ਰੇਤ ਦੀ ਮਾਈਨਿੰਗ ਲਈ ਜ਼ਮੀਨ ਨਿਲਾਮ ਕਰਨ ਵਾਲੇ ਮਾਲਕ ਮਾਈਨਿੰਗ ਦਫਤਰ ਜ਼ਮਾ ਕਰਵਾ ਸਕਦੇ ਹਨ ਅਰਜ਼ੀ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਗੋਲੇਵਾਲਾ ਜਲਨਿਕਾਸ ਮੰਡਲ ਰਮਨੀਕ ਕੌਰ ਨੇ ਦੱਸਿਆ ਕਿ ਜੇਕਰ ਕੋਈ ਜਮੀਨ ਮਾਲਕ ਰੇਤ ਦੀ ਮਾਈਨਿੰਗ ਲਈ ਆਪਣੀ ਜਮੀਨ ਨਿਲਾਮ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀਆਂ ਅਰਜ਼ੀ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਗੋਲੇਵਾਲਾ ਜਲਨਿਕਾਸ ਮੰਡਲ 89 ਝੋਕ ਰੋਡ ਫਿਰੋਜਪੁਰ ਦੇ ਦਫਤਰ ਵਿਚ ਜਮ੍ਹਾਂ ਕਰਵਾ ਸਕਦਾ ਹੈ।

Advertisements

ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸਨ ਫਿਰੋਜਪੁਰ ਜ਼ਿਲ੍ਹਾ ਸਰਵੇਅ ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਹੈ ਜੋ ਆਰ.ਐਸ.ਪੀ. ਗ੍ਰੀਨ ਡਿਵੈਲਪਮੈਂਟ ਤੇ ਲੈਬਾਰਟਰੀ ਪ੍ਰਾਈਵੇਟ ਲਿਮਟਿਡ ਵੱਲੋਂ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਸੰਸਟੇਨਏਬਲ ਸੈਂਡ ਮਾਈਨਿੰਗ ਮੈਨੇਜਮੈਂਟ ਗਾਈਡਲਾਈਨਸ 2016 ਅਤੇ ਐਨਫੋਰਸਮੈਂਟ ਤੇ ਮੋਨੀਟਰਿੰਗ ਗਾਈਡਲਾਈਨਸ ਫਾਰ ਸੈਂਡ ਮਾਈਨਿੰਗ 2020 ਐਕਟ ਅਨੁਸਾਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਰਵੇਅ ਰਿਪੋਰਟ ਤਿਆਰ ਕੀਤੀ ਜਾਣੀ ਹੈ।

ਉਨ੍ਹਾਂ ਕਿਹਾ ਕਿ ਜਮੀਨ ਮਾਲਕ ਆਪਣੀਆਂ ਅਰਜੀਆਂ ਮਾਲ ਰਿਕਾਰਡ ਸਮੇਤ ਜ਼ਿਲ੍ਹਾ ਮਾਈਨਿੰਗ ਅਫਸਰ ਗੋਲੇਵਾਲਾ ਜਲਨਿਕਾਸ ਮੰਡਲ 89 ਝੋਕ ਰੋਡ ਫਿਰੋਜਪੁਰ ਦੇ ਦਫਤਰ ਵਿਖੇ ਜਮ੍ਹਾਂ ਕਰਵਾ ਸਕਦਾ ਹੈ ਤਾਂ ਜੋ ਪ੍ਰਪੋਸਡ ਸਾਈਟਸ ਨੂੰ ਸਰਵੇਖਣ ਰਿਪੋਰਟ ਵਿੱਚ ਸ਼ਾਮਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here