ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਖੂਨਦਾਨ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਆਪਣਾ ਜੀਵਨ ਲਗਾਉਣ ਵਾਲੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਪਿੰਡ ਪਿਪਲਾਂਵਾਲਾ ਵਿਖੇ ਨੌਜਵਾਨਾਂ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦਿਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੋਕੇਸ਼ ਬਾਲੀ, ਰਵੀ ਕੁਮਾਰ ਮੰਤਰੀ ਅਨਮੋਲ, ਜਤਿਨ ਸਹਿਜਲ, ਅਕਾਸ਼, ਸੰਨੀ, ਸ਼ੁਕਲਾ, ਦੀਪਕ, ਸ਼ੰਕਰ, ਪ੍ਰੀਤ, ਅਰਜੁਨ, ਅਰਜੁਨ ਕੁਮਾਰ, ਸ਼ੁਕਲਾ ਰਾਏ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਦੇਸ਼ ਅਤੇ ਸਮਾਜ ਦੇ ਇਨ੍ਹਾਂ ਲੋਕਾਂ ਦੇ ਵਿਕਾਸ ਲਈ ਬਣੀਆਂ ਯੋਜਨਾਵਾਂ ਤੇ ਅਧਿਕਾਰਾਂ ਨੂੰ ਪੂਰੀ ਤਰਾਂ ਲਾਗੂ ਕਰਨਾ ਚਾਹੀਦਾ ਹੈ ਇਹੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।

Advertisements

ਇਸ ਮੌਕੇ ਲੋਕੇਸ਼ ਬਾਲੀ ਤੇ ਸਿਧਾਰਥ ਰਾਜ ਨੇ ਖੂਨਦਾਨ ਕੈਂਪ ਲਗਾਏ ਜਾਣ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਕਿਸੇ ਫੈਕਟਰੀ ਵਿੱਚ ਨਹੀਂ ਬਣਾਇਆ ਨਹੀਂ ਜਾ ਸਕਦਾ।ਇਹ ਮਨੁੱਖ ਦੇ ਸਰੀਰ ਵਿੱਚ ਆਪਣੇ-ਆਪ ਬਣਦਾ ਹੈ। ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ।ਸਹੀ ਸਮੇਂ ਤੇ ਜੇਕਰ ਖੂਨ ਉਪਲਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੈ। ਹਰੇਕ ਸੰਕਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ।

ਸਭ ਤੋਂ ਜਿਆਦਾ ਖੂਨ ਦੀ ਜ਼ਰੂਰਤ ਹੈ ਗਰਭ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਸਮੇਂ, ਬੱਚੇ ਜਿਨ੍ਹਾਂ ਨੂੰ ਮਲੇਰੀਆ ਅਤੇ ਕੁਪੋਸ਼ਣ ਕਾਰਨ ਅਨੀਮੀਆ ਹੋ ਜਾਵੇ, ਦੁਰਘਟਨਾਵਾਂ ਜਿਸ ਵਿੱਚ ਕਿਸੇ ਵਿਅਕਤੀ ਦਾ ਬਹੁਤ ਖ਼ੂਨ ਵਗ ਜਾਵੇ ਜਾਂ ਆਪ੍ਰੇਸ਼ਨ ਦੇ ਦੌਰਾਨ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ ਲੋ ਹਰ ਸਵਸਥ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here