ਵਧਾਈ: ਕਾਇਆ ਕਲਪ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਮੁਕੇਰੀਆਂ ਆਈਆ ਅਵੱਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਂਦਰੀ ਸਿਹਤ ਮੰਤਰੀ ਵੱਲੋ ਜਿਲ•ਾਂ ਹੁਸ਼ਿਆਰਪੁਰ ਵਿੱਚੋ ਸਿਵਲ ਹਸਪਤਾਲ ਮੁਕੇਰੀਆਂ ਦੇ ਕਾਇਆ ਕਲਪ ਪ੍ਰੋਗਰਾਮ ਅਧੀਨ ਸਬਡਵੀਜਨ ਹਸਪਤਾਲਾਂ ਚੋਂ ਸੂਬੇ ਭਰ ਚੋਂ ਅੱਵਲ ਰਹਿਣ ਤੇ ਡਿਪਟੀ ਮੈਡੀਕਲ ਕਮਸ਼ਿਨਰ ਡਾ. ਸਤਪਾਲ ਗੋਜਰਾ ਅਤੇ ਐਸ.ਐਮ.ਓ. ਮੁਕੇਰੀਆਂ ਡਾ. ਸਵਿੰਦਰ ਸਿੰਘ ਨੂੰ ਨਵੀ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ।

Advertisements

ਇਹ ਸਨਮਾਨ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਵੱਲੋਂ ਦਿੱਤਾ ਗਿਆ। ਇਸ ਸਬੰਧੀ ਡਾ. ਰੇਨੂੰ ਸੂਦ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਾਇਆ ਕਲੱਪ ਪ੍ਰੋਗਰਾਮ ਅਧੀਨ ਸੂਬੇ ਦੇ ਸਬਡਵੀਜਨ ਹਸਪਤਾਲਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਜਾਂਦੀਆ ਬੇਹਤਰ ਸਹੂਲਤਾਂ ਤੇ ਸਫਾਈ ਪ੍ਰਬੰਧਾਂ ਆਦਿ ਤੇ ਆਧਰਿਤ ਰਿਪੋਟ ਤਿਆਰ ਕੀਤੀ ਗਈ ਸੀ, ਜਿਸ ਦੇ ਅਧਾਰ ਤੇ  ਕੇਂਦਰ ਸਰਕਾਰ ਦੀ ਕਾਇਆ ਕਲਪ ਟੀਮ ਵੱਲੋ ਐਲਾਨੇ ਨਤੀਜਿਆਂ ਚ ਸਿਵਲ ਹਸਪਤਾਲ ਮੁਕੇਰੀਆਂ ਸਬਡਵਿਜਿਨਲ ਹਸਪਤਾਲਾਂ ਚੋਂ ਪਹਿਲਾ ਸਥਾਨ ਮਿਲਿਆ ਸੀ। ਇਸ ਮੌਕੇ ਸਿਵਲ ਸਰਜਨ ਡਾ. ਰੇਨੂੰ ਸੂਦ ਟੀਮ ਨੂੰ ਮੁਬਾਰਿਕਬਾਦ ਦਿੰਦੇ ਹੋਏ ਐਸ.ਐਮ.ਓ. ਨੂੰ ਇਹ ਸਟੇਟਸ ਮੇਨਟੇਨ ਕਰਨ ਦੀ ਹਦਾਇਤ ਕਰਦੇ ਹੋਏ ਮਰੀਜਾਂ ਨੂੰ ਬੇਹਤਰ ਤੇ ਸੁਚੱਜੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ।

LEAVE A REPLY

Please enter your comment!
Please enter your name here