ਮੁੱਖ ਮੰਤਰੀ ਮਾਨ ਸਿਹਤ ਮੰਤਰੀ ਦੇ ਇਸ ਘਟੀਆ ਵਤੀਰੇ ਦਾ ਜਨਤਕ ਤੌਰ ਤੇ ਗੰਭੀਰ ਨੋਟਿਸ ਲੈਣ: ਪ੍ਰਤਾਪ ਬਾਜਵਾ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਾਂਗਰਸ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਾਲ ਵਿੱਚ ਹੋਏ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ-ਚਾਂਸਲਰ ਡਾ: ਰਾਜ ਬਹਾਦਰ ਦੀ ਕੀਤੀ ਗਈ ‘ਬੇਇੱਜ਼ਤੀ’ ਤੇ ਬੋਲਦਿਆਂ ਕਿਹਾ ਕਿ ਮੰਤਰੀ ਦੇ ਵਿਵਹਾਰ ਦੇ ਨਿਖੇਧੀ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀਆਂ ਸਫ਼ਾਂ ਵਿੱਚ ਚੱਲ ਰਹੇ ਇਸ ਅਣਚਾਹੇ ਵਰਤਾਰੇ ‘ਤੇ ਰੋਕ ਨਾ ਲਾਈ ਗਈ ਤਾਂ ਜ਼ਮੀਨੀ ਪੱਧਰ ‘ਤੇ ਹਾਲਾਤ ਸੁਧਰਨ ਦੀ ਬਜਾਏ ਇਹ ਲੋਕਾਂ ਲਈ ਹੋਰ ਮੁਸੀਬਤਾਂ ਪੈਦਾ ਕਰਨ ਦੇ ਨਾਲ-ਨਾਲ ਹਾਲਾਤਾਂ ਨੂੰ ਹੋਰ ਵੀ ਬਦਤਰ ਬਣਾ ਦੇਣਗੇ, ਜਿਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਵਧੀਆ ਸ਼ਾਸ਼ਨ ਲੈ ਕੇ ਆਉਣ ਦੇ ਵਾਅਦੇ ‘ਤੇ ਵੋਟ ਦਿੱਤੀ ਸੀ।

Advertisements

ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦੁਰ ਇੱਕ ਵਿਸ਼ਵ-ਪ੍ਰਸਿੱਧ ਆਰਥੋਪੀਡਿਕ ਸਰਜਨ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪੀਜੀਆਈ, ਚੰਡੀਗੜ੍ਹ ਵਿੱਚ 19 ਸਾਲਾਂ ਵਿੱਚ ਹਜ਼ਾਰਾਂ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਕਰਨ ਦਾ ਵਿਸ਼ਾਲ ਤਜਰਬਾ ਹੈ ਅਤੇ ਦਸੰਬਰ, 2014 ਤੋਂ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ। ਉਨ੍ਹਾਂ ਕਿਹਾ ਕਿ ਮੰਤਰੀ ਲਈ ਸਹੀ ਰਸਤਾ ਇਹ ਸੀ ਕਿ ਉਹ ਹਸਪਤਾਲ ਦੀ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਫਿਰ ਡਾ: ਰਾਜ ਬਹਾਦਰ ਨਾਲ ਇੱਕਲਿਆਂ ਮੀਟਿੰਗ ਕਰਦੇ l ਲੇਕਿਨ ਬਿਨਾਂ ਕਾਰਨ ਜਾਣਿਆਂ ਹੀ ਮੰਤਰੀ ਨੇ ਲੋਕਾਂ ਵਿੱਚ ਸਸਤੀ ਸ਼ੋਹਰਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਤੀਜੇ ਵੱਜੋਂ , ਉਸ ਨੇ ਆਮ ਆਦਮੀ ਨੂੰ ਮਾਹਰ ਇਲਾਜ ਅਤੇ ਇੱਕ ਸੰਸਾਰ ਪ੍ਰਸਿੱਧ ਡਾਕਟਰ ਦੇ ਅਮੀਰ ਤਜ਼ਰਬੇ ਤੋਂ ਵਾਂਝੇ ਕਰ ਦਿੱਤਾ ਹੈ ਜੋ ਮਿਸਾਲੀ ਸਮਰਪਣ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਮੰਤਰੀ ਦੇ ਇਸ ਘਟੀਆ ਵਤੀਰੇ ਦਾ ਜਨਤਕ ਤੌਰ ‘ਤੇ ਗੰਭੀਰ ਨੋਟਿਸ ਲੈਣ ਅਤੇ ਉਸ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਹੁਕਮ ਦੇਣ। ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿਲੋਂ ਸੋਚਣਾ ਚਾਹੀਦਾ ਹੈ ਅਤੇ ‘ਆਪ’ ਵਰਕਰਾਂ, ਵਿਧਾਇਕਾਂ ਅਤੇ ਮੰਤਰੀਆਂ ਲਈ ਇੱਕ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਵਿੱਚ ਸਹੀ ਵਿਵਹਾਰ ਕਰਨਾ ਸਿੱਖ ਸਕਣ ਅਤੇ ਸਰਕਾਰ ਦੇ ਮੌਜੂਦਾ ਕੰਮਕਾਜ ਨੂੰ ਵਿਗਾੜਨ ਤੋਂ ਬਚਣ।

LEAVE A REPLY

Please enter your comment!
Please enter your name here