ਆਜ਼ਾਦ ਕਿਸਾਨ ਕਮੇਟੀ ਦੋਆਬਾ ਦੀ ਮੀਟਿੰਗ ਪ੍ਰਧਾਨ ਹਰਬੰਸ ਸੰਘਾਂ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਹੋਈ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਆਜ਼ਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਹੋਈ। ਇਸ ਮੀਟਿੰਗ ਵਿੱਚ ਹੇਠ ਲਿਖੇ ਅਨੁਸਾਰ ਫੈਸਲੇ ਕੀਤੀ ਗਏ।ਮਿਤੀ: 31 ਜੁਲਾਈ, 2022 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲਵੇ ਚੱਕਾ ਜਾਮ ਕਰਨ ਦੀ ਕਾੱਲ ਨੂੰ ਮੁੱਖ ਰੱਖਦੇ ਹੋਏ ਰੇਲਵੇ ਸਟੇਸ਼ਨ ਹੁਸ਼ਿਆਰਪੁਰ ‘ਤੇ ਰੇਲ ਰੋਕ ਕੇ 10.00 ਵਜੇ ਤੋਂ 2.00 ਵਜੇ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ। ਪ੍ਰਧਾਨ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਐਮ.ਐਸ.ਪੀ. ਕਮੇਟੀ ਬਣਾਈ ਗਈ ਹੈ, ਉਹ ਬੋਗਸ ਹੈ।

Advertisements

ਇਸ ਵਿੱਚ ਪੰਜਾਬ ਦੇ ਕਿਸਾਨਾਂ ਦਾ ਕੋਈ ਨੁਮਾਇੰਦਾ ਨਹੀਂ ਲਿਆ ਗਿਆ। ਕੇਂਦਰ ਸਰਕਾਰ ਵਲੋਂ ਵਧਾਈ ਗਈ ਮਹਿੰਗਾਈ ਜਿਵੇਂ ਕਿ ਪੈਕ ਕੀਤੀਆਂ ਵਸਤਾਂ ਤੇ ਜੀਐਸਟੀ ਲਗਾਉਣਾ, ਗੈਸ ਸਿਲੰਡਰ ਦੀ ਕੀਮਤ ਨੂੰ ਵਧਾਉਣਾ ਅਤੇ ਆਪਣੇ ਚਹੇਤਿਆਂ ਅਡਾਨੀਆਂ-ਅੰਬਾਨੀਆਂ ਨੂੰ ਫਾਇਦਾ ਦੇਣਾ ਇਸਦੇ ਵਿਰੁੱਧ ਰੇਲਾਂ ਨੂੰ ਰੋਕ ਕੇ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਇਕ ਫੈਸਲਾ ਕੀਤਾ ਗਿਆ ਕਿ ਇਸ ਕਮੇਟੀ ਦੀ ਇਲਾਕਾ ਕਮੇਟੀ ਬਣਾ ਕੇ ਉਸ ਦੇ ਅਹੁੱਦੇਦਾਰਾਂ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਿਵੇਂ ਕਿ ਇਸ ਕਮੇਟੀ ਵਿੱਚ ਹੇਠ ਲਿਖੇ ਅਨੁਸਾਰ ਮੈਂਬਰਾਂ ਦੀ ਨਿਯੁਕਤੀ ਗਈ ਹੈ।

ਸੁਖਪਾਲ ਸਿੰਘ ਕਾਹਰੀ-ਪ੍ਰਧਾਨ, ਸੁਖਦੇਵ ਸਿੰਘ ਕਾਹਰੀ-ਜਨਰਲ ਸਕੱਤਰ, ਮੰਗਤ ਸਿੰਘ-ਵਾਈਸ ਪ੍ਰਧਾਨ, ਕੁਲਭੂਸ਼ਨ ਪ੍ਰਕਾਸ਼ ਸਿੰਘ ਸੈਣੀ-ਸੀਨੀਅਰ ਮੀਤ ਪ੍ਰਧਾਨ, ਹਰਦਿਆਲ ਸਿੰਘ ਭਰਤ-ਕੈਸ਼ੀਅਰ, ਗਿਆਨ ਸਿੰਘ ਭਲੇਠੂ-ਪ੍ਰੈਸ ਸਕੱਤਰ, ਸ਼ਾਮ ਸਿੰਘ ਮੋਨਾ ਕਲਾਂ, ਜੋਗਾ ਸਿੰਘ ਸਾਹਰੀ, ਮਨਜੀਤ ਸਿੰਘ ਫਤਿਗੜ੍ਹ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਸੋਢੀ, ਅਸ਼ੋਕ ਕੁਮਾਰ ਸ਼ਰਮਾ, ਅਮਨਦੀਪ ਸਿੰਘ ਮੋਨਾ ਕਲਾਂ, ਮਲਕੀਤ ਸਿੰਘ ਹੁਕੜਾਂ ਨੂੰ ਐਗਜ਼ਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਲੋਕਲ ਕਮੇਟੀ ਵੱਧ ਤੋਂ ਵੱਧ ਆਪਣੀ ਜ਼ਿੰਮੇਦਾਰੀ ਨੂੰ ਸਮਝਦਿਆਂ ਕੰਮ ਕਰੇਗੀ ਅਤੇ ਸੰਯੁਕਤ ਮੋਰਚੇ ਦੇ ਨਿਯਮਾਂ ਦੀ ਪਾਲਣਾ ਕਰੇਗੀ। ਇਸ ਮੀਟਿੰਗ ਵਿੱਚ ਪ੍ਰਧਾਨ ਹਰਬੰਸ ਸਿੰਘ ਸੰਘਾ, ਜੋਗਿੰਦਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਜੋਗਾ ਸਿੰਘ, ਮੰਗਤ ਸਿੰਘ ਹੁਸ਼ਿਆਰਪੁਰੀ, ਸ਼ਾਮ ਸਿੰਘ, ਸੁਖਪਾਲ ਸਿੰਘ, ਸੁਖਦੇਵ ਸਿੰਘ, ਰਘੁਵਿੰਦਰ ਸਿੰਘ, ਗਿਆਨ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ ਕਾਹਰੀ , ਹਰਦਿਆਲ ਸਿੰਘ ਕੈਸ਼ੀਆਰ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਨਿੰਦਿਆਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਕਿ 31-ਜੁਲਾਈ, 2022 ਨੂੰ ਰੇਲ ਰੋਕੋ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।

LEAVE A REPLY

Please enter your comment!
Please enter your name here