ਨੇਤਰਦਾਨ ਸੰਸਥਾ ਦੀ ਵਿਸ਼ੇਸ਼ ਬੈਠਕ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਇਕੱਤਰਤਾ ਸੰਸਥਾ ਦੇ ਦਫਤਰ ਜੋ ਕਿ ਹੁਣ ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਤੋਂ ਬਦਲ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਥਾਪਿਤ ਹੋ ਗਿਆ ਹੈ। ਵਿਖੇ ਸੰਸਥਾ ਦੇ ਪ੍ਰਧਾਨ ਮਨਮੋਹਣ ਸਿੰਘ ਜੀ ਦੀ ਅਗਵਾਈ ਵਿੱਚ ਹੋਈ। ਇਸ ਇਕੱਤਰਤਾ ਵਿੱਚ ਰਾਸ਼ਟਰੀ ਨੇਤਰਦਾਨ ਪੰਦਰਵਾੜਾ ਮਨਾਉਣ ਸੰਬੰਧੀ ਵਿਚਾਰ ਬਟਾਂਦਰਾ ਕੀਤਾ ਗਿਆ। ਕੋਰੋਨਾ ਕਾਲ ਤੋ ਬਾਅਦ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ , ਸਿਹਤ ਵਿਭਾਗ ਦੀਆ ਹਦਾਇਤਾ ਅਨੁਸਾਰ ਨੇਤਰਦਾਨ ਜਾਗਰੁਕਤਾ ਅਭਿਆਨ ਵਿੱਚ ਤੇਜੀ ਲਿਆਉਣ ਅਤੇ ਵੱਧ ਤੋ ਵੱਧ ਲੋਕਾਂ ਤੱਕ ਨੇਤਰਦਾਨ ਕਰਨ ਦਾ ਸੁਨੇਹਾ ਪਹੁੰਚਾਣ ਬਾਰੇ ਵੀ ਵਿਚਾਰ ਚਰਚਾ ਹੋਈ।

Advertisements

ਇਸ ਇਕੱਤਰਤਾ ਵਿੱਚ ਸ.ਮਨਮੋਹਣ ਸਿੰਘ, ਪ੍ਰੌ. ਬਹਾਦਰ ਸਿੰਘ ਸੁਨੇਤ, ਸੁਰੇਸ਼ ਕਪਾਟੀਆ,ਜਸਵੀਰ ਸਿੰਘ,ਕੇ ਐਲ ਜੰਜੂਆ, ਪ੍ਰੇਮ ਸੈਣੀ,ਰਕੇਸ਼ ਕੁਮਾਰ,ਅਮਰਜੀਤ ਸਿੰਘ,ਪ੍ਰਵੀਨ ,ਗੁਰਪ੍ਰੀਤ ਸਿੰਘ,ਮਹਿੰਦਰ ਸਿੰਘ, ਬਲਜੀਤ ਸਿੰਘ,ਗੁਰਮੀਤ ਸਿੰਘ ,ਬਹਾਦਰ ਸਿੰਘ ਸਿੱਧੂ,ਮੈਡਮ ਸੰਤੋਸ਼ ਸੈਣੀ, ਮੈਡਮ ਵਿਨੋਦ ਓਹਰੀ, ਮੈਡਮ ਮਨਜੀਤ ਕੌਰ ਕੌਂਸਲਰ , ਮੈਡਮ ਮਨਦੀਪ ਕੌਰ,ਕਿਸ਼ੋਰੀ ਲਾਲ, ਬੀ ਕੇ ਚੌਪੜਾ,ਐਸ ਪੀ ਜੋਸ਼ੀ,ਪਵਨ ਮੱਲਹਣ, ਆਦਿ ਸ਼ਾਮਿਲ ਹੋਏ।

LEAVE A REPLY

Please enter your comment!
Please enter your name here