ਜਥੇਦਾਰ ਸਾਹੀ ਵੱਲੋਂ ਸੁਰਿੰਦਰ ਸੈਣੀ ਦਾ ਮਾਰਕਿਟ ਕਮੇਟੀ ਜਲੰਧਰ ਦੇ ਸਕੱਤਰ ਵਜੋਂ ਚਾਰਜ ਸੰਭਾਲਣ ਤੇ ਪੁਰਜ਼ੋਰ ਸੁਆਗਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਦੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸੁਰਿੰਦਰ ਸਿੰਘ ਸੈਣੀ ਦੇ ਮਾਰਕਿਟ ਕਮੇਟੀ ਜਲੰਧਰ ਦੇ ਸਕੱਤਰ ਵਜੋਂ ਚਾਰਜ ਸੰਭਾਲਣ ਤੇ ਜ਼ੋਰਦਾਰ ਸਵਾਗਤ ਕੀਤਾ ਅਤੇ ਸੁਰਿੰਦਰ ਸਿੰਘ ਸੈਣੀ ਨੂੰ ਦਿਲੋਂ ਵਧਾਈਆਂ, ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜਥੇਦਾਰ ਸਾਹੀ ਨੇ ਕਿਹਾ ਕਿ ਉਨ੍ਹਾਂ ਦੇ ਛੋਟੇ ਭਰਾ ਰਾਣਾ ਪੁਖਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਸੁਰਿੰਦਰ ਸਿੰਘ ਸੈਣੀ ਦੀ ਮਾਰਕਿਟ ਕਮੇਟੀ ਜਲੰਧਰ ਵਿਖੇ ਟਰਾਂਸਫਰ ਹੋ ਗਈ ਹੈ ਅਤੇ ਉਹ ਰਾਣਾ ਪੁਖਰਾਜ ਪਾਲ ਸਿੰਘ ਸਾਹੀ ਸੁਰਿੰਦਰ ਸਿੰਘ ਸੈਣੀ ਨੂੰ ਜੀ ਆਇਆਂ ਨੂੰ ਆਖਦਿਆਂ ਗੁਲਦਸਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਦੇ ਕੇ ਆਏ ਹਨ। ਜਿਸ ਦੀ ਫੋਟੋ ਵੀ ਉਨ੍ਹਾਂ ਵੱਲੋਂ ਮੈਨੂੰ ਵਟਸਐਪ ਤੇ ਭੇਜੀ ਗਈ ਹੈ।

Advertisements

ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਮੈਂ ਤੇ ਰਾਣਾ ਪੁਖਰਾਜ ਪਾਲ ਸਿੰਘ ਸਾਹੀ ਜੁਆਇੰਟ ਫੈਮਿਲੀ ਹਾਂ। ਮੈਂ ਆਪਣੇ ਛੋਟੇ ਭਰਾ ਦਾ ਕਿਹਾ ਤੇ ਕੀਤਾ ਮੋੜ ਨਹੀਂ ਸਕਦਾ, ਜੇ ਉਹਨੇਂ ਸੁਆਗਤ ਕਰਕੇ ਗੁਲਦਸਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਦੇ ਦਿੱਤੀਆਂ ਤਾਂ ਸਮਝੋ ਸਾਰੀ ਸਾਹੀ ਫੈਮਿਲੀ ਵੱਲੋਂ ਸੁਆਗਤ ਅਤੇ ਸ਼ੁਭਕਾਮਨਾਵਾਂ। ਮੈਂ ਕਨੈਡਾ ਤੋਂ ਇੱਕ ਵਾਰ ਫਿਰ ਸ਼੍ਰੀ ਸੁਰਿੰਦਰ ਸਿੰਘ ਸੈਣੀ ਨੂੰ ਦੁਆਬੇ ਦੀ ਸਭ ਤੋਂ ਵੱਡੀ ਅਤੇ ਵਧੀਆਂ ਮਾਰਕਿਟ ਕਮੇਟੀ ਜਲੰਧਰ ਦਾ ਚਾਰਜ ਸੰਭਾਲਣ  ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਂਟ ਕਰਦਾ ਹਾਂ। ਪਿਛਲੇ ਸਮੇਂ ਵਿੱਚ ਜੋ ਵੀ ਬਿਆਨ ਬਾਜੀ ਹੋਈ, ਉਸ ਲਈ ਇੱਕ ਠੱਗ ਕਿਸਮ ਦਾ ਵਿਅਕਤੀ ਜਗਰੂਪ ਸਿੰਘ ਹੁਸ਼ਿਆਰਪੁਰ ਟਰਮੀਨੇਟ ਮੰਡੀ ਸੁਪਰਵਾਈਜ਼ਰ ਜੁੰਮੇਵਾਰ ਹੈ, ਜੋ ਮੈਨੂੰ ਗ਼ਲਤ ਸੂਚਨਾ ਦਿੰਦਾ ਸੀ। ਜਦੋਂ ਮੈਂ ਉਸ ਨੂੰ ਦਬਕਾ ਮਾਰਿਆ ਤਾਂ ਉਸ ਨੇ ਝੂਠੀ ਜਾਣਕਾਰੀ ਦੇਣ ਲਈ ਮੇਰੇ ਵੱਟਸਐਪ ਤੇ ਮੇਰੇ ਕੋਲੋਂ ਲਿਖਤੀ ਮੁਆਫੀ ਵੀ ਮੰਗੀ ਸੀ।

ਇਸ ਮੌਕੇ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਗੜਸ਼ੰਕਰ ਦੇ ਐਮ.ਐਲ.ਏ ਜੈ ਕਿਸ਼ਨ ਸਿੰਘ ਰੋੜੀ ਨੂੰ ਵੀ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਨ ਦੀਆਂ ਵਧਾਈਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

LEAVE A REPLY

Please enter your comment!
Please enter your name here