ਡਰੇਨ ਵਿੱਚ ਗੰਦਾ ਪਾਣੀ ਛੱਡਣ ਵਾਲੀਆਂ ਫੈਕਟਰੀਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ: ਗੁਰਪਾਲ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਕਾਲਾ ਸੰਘਿਆ ਡਰੇਨ ‘ਚ ਕੁਝ ਫੈਕਟਰੀਆਂ ਵਲੋਂ ਕੈਮੀਕਲ ਵਾਲਾ ਪਾਣੀ ਚੋਰ ਰਸਤੇ ਤੋਂ ਛੱਡੇ ਜਾਣ ਦੀਆਂ ਵਾਰ-ਵਾਰ ਸ਼ਿਕਾਇਤਾਂ ਮਿਲਣ ਦੇ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ ਅਤੁਲ ਕੁਮਾਰ ਅਤੇ ਭਾਰਤੀ ਕਿਸਾਨ ਯੂਨੀਅਨ(ਏਕਤਾ)ਤੇ ਡਰੇਨ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਰਾਣਾ ਸੈਦੋਵਾਲ ਸਮੇਤ ਵੱਡੀ ਗਿਣਤੀ ‘ਚ ਸ਼ਾਮਿਲ ਹੋਏ ਲੋਕਾਂ ਦੇ ਨਾਲ ਕਾਲਾ ਸੰਘਿਆਂ ਡਰੇਨ ਦਾ ਨਿਰੀਖਣ ਕੀਤਾ।ਉਨ੍ਹਾਂ ਨੇ ਦੇਖਿਆ ਕਿ ਕੁਝ ਫੈਕਟਰੀਆਂ ਵੱਲੋਂ ਡਰੇਨ ਚ ਕੈਮੀਕਲ ਵਾਲਾ ਪਾਣੀ ਚੋਰ ਰਸਤੇ ਤੋਂ ਛੱਡਿਆ ਜਾ ਰਿਹਾ ਹੈ,ਜਿਸ ਕਾਰਨ ਲੋਕਾਂ ਦੀਆਂ ਕੀਮਤਾਂ ਜਾਨਾ ਨਾਲ ਖਿਲਵਾੜ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਫੈਕਟਰੀ ਦੇ ਸੰਚਾਲਕ ਅਤੇ ਪ੍ਰਬੰਧਕ ਵਾਤਾਵਰਨ ਦੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਚੋਰ ਰਸਤਿਆਂ ਤੋਂ ਫੈਕਟਰੀਆਂ ਦਾ ਦੂਸ਼ਿਤ ਜ਼ਹਿਰੀਲਾ ਪਾਣੀ ਡਰੇਨ ਵਿੱਚ ਛੱਡ ਰਹੇ ਹਨ,ਜਿਸ ਕਾਰਨ ਖੇਤਰ ਕੂਏਂ,ਹੈਂਡਪੰਪ,ਟਿਊਬੈਲ ਆਦਿ ਇਨ੍ਹਾਂ ਸਾਰੇ ਸਰੋਤਾਂ ਦਾ ਪਾਣੀ ਗੰਦਾ ਹੋ ਰਿਹਾ ਹੈ,ਜੋ ਪੀਣ ਯੋਗ ਨਹੀਂ ਹੈ।

Advertisements

ਇਨ੍ਹਾਂ ਫੈਕਟਰੀਆਂ ਵੱਲੋਂ ਡਰੇਨ ਵਿੱਚ ਛੱਡੇ ਜਾ ਰਹੇ ਕੈਮੀਕਲ ਵਾਲੇ ਜ਼ਹਿਰੀਲੇ ਪਾਣੀ ਕਾਰਨ ਪਸ਼ੂ ਮਰ ਰਹੇ ਹਨ।ਜੇਕਰ ਡਰੇਨ ਦਾ ਜ਼ਹਿਰੀਲਾ ਪਾਣੀ ਪੀਲਾ ਪੈ ਜਾਂਦਾ ਹੈ ਤਾਂ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ।ਖੇਤਰੀ ਕਿਸਾਨਾਂ ਦੇ ਪਸ਼ੂ ਜੇਕਰ ਉਕਤ ਡਰੇਨ ਦੇ ਕੈਮੀਕਲ ਵਾਲੇ ਜ਼ਹਿਰੀਲੇ ਪਾਣੀ ਨੂੰ ਪੀ ਲੈਣ ਤਾਂ ਪਸ਼ੂ ਦੋ ਚਾਰ ਦਿਨ ਬਿਮਾਰ ਰਹਿਣ ਤੋਂ ਬਾਅਦ ਮਰ ਜਾਂਦੇ ਹਨ।ਇਸ ਗੰਦੇ ਪਾਣੀ ਦੇ ਕਾਰਨ ਪਿੰਡ ਵਾਸੀਆਂ ਦੇ ਨਿੱਜੀ ਪਾਣੀ ਦੇ ਸੋਮਿਆਂ ਵਿੱਚ ਦੂਸ਼ਿਤ ਪਾਣੀ ਆ ਰਿਹਾ ਹੈ,ਜੋ ਕਿ ਉਨ੍ਹਾਂ ਨੂੰ ਮਾਬੁਰੀ ਵਿੱਚ ਪੀਣਾ ਪੈ ਰਿਹਾ ਹੈ,ਜਿਸ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਹੋ ਰਹੀਆਂ ਹਨ ਤੇ ਉਕਤ ਗੰਦੇ ਪਾਣੀ ਦੇ ਸੇਵਨ ਨਾਲ ਚਮੜੀ ਦੇ ਰੋਗਾਂ ਦੀ ਸਮੱਸਿਆ ਹੋ ਰਹੀ ਹੈ।ਇੰਡੀਅਨ ਨੇ ਕਿਹਾ ਕਿ ਖੇਤਰੀ ਕਿਸਾਨ ਡਰੇਨ ਦੇ ਪਾਣੀ ਦੀ ਵਰਤੋਂ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਕਰਦੇ ਹਨ ਪਰ ਡਰੇਨ ਦਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ,ਜਿਸ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।ਫਸਲਾਂ ਦੀ ਪੈਦਾਵਾਰ ਤੇ ਅਸਰ ਪੈ ਰਿਹਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਰਹੀ ਹੈ।ਇਸ ਗੰਭੀਰ ਸਮੱਸਿਆ ਸਬੰਧੀ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕੋਈ ਵੀ ਢੁੱਕਵੀਂ ਕਾਰਵਾਈ ਨਾ ਹੋਣ ਕਾਰਨ ਫੈਕਟਰੀਆਂ ਦਾ ਕੈਮੀਕਲ ਵਾਲਾ ਪਾਣੀ ਅਜੇ ਵੀ ਲਾਪਰਵਾਹੀ ਨਾਲ ਵਹਾਇਆ ਜਾ ਰਿਹਾ ਹੈ,ਇਸ ਨੂੰ ਲੈਕੇ ਗੁਰਪਾਲ ਇੰਡੀਅਨ ਨੇ ਮੰਗ ਕੀਤੀ ਹੈ ਕਿ ਉਕਤ ਫੈਕਟਰੀਆਂ ਦੇ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਕਰਕੇ ਫੈਕਟਰੀ ਦੀ ਮੈਨੇਜਮੈਂਟ ਤੇ ਮੁਕੱਦਮਾ ਦਰਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਫੈਕਟਰੀ ਵੱਲੋਂ ਲਾਪਰਵਾਹੀ ਨਾਲ ਵਹਾਏ ਜਾ ਰਹੇ ਕੈਮੀਕਲ ਵਾਲੇ ਜ਼ਹਿਰੀਲੇ ਪਾਣੀ ਨੂੰ ਜਲਦੀ ਬੰਦ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕ ਦੀ ਸਰਕਾਰ ਹੈ,ਇਸ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਸਾਫ ਸੁਥਰਾ ਸ਼ਾਸ਼ਨ ਦਿੱਤਾ ਜਾਵੇਗਾ।ਇੰਡੀਅਨ ਨੇ ਕਿਹਾ ਕਿ ਡਰੇਨ ਦਾ ਗੰਦਾ ਪਾਣੀ ਛੱਡਣ ਵਾਲੇ ਉਦਯੋਗਾਂ ਖਿਲਾਫ ਸਖਤ ਕਾਰਵਾਈ ਦੇ ਨਾਲ ਭਾਰੀ ਜੁਰਮਾਨੇ ਵੀ ਕੀਤੇ ਜਾਣ।ਉਨ੍ਹਾਂ ਕਿਹਾ ਕਿ ਇਸ ਕਾਲੇ ਜ਼ਹਿਰੀਲੇ ਪਾਣੀ ਕਾਰਨ ਬੀਮਾਰੀਆਂ ਨਾ ਫੈਲਣ ਇਸ ਤੋਂ ਪਹਿਲਾਂ ਪਾਣੀ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ।ਇਸ ਮੌਕੇ ਆਮ ਆਦਮੀ ਪਾਰਟੀ ਐਸ.ਸੀ ਵਿੰਗ ਦੇ ਸੀਨੀਅਰ ਆਗੂ ਅਨਮੋਲ ਕੁਮਾਰ ਗਿੱਲ,ਸੀਨੀਅਰ ਆਗੂ ਮਲਕੀਤ ਸਿੰਘ,ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਂਦਾ ਦੇ ਬਲਾਕ ਪ੍ਰਧਾਨ ਅਤੇ ਡਰੇਨ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਰਾਣਾ ਸੈਦੋਵਾਲ,ਮੀਤ ਪ੍ਰਧਾਨ ਅਵਤਾਰ ਸਿੰਘ ਸੈਦੋਵਾਲ,ਗੁਰਦੇਵ ਸਿੰਘ,ਸੁਰਜੀਤ ਸਿੰਘ,ਹਰਨੇਕ ਸਿੰਘ ਨੱਥੂਚਾਹਲ,ਪਵਿਤਰਵੀਰ ਸਿੰਘ ਮੰਨਣ,ਕੁਲਦੀਪ ਸਿੰਘ ਕੇਸਰਪੁਰ,ਰਾਜਬੀਰ ਸਿੰਘ ਚਮਿਆਰਾ, ਮਨਜੀਤ ਸਿੰਘ ਅਠੁੱਲਾ,ਸੁਖਚੈਨ ਸਿੰਘ,ਰੇਸ਼ਮ ਸਿੰਘ ਖੁਸਰੋਪੁਰ,ਬਲਜੀਤ ਸਿੰਘ ਸਿੱਧਵਾਂਦੌਨਾ ਆਦਿ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here