ਡਾ.ਅਮਰਜੀਤ ਸਿੰਘ ਨੇ ਨਵੇਂ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡਾ.ਅਮਰਜੀਤ  ਸਿੰਘ ਜੀ  ਨੇ  ਅੱਜ  ਜਿਲ੍ਹਾ  ਹੁਸ਼ਿਆਰਪੁਰ  ਦੇ  ਨਵੇਂ  ਸਿਵਲ  ਸਰਜਨ ਵਜੋਂ ਆਪਣਾ  ਕਾਰਜਭਾਰ  ਸੰਭਾਲ ਲਿਆ ਹੈ[ ਇਸ ਮੌਕੇ ਦਫਤਰ  ਸਿਵਲ  ਸਰਜਨ  ਦੇ  ਸਾਰੇ  ਪ੍ਰੋਗਰਾਮ  ਅਫਸਰਾਂ  ਅਤੇ  ਸਮੂਹ  ਕਰਮਚਾਰੀਆਂ  ਨੇ  ਉਹਨਾਂ  ਦਾ  ਨਿੱਘਾ  ਸਵਾਗਤ  ਕੀਤਾ [ ਇਸ  ਤੋਂ  ਪਹਿਲਾਂ  ਡਾ. ਅਮਰਜੀਤ  ਸਿੰਘ   ਬਤੌਰ ਮੁੱਖ ਕੈਮੀਕਲ  ਐਗਜ਼ਾਮੀਨਰ  ਖਰੜ  ਵਿਖੇ  ਆਪਣੀਆਂ  ਸੇਵਾਵਾਂ  ਨਿਭਾਅ ਰਹੇ ਸਨ[ ਡਾ. ਅਮਰਜੀਤ  ਸਿੰਘ  ਇਕ  ਵਧੀਆ,  ਇਮਾਨਦਾਰ ਅਤੇ ਨਿਸ਼ਠਾਵਾਨ ਅਧਿਕਾਰੀ  ਦੇ  ਤੌਰ  ਤੇ  ਜਾਣੇ  ਜਾਂਦੇ  ਹਨ[  ਦਫਤਰ ਦੇ  ਸਮੂਹ ਅਧਿਕਾਰੀਆਂ  ਅਤੇ  ਕਰਮਚਾਰੀਆਂ  ਨਾਲ  ਗੱਲਬਾਤ  ਕਰਦਿਆਂ  ਉਹਨਾਂ  ਨੇ  ਆਖਿਆ  ਕਿ   ਲੋਕਾਂ ਲਈ  ਸਿਹਤ  ਸਹੂਲਤਾਂ  ਨੂੰ  ਹੋਰ  ਵੀ  ਬਿਹਤਰ ਬਣਾਇਆ  ਜਾਵੇਗਾ[

Advertisements

ਉਹਨਾਂ ਕਿਹਾ ਕਿ ਕੋਵਿਡ  ਟੀਕਾਕਰਣ  ਵਿਚ  ਤੇਜ਼ੀ  ਲਿਆਂਦੀ  ਜਾਵੇਗੀ  ਤਾਂ  ਜੋ  ਵੱਧ  ਤੋਂ ਵੱਧ  ਲੋਕਾਂ  ਨੂੰ  ਕੋਵਿਡ  ਵੈਕਸੀਨੇਸ਼ਨ  ਨਾਲ  ਕਵਰ  ਕੀਤਾ  ਜਾ  ਸਕੇ ਅਤੇ  ਨਾਲ ਹੀ ਸਾਰੀਆਂ ਵਿਭਾਗੀ ਸਰਕਾਰੀ ਸਿਹਤ  ਸਕੀਮਾਂ  ਤੱਕ  ਆਮ  ਲੋਕਾਂ  ਦੀ  ਪਹੁੰਚ  ਨੂੰ  ਯਕੀਨੀ  ਬਣਾਇਆ  ਜਾਵੇਗਾ[ ਉਨ੍ਹਾਂ ਕਿਹਾ ਕਿ ਉਹ ਸਾਰੇ  ਅਧਿਕਾਰੀਆਂ  ਅਤੇ  ਕਰਮਚਾਰੀਆਂ  ਤੋਂ   ਉਮੀਦ  ਰੱਖਦੇ  ਹਨ ਕਿ ਉਹ ਸਮੇ  ਸਿਰ ਆਪਣੀ ਹਾਜ਼ਰੀ  ਨੂੰ  ਯਕੀਨੀ  ਬਣਾ  ਕੇ  ਆਪਣਾ  ਕੰਮ  ਪੂਰੀ  ਇਮਾਨਦਾਰੀ  ਨਾਲ ਕਰਨਗੇ[ਇਸ  ਮੌਕੇ ਏ  ਸੀ  ਐਸ ਡਾ ਪਵਨ  ਕੁਮਾਰ  , ਡੀ  ਐਮ  ਸੀ ਡਾ  ਹਰਬੰਸ  ਕੌਰ,  ਐਸ  ਐਮ  ਓਂ ਇੰਚਾਰਜ ਸਿਵਲ ਹਸਪਤਾਲ ਡਾ  ਸਵਾਤੀ  ਅਤੇ  ਡਾ  ਸੁਨੀਲ  ਭਗਤ  , ਜਿਲ੍ਹਾ   ਟੀਕਾਕਰਣ  ਅਫਸਰ  ਡਾ  ਸੀਮਾ  ਗਰਗ , ਡਾ.  ਡੀ  ਪੀ  ਸਿੰਘ , ਡਾ  ਹਰਜਿੰਦਰ  ਸਿੰਘ , ਡਿਪਟੀ  ਮਾਸ  ਮੀਡੀਆ  ਅਫਸਰ  ਤ੍ਰਿਪਤਾ  ਦੇਵੀ ਅਤੇ  ਰਮਨਦੀਪ  ਕੌਰ ਅਤੇ ਜ਼ਿਲ੍ਹਾ ਬੀ  ਸੀ  ਸੀ  ਅਮਨਦੀਪ  ਸਿੰਘ ਮੌਜੂਦ  ਸਨ [

LEAVE A REPLY

Please enter your comment!
Please enter your name here