ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਰੈਗਲੂਰ ਕਰੇ ਸਰਕਾਰ: ਬਲਿਹਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ  ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਸੂਬਾ ਸਕੱਤਰ ਰਾਜੇਸ਼ ਕੁਮਾਰ  ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ  ਆਊਟਸੋਰਸਿੰਗ ਠੇਕੇਦਾਰ ਕੰਪਨੀਆਂ ਰਾਹੀਂ ਕੰਮ ਕਰਦੇ ਠੇਕਾ ਕਾਮਿਆਂ ਨੂੰ  ਵਿਭਾਗ ਚ ਲਿਖ ਕੇ ਰੈਗੂਲਰ ਕਰਨ ਦੇ ਵਾਅਦੇ ਕੀਤੇ ਸੀ  ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ । ਕਿਉਂਕਿ ਵੱਡੀ ਗਿਣਤੀ ਚ ਕੰਮ ਕਰਦੇ ਆਊਟਸੋਰਸਿੰਗ ਕੰਪਨੀਆਂ/ਠੇਕਦਾਰਾਂ ਸੁਸਾਇਟੀਆਂ ਇਨਲਿਸਟਮੈੰਟ ਰਾਹੀਂ ਵੱਖ ਵੱਖ ਕੈਟਾਗਿਰੀਆਂ ਰਾਹੀਂ  ਠੇਕੇ ਤੇ ਲੱਗੇ ਕੱਚੇ ਕਾਮੇ ਵੱਖ ਵੱਖ ਵਿਭਾਗਾਂ ਚ ਕੰਮ ਕਰ ਰਹੇ ਹਨ । ਪਰ ਸਰਕਾਰ ਆਊਟਸੋਰਸਿੰਗ ਠੇਕੇਦਾਰ ਕੰਪਨੀਆਂ ਰਾਹੀਂ ਲੱਗੇ ਕੱਚੇ ਕਾਮਿਆਂ ਨੂੰ ਨਵੇਂ ਬਣ ਜਾ ਰਹੇ ਕਾਨੂੰਨ ਚੋੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਚ ਹੈ।

Advertisements

ਜਦ ਕਿ ਆਊਟਸੋਰਸਿੰਗ ਠੇਕਾ ਮੁਲਾਜ਼ਮ ਸਰਕਾਰ ਦੀਆਂ ਪਾਲਸੀਆਂ ਦੇ ਤਹਿਤ ਭਰਤੀ ਕੀਤੇ ਗਏ ਸਨ  ਜਿੱਥੇ ਇਹ ਕਾਮੇ ਕੰਬਦਾ ਵੱਡਾ ਤਜਰਬਾ ਰੱਖਦੇ ਹਨ ਅਤੇ ਨਾਲ ਦੀ ਨਾਲ  ਨਿਗੂਣੀਆਂ ਤਨਖ਼ਾਹਾਂ ਤੇ ਵੀ ਤਾਪ ਹੰਢਾ ਰਹੇ ਹਨ । ਜੇਕਰ ਬਿਜਲੀ ਵਿਭਾਗ ਦੀ ਗੱਲ ਕਰੀਏ ਤਾਂ  ਸੀ ਐਚ ਬੀ ਅਤੇ ਡਬਲਿਊ ਠੇਕਾ ਕਾਮਿਆਂ ਦਾ ਜੋਖਮ ਭਰਿਆ ਕੰਮ ਲੈਣ ਨਾਲ ਸੈਂਕੜੇ ਕਾਮੇ ਮੌਤ ਦੇ ਮੂੰਹ ਤੇ ਕਈ ਕਾਮੇ ਅਪੰਗ ਹੋ ਗਏ  ਜਿੱਥੇ ਕਿ ਉਨ੍ਹਾਂ ਦੇ ਪਰਿਵਾਰ ਨੂੰ ਨਾ ਤਾਂ ਕੋਈ ਮੁਆਵਜ਼ਾ ਅਤੇ ਨਾ ਹੀ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ  ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਦੇ ਆਧਾਰ ਤੇ ਕੰਮ ਕਰਦੀ ਸੀ ਐਚਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ  ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਸਹਾਇਕ ਲਾਈਨਮੈਨਾਂ  ਦੀ ਭਰਤੀ ਕਰਨਾ ਚਾਹੁੰਦੀ ਹੈ ।

ਜਿਸ ਦਾ ਸਰਕਾਰ ਤੇ ਮੈਨੇਜਮੈਂਟ ਵੱਲੋਂ ਇਸ਼ਤਿਹਾਰ ਵੀ ਜਾਰੀ ਕੀਤਾ ਹੈ  ਪਹਿਲਾਂ ਵੀ ਕੀਤਾ ਗਿਆ ਸੀ ਪਰ ਠੇਕਾ ਕਾਮਿਆਂ ਨੇ ਸੰਘਰਸ਼ ਕਰਕੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਅਤੇ ਬਿਜਲੀ ਮੰਤਰੀ ਰਾਹੀਂ ਮੀਟਿੰਗਾਂ ਕਰਕੇ ਸਹਾਇਕ ਲਾਈਨਮੈਨਾਂ ਤੋਂ ਪਹਿਲਾਂ  ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਤਜਰਬੇ ਦੇ ਆਧਾਰ ਤੇ  ਸੀ ਐਚ ਬੀ ਤੇ ਡਬਲਿਊ   ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਉਭਾਰਿਆ ਅਤੇ  ਸਰਕਾਰ ਵੱਲੋਂ ਵੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ  ਪਰ ਹੁਣ ਸਰਕਾਰ ਆਊਟਸੋਰਸਿੰਗ ਦੀ ਗਿਣਤੀ ਨੂੰ  ਨਵੇਂ ਕਾਨੂੰਨ ਚ ਨਾ ਲਿਆਉਣ ਅਤੇ ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਤੇ ਕੰਮ ਕਰਦੇ ਸੀ ਐਚ ਬੀ ਤੇ ਡਬਲਿਊ ਠੇਕਾ ਕੰਮ ਨੂੰ ਰੈਗੂਲਰ ਨਾ ਕਰਨ ਤੇ  ਜ਼ੋਰਦਾਰ ਨਿਖੇਧੀ ਕਰਦੇ ਹੋਏ ਅਗਲੇ ਤਿੱਖੇ ਸੰਘਰਸ਼ ਦੇ ਐਲਾਨ ਲਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ  ਅਤੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here