ਹਸਪਤਾਲ ਭਲਾਈ ਸੈਕਸ਼ਨ ਉਪਮੰਡਲ ਮੁਕੇਰੀਆਂ ਦੇ 9 ਮੈਂਬਰਾਂ ਨੇ ਰੈਡ ਕਰਾਸ ਦੀ ਲਾਈਫ ਮੈਂਬਰਸ਼ਿਪ ਲਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਉਪ ਮੰਡਲ ਮੁਕੇਰੀਆਂ ਦੇ 9 ਮੈਂਬਰਾਂ ਨੇ 9 ਹਜ਼ਾਰ ਰੁਪਏ ਦੀ ਰਾਸ਼ੀ ਜ਼ਿਲ•ਾ ਰੈਡ ਕਰਾਸ ਸੁਸਾਇਟੀ ਵਿਖੇ ਜਮ•ਾਂ ਕਰਵਾ ਕੇ ਜ਼ਿਲ•ਾ ਰੈਡ ਕਰਾਸ ਦੀ ਲਾਈਫ ਮੈਂਬਰਸ਼ਿਪ ਪ੍ਰਾਪਤ ਕੀਤੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ•ਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਸੁਸਾਇਟੀ ਦੀ ਲਾਈਫ ਮੈਂਬਰਸ਼ਿਪ ਹਾਸਲ ਕਰਨ ਵਾਲਿਆਂ ਵਿੱਚ ਚੰਚਲ ਨਾਰਗ, ਸੰਤੋਸ਼ ਅਗਰਵਾਲ, ਸ਼ੁਕਲਾ ਮਹਾਜਨ, ਪੂਜਾ ਖੁੱਲਰ, ਕਮਲੇਸ਼ ਵਰਮਾ, ਸੀਤਾ ਅਰੋੜਾ, ਇਰਵਿੰਦਰਪਾਲ ਕੌਰ, ਡਾ. ਨਰਿੰਦਰ ਗੁਪਤਾ ਅਤੇ ਸ਼ਾਂਤੀ ਓਹਰੀ ਸ਼ਾਮਲ ਹਨ। ਉਨ•ਾਂ ਉਕਤ ਮੈਂਬਰ ਸਾਹਿਬਾਨ ਨੇ ਜ਼ਿਲ•ਾ ਰੈਡ ਕਰਾਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਸ਼ਲਾਘਾ ਕਰਦੇ ਹੋਏ ਸੁਸਾਇਟੀ ਵਲੋਂ ਲੋੜਵੰਦ, ਬੀਮਾਰ, ਅੰਗਹੀਣ/ਅਪੰਗ ਵਿਅਕਤੀਆਂ ਲਈ ਚਲਾਈਆਂ ਜਾਂਦੀਆਂ ਸਕੀਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਦੇਣ ਦਾ ਭਰੋਸਾ ਵੀ ਦੁਆਇਆ। ਇਸ ਮੌਕੇ ਜ਼ਿਲ•ਾ ਐਂਬੂਲੈਂਸ ਟਰੇਨਿੰਗ ਸੁਪਰਵਾਈਜ਼ਰ ਜੋਗਿੰਦਰ ਕੌਰ ਤੋਂ ਇਲਾਵਾ ਸੁਸਾਇਟੀ ਦੇ ਮੈਂਬਰ ਵੀ ਮੌਜੂਦ ਸਨ। 

LEAVE A REPLY

Please enter your comment!
Please enter your name here