ਲਾਇਨ ਧਾਲੀਵਾਲ ਨੇ ਦੋਹਤੇ ਦੇ ਜਨਮਦਿਨ ਤੇ ਵੰਡੇ ਬੂਟੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਪ੍ਰਧਾਨ ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜਟਾਂ ਕੋਹਿਨੂਰ 321-ਡੀ ਵੱਲੋ ਆਪਣੇ ਦੋਹਤੇ ਏਕਮਜੋਤ ਸਿੰਘ ਕਨੇਡੀਅਨ ਦਾ ਜਨਮ ਦਿਨ ਫਲਦਾਰ,ਫੁਲਦਾਰ,ਛਾਂਦਾਰ, ਦਵਾਈਆ ਵਾਸਤੇ ਵਰਤੇ ਜਾਣ ਵਾਲੇ ਵਖ-ਵਖ ਤਰਾਂ ਦੇ ਬੂਟੇ ਵੰਡ ਕੇ ਮਨਾਇਆ ਗਿਆ । ਇਸ ਸਮੇਂ ਅੰਬ, ਅਮਰੂਦ,ਜਾਮਨ,ਪੀਲਾ ਕਨੇਰ, ਸੁਖਚੈਨ, ਨਿੰਮ, ਸੁਹਾਂਝਣਾ ਆਦਿ ਬੂਟੇ,ਜੋ ਮਨੁੱਖ ਵਾਸਤੇ ਮਹਤਵਪੂਰਣ ਸਥਾਨ ਰੱਖਦੇ ਹਨ,ਵੰਡੇ ਗਏ। ਲਾਇਨ ਧਾਲੀਵਾਲ ਵੱਲੋ ਅਪੀਲ ਕੀਤੀ ਗਈ ਹੈ ਕਿ ਆਪਣੇ ਪਿਆਰਿਆ ਦੇ ਵਿਸੇਸ਼ ਦਿਨਾਂ ਉਪਰ ਬੂਟੇ ਲਗਾਉਣ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ, ਤਾਂ ਕਿ ਅਸੀਂ ਸ਼ੁਧ ਹਵਾ, ਸ਼ੁਧ ਵਾਤਾਵਰਨ ਸਿਰਜਣ ਵਾਸਤੇ ਆਪਣਾ ਯੋਗਦਾਨ ਪਾ ਸਕਣ ਵਿਚ ਕਾਮਯਾਬ ਹੋ ਸਕੀਏ।

Advertisements

ਲਾਇਨਜ ਕਲੱਬਜ ਇੰਟਰਨੈਸ਼ਨਲ ਵੱਲੋ ਆਉਣ ਵਾਲੇ ਦਿਨਾਂ ਵਿੱਚ ਆਪਣੀ ਬੂਟੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਸਕੂਲ,ਕਾਲਜ,ਹਸਪਤਾਲਾਂ ਵਿੱਚ ਬੂਟੇ ਲਗਾਏ ਜਾਣਗੇ। ਇਸ ਮੋਕੇ ਕਲੱਬ ਦੇ ਸਕਤੱਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ,ਖਜ਼ਾਨਚੀ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ, ਪੀਆਰਓ ਕੁਲਦੀਪ ਸਿੰਘ ਭੁੱਲਰ, ਸਿਖ ਚਿੰਤਕ ਕਵੀ ਵਿਜੈ ਸਿੰਘ ਧਾਲੀਵਾਲ(ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਨਮਾਨਿਤ),ਸੋਸ਼ਲ ਵਰਕਰਾਂ ਅਵਤਾਰ ਸਿੰਘ ਧਾਲੀਵਾਲ,ਸੁਭਾਸ਼ ਵਾਧਵਾ,ਅਸ਼ੋਕ ਕੁਮਾਰ,ਸ੍ਰੀ ਗੁਪਤਾ,ਡਾਕਟਰ ਸੁਰਿੰਦਰ ਕੁਮਾਰ ਨਾਰਾ, ਮਨਜੂਰ ਨੇ ਵਿਸੇਸ਼ ਸ਼ਿਰਕਤ ਕੀਤੀ ।

LEAVE A REPLY

Please enter your comment!
Please enter your name here