ਵੱਧ ਰਹੀ ਅਬਾਦੀ ਦੇਸ਼ ਲਈ ਇਕ ਵੱਡੀ ਚੁਣੌਤੀ: ਡਾ.ਗੁਰਿੰਦਰਬੀਰ ਕੌਰ  

ਕਪੂਰਥਲਾ : (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਦੁਨੀਆ ‘ਚ ਵੱਧਦੀ ਆਬਾਦੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪਰਿਵਾਰ ਨਿਯੋਜਨ, ਲਿੰਗ ਬਰਾਬਰਤਾ, ਮਨੁੱਖੀ ਅਧਿਕਾਰ ਆਦਿ ਬਾਰੇ ਸੈਮੀਨਾਰ ਕਰਵਾਏ ਜਾਂਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਵਿਸ਼ਵ ਅਬਾਦੀ ਦਿਵਸ ਮੌਕੇ ਕਰਾਵਾਂਗੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਰਲਡ ਪਾਪੂਲੇਸ਼ਨ ਡੇਅ ‘ਤੇ ਲੋਕਾਂ ਨੂੰ ਪੂਰੀ ਦੁਨੀਆਂ ‘ਚ ਆਬਾਦੀ ਨਿਯੰਤਰਣ ਕਰਨ ਲਈ ਵਰਤੇ ਜਾ ਰਹੇ ਵੱਖ-ਵੱਖ ਨਿਯਮਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ।

Advertisements

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਅਬਾਦੀ, ਮਨੁੱਖੀ ਸਰੋਤ ਵਜੋਂ ਉਸ ਦੇ ਲਈ ਲਾਭਦਾਇਕ ਹੋ ਸਕਦੀ ਹੈ,ਪਰ ਇਸ ਦੇ ਲਾਗਾਤਾਰ ਬੇਕਾਬੂ ਹੋ ਰਹੀ ਆਬਾਦੀ ਵੀ ਉਸੇ ਦੇਸ਼ ਲਈ ਪਰੇਸ਼ਾਨੀ ਦਾ ਵੱਡਾ ਕਾਰਨ ਬਣ ਸਕਦੀ ਹੈ। ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਗਰੀਬੀ ਬੇਕਾਬੂ ਆਬਾਦੀ ਦਾ ਨਤੀਜਾ ਹਨ। ਵੱਧ ਰਹੀ ਅਬਾਦੀ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਰਿਵਾਰਕ ਯੋਜਨਾਬੰਦੀ ਵਰਗੇ ਹੱਲ ਹਨ, ਪਰ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ, ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ ਅਤੇ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਵਰਲਡ ਪਾਪੁਲੇਸ਼ਨ ਡੇਅ 11 ਜੁਲਾਈ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਤਾਂ ਕਿ ਬੇਲੋੜੀ ਤੇ ਵੱਧ ਰਹੀ ਆਬਾਦੀ ਨੂੰ ਰੋਕਿਆ ਜਾ ਸਕੇ।

 *ਕਿਉਂ ਮਨਾਇਆ ਜਾਂਦੈ ਵਿਸ਼ਵ ਅਬਾਦੀ ਦਿਵਸ* 

ਸੰਯੁਕਤ ਰਾਸ਼ਟਰ ਨੇ 11 ਜੁਲਾਈ 1989 ਨੂੰ ਮਹਾਂਸਭਾ ਵਿੱਚ ‘ਵਰਲਡ ਪਾਪੂਲੇਸ਼ਨ ਡੇਅ ‘ ਮਨਾਉਣ ਦਾ ਫੈਸਲਾ ਕੀਤਾ ਸੀ। ਦਰਅਸਲ, 11 ਜੁਲਾਈ, 1987 ਤੱਕ, ਵਿਸ਼ਵ ਦੀ ਆਬਾਦੀ ਦਾ ਅੰਕੜਾ 5 ਅਰਬ ਤੋਂ ਪਾਰ ਹੋ ਗਿਆ ਸੀ। ਜਿਸ ਦੇ ਚਲਦੇ ਵਿਸ਼ਵ-ਵਿਆਪੀ ਲੋਕਾਂ ਨੂੰ ਵੱਧ ਰਹੀ ਆਬਾਦੀ ਪ੍ਰਤੀ ਜਾਗਰੂਕ ਕਰਨ ਲਈ ਇਸ ਨੂੰ ਵਿਸ਼ਵਵਿਆਪੀ ਪੱਧਰ ‘ਤੇ ਮਨਾਉਣ ਦਾ ਫੈਸਲਾ ਲਿਆ ਗਿਆ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਸ ਵਾਰ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਅਭਿਆਨ “ਪਰਿਵਾਰ ਨਿਯੋਜਨ ਦਾ ਅਪਣਾਵੋ ਓਪਾਏ ਲਿਖੋ ਤਰੱਕੀ ਦਾ ਨਵਾਂ ਅਧਿਆਏ” ਥੀਮ ਤਹਿਤ   ਚਲਾਇਆ ਜਾ ਰਿਹਾ ਹੈ।

 *ਕਿਹੜਾ ਕਿਹੜੀਆਂ ਗਤੀਵਿਧੀਆਂ ਕੀਤੀਆਂ* 

 ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਵਿਸ਼ਵ ਅਬਾਦੀ ਦਿਵਸ ਦੇ ਮੱਦੇਨਜ਼ਰ 27 ਜੂਨ  ਤੋਂ ਲੈ ਕੇ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜੇ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਹੁਣ 11 ਜੁਲਾਈ ਤੋਂ 24 ਜੁਲਾਈ ਤੱਕ ਅਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ। 

ਜਿਸਦੇ ਤਹਿਤ ਨਸਬੰਦੀ ਤੇ ਨਲਬੰਦੀ ਦੇ ਓਪਰੇਸ਼ਨ ਕੀਤੇ ਜਾਣਗੇ। ਡਾ. ਗੁਰਿੰਦਰਬੀਰ ਕੌਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਜੋੜਿਆ ਨੂੰ ਪਰਿਵਾਰ ਨਿਯੋਜਨ ਦੇ ਕੱਚੇ,ਖਾਸ ਕਰਕੇ ਪੱਕੇ ਸਾਧਨਾਂ ਜਿਵੇਂ ਕਿ ਨਲਬੰਦੀ, ਨਸਬੰਦੀ,ਗਰਭ ਰੋਧਕ ਅੰਤਰਾ ਟੀਕਾ, ਛਾਇਆ ਗੋਲੀ, ਕਾਪਰਟੀ, ਆਈਯੂਸੀਡੀ, ਓਰਲ ਪਿਲਸ ਅਤੇ ਕੰਡੋਮ ਆਦਿ ਲਈ ਤੁਹਾਡੇ ਨੇੜੇ ਦੇ ਸਿਹਤ ਕੇਂਦਰਾਂ ਨਾਲ ਸੰਪਰਕ ਕਰਨ ਲਈ ਮੋਟੀਵੇਟ ਕੀਤਾ ਜਾਵੇ ਤਾਂ ਕਿ ਲੋਕ ਇਨ੍ਹਾਂ ਪਰਿਵਾਰ ਨਿਯੋਜਨ ਦੇ ਸਾਧਨਾਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਛੋਟੇ ਪਰਿਵਾਰ ਹੋਣ ਦੇ ਫਾਇਦਿਆ ਬਾਰੇ ਦੱਸੋਂ ਤੇ ਜਿਨ੍ਹਾਂ ਦਾ ਪਰਿਵਾਰ ਕੰਪਲੀਟ ਹੋ ਗਿਆ ਹੈ। ਉਨ੍ਹਾਂ ਨੂੰ ਸਥਾਈ ਪਰਿਵਾਰ ਨਿਯੋਜਨ ਦੇ ਸਾਧਨ ਅਪਨਾਉਣ ਲਈ ਮੋਟੀਵੇਟ ਕੀਤਾ ਜਾਵੇ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਇਸ ਗੱਲ ਦਾ ਸੰਦੇਸ਼ ਦੇਣ “ਪਰਿਵਾਰ ਨਿਯੋਜਨ ਦਾ ਅਪਣਾਵੋ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ” ਤਾਂ ਕਿ ਲੋਕ ਵੱਧ ਰਹੀ ਜਨਸੰਖਿਆ ‘ਤੇ ਕਾਬੂ ਪਾਉਣ ਵਿਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਹੋ ਸਕਣ। 

ਇਸ ਮੌਕੇ ਡੀਐਫਪੀਓ ਡਾ ਅਸ਼ੋਕ ਕੁਮਾਰ, ਡੀਡੀਐਚੳ ਡਾ. ਕਪਿਲ ਡੋਗਰਾ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡੀਪੀਐਮ ਡਾ. ਸੁਖਵਿੰਦਰ ਕੌਰ, ਆਦਿ ਸੁਪਰਡੈਂਟ ਰਾਮ ਅਵਤਾਰ, ਐਮਐਂਡਈਓ ਰਾਮ ਸਿੰਘ, ਬੀਈਈ ਰਵਿੰਦਰ ਜੱਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here