹੋਈ ਹੈ। ਦੋ ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ। ਡੌਂਗਲ ਅਤੇ ਸਿਮ ਦੇ ਸਣੇ ਦੋ ਮੋਬਾਈਲ ਬਰਾਮਦ ਹੋਏ ਹਨ। ਪਹਿਲਾਂ ਸ਼ਾਰਪ ਸ਼ੂਟਰ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਗ੍ਰਿਫ਼ਤਾਰ ਕੀਤੇ ਗਏ ਹਨ। ਪਹਿਲਾਂ ਪਲਾਨ ਕੈਂਸਲ ਹੋਣ ਤੋਂ ਬਾਅਦ ਵਿੱਚ ਇੱਕ ਮੁਲਜ਼ਮ ਵੱਲੋਂ ਆਪਣੇ ਘਰ ਵਿੱਚ ਰਹਿੰਦਿਆਂ ਰੇਕੀ ਕੀਤੀ ਗਈ ਅਤੇ ਜਦੋਂ ਮੂਸੇਵਾਲਾ ਬਿਨਾਂ ਸੁਰੱਖਿਆ ਪ੍ਰਬੰਧਾਂ ਅਤੇ ਬੁਲੇਟਪਰੂਫ ਗੱਡੀ ਦੇ ਆਪਣੇ ਘਰੋਂ ਬਾਹਰ ਨਿਕਲਿਆ ਤਾਂ ਉਸਤੋਂ ਬਾਅਦ ਹੀ ਕਰੀਬ 8 ਸ਼ੂਟਰਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ। ਸ਼ੂਟਰ ਅੰਕਿਤ ਸਿਰਸਾ ਪਹਿਲਾਂ ਵੀ ਰਾਜਸਥਾਨ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋ ਹੋਰ ਘਿਨਾਉਣੇ ਮਾਮਲਿਆਂ ਵਿੱਚ ਸ਼ਾਮਲ ਪਾਇਆ ਗਿਆ ਸੀ।

LEAVE A REPLY

Please enter your comment!
Please enter your name here