Monday, October 19, 2026
Home Punjab ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਾਹਪੁਰਕੰਡੀ ਡੈਮ ਤੇ ਕਰੋਨਾ ਤੋਂ ਬਚਾਓ...

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਸਾਹਪੁਰਕੰਡੀ ਡੈਮ ਤੇ ਕਰੋਨਾ ਤੋਂ ਬਚਾਓ ਲਈ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

ਪਠਾਨਕੋਟ(ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਮਹੁੰਮਦ ਗੁਲਜਾਰ, ਦੀ ਅਗਵਾਈ ਹੇਠ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਲੇਬਰ ਵਿਭਾਗ ਦੇ ਸਹਿਯੋਗ ਨਾਲ ਸਾਹਪੁਰਕੰਡੀ ਡੈਮ ਦੀ ਸਾਈਟ ਤੇ ਕਰੋਨਾ ਤੋਂ ਬਚਾਓ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ । ਇਸ ਮੋਕੇ ਤੇ ਡੈਮ ਤੇ ਕੰਮ ਕਰ ਰਹੀ ਲੈਬਰ/ਮਜਦੂਰਾਂ/ਵੀਕਰ ਸੈਕਸ਼ਨ ਦਾ ਲੈਬਰ ਕਾਰਡ ਦਾ ਪੰਜੀਕਰਣ ਕੀਤਾ ਗਿਆ ਅਤੇ ਨਾਲ ਹੀ ਕਰੋਨਾ ਮਹਾਮਾਰੀ ਦੇ ਬਚਾਅ ਲਈ ਟੀਕਾਕਰਣ ਕੀਤਾ ਗਿਆ ।

Advertisements

ਕੈਂਪ ਦੋਰਾਨ ਸ੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਇਸ ਕੈਂਪ ਵਿਚ ਸਾਮਿਲ ਹੋਏ ਮਜਦੂਰਾਂ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਤੇ ਨਾਲਸਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਫ੍ਰੀ ਲੀਗਲ ਏਡ ਸਕੀਮਾਂ, ਪੰਜਾਬ ਵਿਕਟਮ ਮੁਆਵਜਾ ਸਕੀਮ ਅਤੇ ਲੋਕ ਅਦਾਲਤਾਂ ਦੇ ਬਾਰੇ ਵਿਸਥਾਰਪੁਰਵਕ ਦੱਸਿਆ ਗਿਆ ਅਤੇ ਨਾਲ ਹੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਹਰ ਤਰ੍ਹਾ ਦੀ ਕਾਨੂੰਨੀ ਸਲਾਹ ਤੇ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ ਅਤੇ  ਕਿਸੇ ਵੀ ਤਰ੍ਹਾ  ਦੀ ਕਾਨੂੰਨੀ ਸਹਾਇਤਾ ਲੈਣ ਲਈ 1968 ਟੋਲ ਫ੍ਰੀ ਨੰਬਰ ਜਾਂ ਜਿਲਾ ਕਾਨੂੰਨੀ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੇ ਦਫਤਰ ਨੰ. 0186-2345370 ਡਾਇਲ ਕਰੋ ਜਾਂ ਦਫ਼ਤਰ ਦੀ ਈ-ਮੇਲ dtlsa.ptk0pulsa.gov.in ਤੇ ਸੰਪਰਕ ਕਰ ਸਕਦੇ ਹੋ ।

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋਂ ਕਰੋਨਾ ਮਹਾਮਾਰੀ  ਤੋਂ ਬਚਾਓ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਸ ਮੋਕੇ ਤੇ ਕੰਵਰ ਡਾਵਰ, ਲੇਬਰ ਕਮ ਕੰਨਸੀਲੇਸ਼ਨ ਅਫਸਰ, ਮਨੋਜ ਕੁਮਾਰ  ਲੇਬਰ ਇੰਨਫੋਰਸਮੈਂਟ ਅਫਸਰ, ਅਮਿਤ ਕੁਮਾਰ ਕੰਪਿਉਟਰ ਅਪਰੇਟਰ ਅਤੇ ਰਾਜਸੇਖਰ, ਜੀ.ਐਮ ਸੋਮਾ ਕੰਟਰਕਸਨ  ਵੀ ਹਾਜਰ ਸਨ ।

LEAVE A REPLY

Please enter your comment!
Please enter your name here