ਜਰਨਲਿਸਟ ਪ੍ਰੈਸ ਕਲੱਬ ਨੇ ਜਿਲੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਕਪੂਰਥਲਾ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਮਾਣਯੋਗ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਜੀ ਤੇ ਸ. ਜੇ ਐਸ ਸੰਧੂ  ਸੂਬਾ ਸਰਪ੍ਰਸਤ , ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਐਡਵੋਕੇਟ  ਚੰਦਰ ਸ਼ੇਖਰ ਸ਼ਰਮਾ ਤੇ ਸਮੂਹ ਸਟੇਟ ਬੋਡੀ ਜ਼ਿਲ੍ਹਾ ਕਚਹਿਰੀਆਂ ਕਪੂਰਥਲਾ  ਵਿਖੇ ਰਾਜਬਚਨ ਸਿੰਘ ਸੰਧੂ ਐਸ ਐਸ ਪੀ ਕਪੂਰਥਲਾ, ਹਰਦੀਪ ਸਿੰਘ ਐਸ ਡੀ ਐਮ ਕਪੂਰਥਲਾ, ਹਰਪ੍ਰੀਤ ਸਿੰਘ ਬੈਨੀਪਾਲ ਐਸ ਪੀ ਹੈਡਕੁਆਰਟਰ ਕਪੂਰਥਲਾ ਨੂੰ ਮਨਜੀਤ ਮਾਨ ਸੂਬਾ ਪ੍ਰਧਾਨ ਨੇ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਕੰਮ ਕਰਦੇ ਸਮੇਂ ਆ ਰਹੀਆਂ ਮੁਸਕਲਾਂ ਸਬੰਧੀ ਜਾਣਕਾਰੀ ਦਿੱਤੀ। ਐਸ ਡੀ ਐਮ ਕਪੂਰਥਲਾ ਨੂੰ ਵੀ ਸਪੈਸ਼ਲ ਤੋਰ ਤੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।

Advertisements

ਰਾਜਬਚਨ ਸਿੰਘ ਸੰਧੂ ਐਸ ਐਸ ਪੀ ਕਪੂਰਥਲਾ, ਹਰਦੀਪ ਸਿੰਘ ਐਸ ਡੀ ਐਮ ਕਪੂਰਥਲਾ, ਹਰਪ੍ਰੀਤ ਸਿੰਘ ਬੈਨੀਪਾਲ ਐਸ ਪੀ ਹੈਡਕੁਆਰਟਰ ਕਪੂਰਥਲਾ ਨੇ ਵਿਸ਼ਵਾਸ ਦਿਵਾਇਆ ਕਿ ਪੱਤਰਕਾਰ ਸਾਥੀਆਂ ਨੂੰ ਜੋ ਵੀ ਸਮੱਸਿਆਵਾਂ ਹਨ।ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ। ਤੇ ਕਈ ਮਸਲੇ ਮੋਕੇ ਤੇ ਹੀ ਹੱਲ ਕਰਵਾਏ ਗਏ। ਪ੍ਰੀਤ ਸੰਗੋਜਲਾ ਜ਼ਿਲ੍ਹਾ ਕਪੂਰਥਲਾ ਨੇ ਵੀ ਮੰਗ ਕੀਤੀ ਤੇ ਕਿਹਾ ਕਿ ਪੱਤਰਕਾਰ ਸਾਥੀਆਂ ਤੇ ਹਮਲੇ ਜੋ ਗ਼ਲਤ ਅਨਸਰ ਕਰ ਰਹੇ ਹਨ।ਉਹ ਬਾਜ਼ ਆ ਜਾਣ। ਨਹੀਂ ਤਾਂ ਇਸ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਚੈਅਰਮੈਨ, ਅਵਤਾਰ ਸਿੰਘ ਗਿੱਲ ਉਪ ਚੇਅਰਮੈਨ, ਤਰਲੋਚਨ ਸਿੰਘ ਚਾਹਲ ਸਲਾਹਕਾਰ ਪੰਜਾਬ, ਜਤਿੰਦਰ ਸਿੰਘ ਫੋਜੀ ਜੁਆਇੰਟ ਸਕੱਤਰ, ਸੁਰਜੀਤ ਸਿੰਘ ਗੋਰਾ ਪੱਤਰਕਾਰ,ਸਮੂਹ ਮੈਂਬਰਾਨ ਹਾਜ਼ਰ ਸਨ।

LEAVE A REPLY

Please enter your comment!
Please enter your name here