ਕੋਟਲਾ ਨੌਧ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਲਾਕ ਪੱਧਰੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਸਹਿ ਵਿੱਦਿਅਕ ਮੁਕਾਬਲਿਆਂ ਦੌਰਾਨ ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਨੌਧ ਸਿੰਘ ਦੇ ਵਿਦਿਆਰਥੀਆਂ ਨੇ ਬਲਾਕ ਪੱਧਰ ਤੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਰਚਨਾ ਅਗਰਵਾਲ ਤੇ ਗਾਈਡ ਅਧਿਆਪਕਾਂ ਮਨਪ੍ਰੀਤ ਸਿੰਘ, ਵਰਿੰਦਰ ਸਿੰਘ ਨਿਮਾਣਾ ਤੇ ਅਮਰਜੀਤ ਕੌਰ ਨੇ ਦੱਸਿਆ ਕੇ ਕੋਰੀਓਗ੍ਰਾਫੀ ਦੀ ਵੰਨਗੀ ਵਿੱਚ ਸੈਕੰਡਰੀ ਵਰਗ ਵਿੱਚ ਸਕੂਲ ਦੀ ਟੀਮ ਨੇ ਦੂਜਾ ਤੇ ਮਿਡਲ ਵਰਗ ਵਿੱਚ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ ।

Advertisements

ਇਸੇ ਤਰ੍ਹਾਂ ਸਕਿੱਟ ਮੁਕਾਬਲਿਆਂ ਵਿੱਚ ਸਕੂਲ ਨੇ ਮਿਡਲ ਵਰਗ ਵਿੱਚ ਬਲਾਕ ਪੱਧਰ ਤੇ ਦੂਜਾ ਸਥਾਨ ਹਾਸਲ ਕੀਤਾ ਹੈ । ਸਕੂਲ ਦੇ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਤ ਕਰਨ ਲਈ ਸਕੂਲ ਵਿਚ ਪਰਵਾਸੀ ਪੰਜਾਬੀ ਪਰਮਜੀਤ ਸਿੰਘ ਬੈਂਸ ਤੇ ਦਾਨੀ ਸੱਜਣ ਸ: ਕੁਲਵੀਰ ਸਿੰਘ ਬੈਂਸ ਨੇ ਜੇਤੂ ਵਿਦਿਆਰਥੀਆਂ ਨੂੰ 2500 ਰੁਪਏ ਨਗਦ ਇਨਾਮ ਦਿੰਦਿਆਂ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਆਜ਼ਾਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਜਿੱਥੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਸੂਰਮਿਆਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ ਹੈ ਨਾਲ ਹੀ ਸਕੂਲ ਲਈ ਇਨਾਮ ਜਿੱਤ ਕੇ ਸਕੂਲ ਅਤੇ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਉਨ੍ਹਾਂ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਤੇ ਪਿੰਡ ਦੇ ਨਿਵਾਸੀਆਂ ਵੱਲੋਂ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਦਿੱਤਾ ਜਾ ਰਿਹਾ ਭਰਵਾਂ ਸਹਿਯੋਗ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅਰਚਨਾ ਅਗਰਵਾਲ ਨੇ ਬਲਾਕ ਪੱਧਰ ਤੇ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਸਿੱਖਿਆ ਸਹਾਇਕ ਸਰਗਰਮੀਆਂ ਤੇ ਪੜ੍ਹਾਈ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਜਾਰੀ ਰੱਖਣ ਲਗਾਤਾਰ ਮਿਹਨਤ ਕਰਨ ਦੀ ਅਪੀਲ ਕੀਤੀ l ਇਸ ਮੌਕੇ ਲੈਕਚਰਾਰ ਕਮਲਜੀਤ ਕੌਰ ਗੁਰਦਿਆਲ ਸਿੰਘ, ਜਸਵਿੰਦਰ ਕੌਰ, ਮਨੀਸ਼ਾ , ਜਸਵਿੰਦਰ ਸਿੰਘ , ਆਰਤੀ ਸੈਣੀ , ਅਨਾਮਿਕਾ ਸੁਖਵਿੰਦਰ ਸਿੰਘ ਅੰਮ੍ਰਿਤਪਾਲ ਕੌਰ, ਕੁਲਦੀਪ ਕੌਰ , ਯਸ਼ਪਾਲ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here