ਹਲਕਾ ਵਿਧਾਇਕ ਕਰਮਵੀਰ ਘੁੰਮਣ ਨੇ ਸਬਜ਼ੀ ਮੰਡੀ ਰੋਡ ਤੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

ਦਸੂਹਾ ( ਦ ਸਟੈਲਰ ਨਿਊਜ਼), ਰਿਪੋਰਟ: ਮਨੂੰ ਰਾਮਪਾਲ। ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਸਬਜ਼ੀ ਮੰਡੀ ਰੋਡ ਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ । ਇਸ ਦੋਰਾਨ ਵਿਧਾਇਕ ਘੁੰਮਣ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕ ਬੂਟਾ ਲਗਾ ਕੇ ਆਪਣੀ ਫਰਜ਼ ਨਿਭਾਣਾ ਚਾਹੀਦਾ ਹੈ ਕਿਉਂਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਪਹਿਲ ਕਰਨੀ ਚਾਹੀਦੀ ਹੈ ।

Advertisements

ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਗੁਰਇਕਬਾਲ ਸਿੰਘ, ਜਸਬੀਰ ਸਿੰਘ, ਗੁਰਿੰਦਰ ਸਿੰਘ ਸਫਰੀ , ਬਲਜਿੰਦਰ ਸਿੰਘ ਫੌਜੀ, ਹਰਮਿੰਦਰ ਸਿੰਘ ਕਾਹਲੋਂ, ਹਰਵਿੰਦਰ ਸਿੰਘ ਫੌਜੀ , ਗੁਰਪ੍ਰੀਤ ਸਿੰਘ ਲਵਲੀ , ਗਗਨ ਚੀਮਾ , ਕੇਪੀ ਸੰਧੂ, ਬਲਵਿੰਦਰ ਕੌਰ ਲਗਾਣਾ ਹਾਜ਼ਰ ਸੀ ।

LEAVE A REPLY

Please enter your comment!
Please enter your name here