ਐਚ.ਐਮ ਇੰਟਰਨੈਸ਼ਨਲ ਨੇ ਲਗਵਾਇਆ ਸਿਰਫ 7 ਦਿਨਾਂ ਵਿਚ ਕਨੇਡਾ ਦਾ ਸੁਪਰ ਵੀਜ਼ਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਦੇ ਸੁਤੈਹਰੀ ਰੋਡ ਤੇ ਡਾ. ਕਪਿਲਾ ਹਸਪਤਾਲ ਵਾਲੀ ਗਲੀ ਵਿੱਚ ਸਥਿਤ ਐਚ.ਐਮ ਇੰਟਰਨੈਸ਼ਨਲ ਦੇ ਚੇਅਰਮੈਨ ਹਰਜੀਤ ਸਿੰਘ ਮਠਾਰੂ ਨੇ ਦੱਸਿਆ ਕੇ ਉਹਨਾਂ ਦੇ ਦਫਤਰ ਵਲੋਂ ਅਪਲਾਈ ਕੀਤੇ ਹੋਏ ਕਨੇਡਾ ਦੇ ਸੁਪਰ ਵੀਜ਼ੇ ਸਿਰਫ 7 ਦਿਨਾਂ ਵਿਚ ਹੀ ਮਿਲ ਗਏ ਹਨ। ਕਨੇਡਾ ਇਮੀਗ੍ਰੇਸ਼ਨ ਵਿਭਾਗ ਵਿਚ ਸਟੂਡੈਂਟ ਵੀਜ਼ਾ , ਵਿਜ਼ਟਰ ਵੀਜ਼ਾ ਲਈ ਫਾਈਲਾਂ ਜਿਆਦਾ ਹੋਣ ਕਰਕੇ ਸਮਾਂ ਜਿਆਦਾ ਲੱਗ ਰਿਹਾ ਹੈ, ਓਥੇ ਕਨੇਡਾ ਸਰਕਾਰ ਨੇ ਸੁਪਰ ਵੀਜ਼ਾ ਦੀਆਂ ਫਾਈਲਾਂ ਵਿਚ ਤੇਜੀ ਲਿਆਉਂਦੇ ਹੋਏ ਸੁਪਰ ਵੀਜ਼ਾ ਕੇਸਾਂ ਦਾ ਜਲਦੀ ਨਿਪਟਾਰਾ ਸ਼ੁਰੂ ਕਰ ਦਿੱਤਾ ਹੈ।

Advertisements

ਇਥੇ ਜਾਣਕਾਰੀ ਦਿੰਦਿਆਂ ਮਠਾਰੂ ਨੇ ਕਿਹਾ ਕੇ ਕਨੇਡਾ ਸਰਕਾਰ ਵਲੋਂ ਕਨੇਡਾ ਵਿਚ ਪੱਕੇ ਤੌਰ ਤੇ ਰਹਿ ਰਹੇ ਬੱਚਿਆਂ ਦੇ ਮਾਪਿਆਂ, ਦਾਦਾ ਦਾਦੀ ਅਤੇ ਨਾਨਾ ਨਾਨੀ ਵਾਸਤੇ ਸੁਪਰ ਵੀਜ਼ਾ ਦੀ ਮਿਆਦ ਲਗਾਤਾਰ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ ਅਤੇ ਇਹ ਮਿਆਦ ਖਤਮ ਹੋਣ ਤੇ ਇੱਕ ਵਾਰੀ ਦੋ ਸਾਲ ਦੀ ਸੀਮਾ ਵਧਾਈ ਜਾ ਸਕਦੀ ਹੈ। ਇਸ ਵੀਜ਼ੇ ਲਈ ਸਿਰਫ ਪਹਿਲਾਂ ਤੋਂ ਡਾਕਟਰੀ ਕਰਾਉਣੀ ਪੈਂਦੀ ਹੈ ਅਤੇ ਇੱਕ ਸਾਲ ਦਾ ਬੀਮਾ ਕਰਾਉਣਾ ਪੈਂਦਾ ਹੈ। ਕਨੇਡਾ ਵਿਚ ਪੱਕੇ ਤੌਰ ਤੇ ਰਹਿ ਰਿਹਾ ਕੋਈ ਵੀ ਵਿਅਕਤੀ ਆਪਣੇ ਬਜ਼ੁਰਗਾਂ ਲਈ ਇਸ ਵੀਜ਼ਾ ਦੀ ਸਹੂਲਤ ਲੈ ਸਕਦਾ ਹੈ। ਮਠਾਰੂ ਨੇ ਦੱਸਿਆ ਕ ਓਹਨਾ ਦੇ ਮਾਹਿਰਾਂ ਦੀ ਟੀਮ ਨੂੰ ਗਿਆਰਾਂ ਸਾਲਾਂ ਤੋਂ ਹੁਸ਼ਿਆਰਪੁਰ ਵਿਚ ਸਫਲਤਾ ਦੇ ਨਾਲ ਬੱਚਿਆਂ ਦੇ ਸਟੂਡੈਂਟ ਵੀਜ਼ਾ ਅਤੇ ਓਹਨਾ ਦੇ ਮਾਪਿਆਂ ਦੇ ਵਿਜ਼ਟਰ ਵੀਜ਼ੇ ਲਗਵਾਉਣ ਦੀ ਮੁਹਾਰਤ ਹਾਸਿਲ ਹੈ।

LEAVE A REPLY

Please enter your comment!
Please enter your name here