ਭਾਰਤੀ ਸੱਭਿਆਚਾਰ ਵਿੱਚ ਗੁਰੂ ਦੀ ਅਹਿਮ ਭੂਮਿਕਾ: ਪੰਡਿਤ/ਭੋਲਾ/ਕਟਾਰੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਪੁਰਾਣਿਕ ਕਾਲ ਤੋਂ ਹੀ ਗੁਰੂ ਗਿਆਨ ਦੇ ਪ੍ਰਸਾਰ ਦੇ ਨਾਲ-ਨਾਲ ਸਮਾਜ ਦੇ ਵਿਕਾਸ ਦਾ ਬੀੜਾ ਉਠਾ ਰਹੇ ਹਨ।ਗੁਰੂ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੇ ਪ੍ਰਕਾਸ਼ ਵੱਲ ਲਿਜਾਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੁੰਦਾ ਹੈ।ਸਾਨੂੰ ਆਪਣੇ ਗੁਰੂ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ ਤੇ ਉਨ੍ਹਾਂਦੀ ਸਿੱਖ ਦਾ ਪਾਲਣ ਕਰਦੇ ਹੋਏ ਇੱਕ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ।ਉਕਤ ਗੱਲਾਂ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਸੀਨੀਅਰ ਜ਼ਿਲ੍ਹਾ ਉਪ ਪ੍ਰਧਾਨ ਮੰਗਤ ਰਾਮ ਭੋਲਾ,ਜ਼ਿਲ੍ਹਾ ਉਪ ਪ੍ਰਧਾਨ ਓਮਪ੍ਰਕਾਸ਼ ਕਟਾਰੀਆ ਨੇ ਗੁਰੂ ਪੂਰਨਿਮਾ ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਿਆ।ਨਰੇਸ਼ ਪੰਡਿਤ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੈ,ਇਸ ਨੂੰ ਅਧਿਆਤਮਿਕ ਜਗਤ ਦੀ ਸਭ ਤੋਂ ਵੱਡੀ ਘਟਨਾ ਵਜੋਂ ਜਾਣਿਆ ਜਾਂਦਾ ਹੈ।ਪੱਛਮੀ ਦੇਸ਼ਾਂ ਵਿੱਚ ਗੁਰੂ ਦਾ ਕੋਈ ਮਹੱਤਵ ਨਹੀਂ,ਉੱਥੇ ਵਿਗਿਆਨ ਅਤੇ ਇਸ਼ਤਿਹਾਰਬਾਜ਼ੀ ਦਾ ਮਹੱਤਵ ਹੈ,ਪਰ ਭਾਰਤ ਵਿੱਚ ਸਦੀਆਂ ਤੋਂ ਗੁਰੂ ਦਾ ਮਹੱਤਵ ਰਿਹਾ ਹੈ।ਇੱਥੇ ਦੀ ਮਿੱਟੀ ਵਿੱਚ ਅਤੇ ਲੋਕਾਂ ਦੇ ਜੀਵਨ ਵਿੱਚ ਗੁਰੂ ਨੂੰ ਹੀ ਰੱਬ ਮੰਨਿਆ ਗਿਆ ਹੈ,ਕਿਉਂਕਿ ਜੇਕਰ ਗੁਰੂ ਹੀ ਨਹੀਂ ਤਾਂ ਪ੍ਰਮਾਤਮਾ ਤੱਕ ਪਹੁੰਚਣ ਦਾ ਰਸਤਾ ਕੌਣ ਦਿਖਾਏਗਾ?

Advertisements

ਗੁਰੂ ਹੀ ਚੇਲੇ ਨੂੰ ਸੇਧ ਦਿੰਦਾ ਹੈ ਅਤੇ ਉਹ ਹੀ ਜੀਵਨ ਵਿੱਚ ਕਾਬਿਲ ਬਣਾਉਂਦਾ ਹੈ।ਜੀਵਨ ਵਿਕਾਸ ਲਈ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਦੀ ਮਹੱਤਵਪੂਰਨ ਭੂਮਿਕਾ ਮੰਨੀ ਗਈ ਹੈ।ਉਨ੍ਹਾਂ ਕਿਹਾ ਕਿ ਭਾਰਤ ਦੇ ਸੁਨਹਿਰੀ ਇਤਿਹਾਸ ਵਿੱਚ ਗੁਰੂ-ਚੇਲੇ ਦੀ ਪਰੰਪਰਾ ਦੇ ਲਈ ਆਪਣਾ ਜੀਵਨ ਨਿਛਾਵਰ ਕਰ ਦੇਣ ਵਾਲੇ ਬਹੁਤ ਸਾਰੇ ਗੁਰੂ ਤੇ ਚੇਲਾ ਰਹੇ ਹਨ।ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਚੇਲੇ ਦੀ ਮਹਾਨ ਪਰੰਪਰਾ ਦੇ ਅੰਤਰਗਤ ਗੁਰੂ(ਅਧਿਆਪਕ)ਆਪਣੇ ਚੇਲੇ ਸਿੱਖਿਆ ਦਿੰਦਾ ਹੈ,ਜਾਂ ਹੋਰ ਕਿਸੇ ਵਿੱਦਿਆ ਦੀ ਸਿਖਿਆ ਦਿੰਦਾ ਹੈ,ਉਹੀ ਚੇਲਾ ਗੁਰੂ ਦੇ ਰੂਪ ਵਿੱਚ ਦੂਜਿਆਂ ਨੂੰ ਸਿਖਾਉਂਦਾ ਹੈ।ਇਹ ਸਿਲਸਿਲਾ ਨਿਰੰਤਰ ਜਾਰੀ ਹੈ।ਇਹ ਪਰੰਪਰਾ ਸਨਾਤਨ ਧਰਮ ਦੀਆਂ ਸਾਰੀਆਂ ਧਾਰਾਵਾਂ ਵਿੱਚ ਪਾਈ ਜਾਂਦੀ ਹੈ।ਗੁਰੂ ਚੇਲੇ ਦੀ ਇਹ ਪਰੰਪਰਾ। ਗਿਆਨ ਦੇ ਕਿਸੇ ਵੀ ਖੇਤਰ ਵਿੱਚ ਹੋ ਸਕਦੀ ਹੈ।ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਦਾ ਬਹੁਤ ਜ਼ਿਆਦਾ ਮਹੱਤਵ ਹੈ।‘ਗੁ’ ਸ਼ਬਦ ਦਾ ਅਰਥ ਹੈ ਹਨੇਰਾ (ਅਗਿਆਨਤਾ)ਅਤੇ ਰੁ’ ਸ਼ਬਦ ਦਾ ਅਰਥ ਹੈ ਪ੍ਰਕਾਸ਼ ਗਿਆਨ।ਭਾਵ ਅਗਿਆਨਤਾ ਦਾ ਨਾਸ ਕਰਨ ਵਾਲਾ ਜੋ ਬ੍ਰਾਹਮਣ ਰੂਪ ਪ੍ਰਕਾਸ਼ ਹੈ,ਉਹ ਗੁਰੂ ਹੈ।ਸਾਡੇ ਦੇਸ਼ ਵਿੱਚ ਪੁਰਾਤਨ ਸਮੇਂ ਤੋਂ ਹੀ ਆਸ਼ਰਮਾਂ ਵਿੱਚ ਗੁਰੂ-ਚੇਲਾ ਪਰੰਪਰਾ ਨੂੰ ਕੁਸ਼ਲਤਾ ਨਾਲ ਸੰਭਾਲਿਆ ਜਾਂਦਾ ਰਿਹਾ ਹੈ।ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਦਾ ਬਹੁਤ ਹੀ ਸਤਿਕਾਰਤ ਸਥਾਨ ਪ੍ਰਾਪਤ ਹੈ।ਭਾਰਤੀ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਇਸ ਵਿੱਚ ਗੁਰੂ ਦੀ ਭੂਮਿਕਾ ਸਮਾਜ ਨੂੰ ਸੁਧਾਰ ਦੀ ਦਿਸ਼ਾ ਵਿੱਚ ਲੈਕੇ ਜਾਣ ਵਾਲੇ ਮਾਰਗਦਰਸ਼ਨ ਦੇ ਰੂਪ ਨਾਲ ਕ੍ਰਾਂਤੀ ਨੂੰ ਦਿਸ਼ਾ ਦਿਖਾਉਣ ਵਾਲੀ ਵੀ ਰਹੀ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਗੁਰੂ ਦਾ ਅਹਿਮ ਰੋਲ ਹੁੰਦਾ ਹੈ।ਗੁਰੂ ਹੀ ਜੀਵਨ ਵਿੱਚ ਸੱਚਾ ਮਾਰਗ ਦਰਸ਼ਕ ਹੈ।ਗੁਰੂ ਦੀ ਸੰਗਤ ਵਿੱਚ ਰਹਿ ਕੇ ਵਿਦਿਆਰਥੀ। ਆਪਣੀ ਮੰਜ਼ਿਲ ਨੂੰ ਹਾਸਲ ਕਰ ਪਾਉਂਦਾ ਹੈ ਅਤੇ ਆਪਣੇ ਇਲਾਕੇ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਕੂਲ ਹੀ ਉਹ ਨੀਂਹ ਹੁੰਦੀ ਹੈ,ਜੋ ਬੱਚਿਆਂ ਦੇ ਜੀਵਨ ਦਾ ਨਿਰਮਾਣ ਕਰਦਾ ਹੈ।ਜਿਸ ਤੇ ਅਸੀਂ ਆਉਣ ਵਾਲੇ ਸਮੇਂ ‘ਚ ਉੱਚ ਮੰਜ਼ਿਲ ਤਿਆਰ ਕਰਦੇ ਹਾਂ।ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਗੁਰੂ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਅੱਜ ਅਧਿਆਪਕਾਂ ਦੇ ਮੋਢਿਆਂ ‘ਤੇ ਗੁਰੂਤਰ ਜਿੰਮੇਵਾਰੀ ਵੱਧ ਗਈ ਹੈ।ਜਿੱਥੇ ਦੇਸ਼ ਅਤੇ ਸਮਾਜ ਭ੍ਰਿਸ਼ਟਾਚਾਰ ਦੀ ਮਾਰ ਝੱਲ ਰਿਹਾ ਹੈ।ਇਸ ਦੇ ਲਈ ਅਧਿਆਪਕ ਨੂੰ ਆਪਣੇ ਕੰਮ ਅਤੇ ਵਿਹਾਰ ਵਿੱਚ ਸਮਾਜਿਕ ਤਬਦੀਲੀ ਲਿਆਉਣ ਦਾ ਪ੍ਰਣ ਲੈਣਾ ਪਵੇਗਾ।ਉਨ੍ਹਾਂ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਅਸੀਂ ਉਲਟੀ ਗਿਣਤੀ ਗਿਣ ਰਹੇ ਹਾਂ।ਜਿਸ ਦੇ ਨਤੀਜੇ ਵਜੋਂ ਨਾ ਤਾਂ ਪਾਣੀ ਦੀ ਸਮੱਸਿਆ ਹੱਲ ਹੋਈ ਹੈ ਅਤੇ ਨਾ ਹੀ ਰੋਜ਼ੀ-ਰੋਟੀ ਦੀ ਸਮੱਸਿਆ ਹੱਲ ਹੋਈ ਹੈ,ਨਾ ਹੀ ਆਧੁਨਿਕ ਸਿਹਤ ਸਹੂਲਤਾਂ ਦੀ ਤਕ ਪਹੁੰਚ ਸਕੇ ਹਾਂ ਅਤੇ ਨਾ ਹੀ ਸਿੱਖਿਆ ਨੂੰ ਅਪਗ੍ਰੇਡ ਕਰ ਸਕੇ ਹਾਂ।ਕੁਝ ਕੁ ਲੋਕਾਂ ਦੀਆਂ ਵੱਡੀਆਂ ਬੁਲੰਦੀਆਂ ਜ਼ਰੂਰ ਪੈਦਾ ਹੋਈਆਂ ਹਨ।ਜੇਕਰ ਅਸੀਂ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਸਫ਼ਲ ਬਣਾਉਣਾ ਹੈ ਤਾਂ ਚਰਿੱਤਰ ਉਸਦੀ ਪਹਿਲੀ ਸ਼ਰਤ ਹੈ।ਮਹੱਤਵਪੂਰਣ ਗੱਲ ਇਹ ਨਹੀਂ ਹੈ ਕਿ ਅਸੀਂ ਭਾਰਤ ਵਿੱਚ ਕਿਹੜਾ ਤਰੀਕਾ ਲਾਗੂ ਕਰੀਏ, ਸਗੋਂ ਮਹੱਤਵਪੂਰਨ ਇਹ ਹੈ ਕਿ ਅਸੀਂ ਚਰਿੱਤਰਵਾਨ ਵਿਅਕਤੀ ਤਿਆਰ ਕਰੀਏ।ਉਨ੍ਹਾਂ ਕਿਹਾ ਕਿ ਪਾਠ ਪੁਸਤਕਾਂ ਵਿੱਚ ਕੁਝ ਨੈਤਿਕ ਸ਼ਲੋਕ ਜੋੜ ਕੇ ਜਾਂ ਬੱਚਿਆਂ ਨੂੰ ਤੋਤੇ ਵਾਂਗ ਗਾਇਤਰੀ ਮੰਤਰ ਦਾ ਉਚਾਰਨ ਕਰਨ ਜਾਂ ਅੰਗਰੇਜ਼ੀ ਸ਼ੈਲੀ ਵਿੱਚ ਯੋਗ ਨੂੰ ਯੋਗਾ ਕਰਨ ਨਾਲ ਨਾ ਤਾਂ ਚਰਿੱਤਰ ਨਿਰਮਾਣ ਹੁੰਦਾ ਹੈ ਅਤੇ ਨਾ ਹੀ ਨਵੀਂ ਪੀੜੀ ਵਿੱਚ ਗਿਆਨ ਮਿਲਣਾ ਸੰਭਵ ਹੈ।ਗਿਆਨ ਤਾਂ ਗੁਰੂ ਤੋਂ ਹੀ ਮਿਲ ਸਕਦਾ ਹੈ,ਪਰ ਗੁਰੂ ਮਿਲੇ ਕਿੱਥੇ?ਹੁਣ ਤਾਂ ਟੁਇਟਰ ਹੈ,ਟੀਚਰ ਹੈ,ਪ੍ਰੋਫ਼ੈਸਰ ਹੈ,ਪਰ ਗੁਰੂ ਗੈਰਹਾਜ਼ਰ ਹੈ।ਗੁਰੂ ਦੇ ਪ੍ਰਤੀ ਅਟੁੱਟ ਵਿਸ਼ਵਾਸ ਹੀ ਇੱਕ ਅਜਿਹਾ ਦਰਵਾਜ਼ਾ ਹੈ ਜਿਸ ਰਾਹੀਂ ਗਿਆਨ ਮਿਲਣਾ ਸੰਭਵ ਹੈ।

LEAVE A REPLY

Please enter your comment!
Please enter your name here