1 ਅਗਸਤ ਤੋਂ ਸ਼ੁਰੂ ਹੋਵੇਗਾ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਆਧਾਰ ਕਾਰਡ ਦੇ ਨੰਬਰ ਇੱਕਤਰ ਕਰਨ ਦਾ ਕੰਮ

ਪਠਾਨਕੋਟ, (ਦ ਸਟੈਲਰ ਨਿਊਜ਼): ਹਰਬੀਰ ਸਿੰਘ ਜੀ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ ਵਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੇ ਸੈਕਸ਼ਨ 23 ਵਿੱਚ ਸੋਧ ਕੀਤੀ ਗਈ ਹੈ। ਸੋਧ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਹਰੇਕ ਅਜਿਹਾ ਵਿਅਕਤੀ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਹੈ, ਉਹ ਆਪਣੇ ਆਧਾਰ ਨੰਬਰ  ਦੀ ਸੂਚਨਾਂ ਇਸ ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਨਾਲ ਸਬੰਧਤ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਕਮਿਸ਼ਨ ਵੱਲੋਂ ਨਵਾਂ ਜਾਰੀ ਕੀਤੇ ਗਏ ਫਾਰਮ ਨੰ. 6-ਬੀ ਵਿੱਚ ਦੇਣਗੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵੋਟਰ ਵਲੋਂ ਫਾਰਮ 6-ਬੀ ਵਿੱਚ ਆਧਾਰ ਨੰਬਰ ਦੀ ਸੂਚਨਾਂ ਦੇਣ ਦਾ ਕੰਮ ਮਿਤੀ 01 ਅਗਸਤ 2022 ਤੋਂ ਸ਼ੁਰੂ ਹੋ ਰਿਹਾ ਹੈ ਫਾਰਮ 6-ਬੀ ਜ਼ਿਲ੍ਹਾ ਚੋਣ ਅਫ਼ਸਰਾਂ/ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਜਾਂ ਬੀ.ਐਲ.ਓਜ਼ ਪਾਸ ਵੀ ਮੌਜੂਦ ਹੋਵੇਗਾ। ਵੋਟਰਾਂ ਵੱਲੋਂ ਅਪਣੇ ਅਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ  ਆਨ ਲਾਈਨ ਐਪ ਅਤੇ ਵੈਬ ਪੋਰਟਲ  ਜਿਵੇ ਕਿ NVSP Portal (www.nvsp.in), Voter Help Line App,  ਅਤੇ NVSP Portal  ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਕਮਿਸ਼ਨ ਵਲੋਂ ਆਉਂਦੇ ਦਿਨਾਂ ਵਿਚ ਇਕ ਪ੍ਰੋਗਰਾਮ ਵੀ ਜਾਰੀ ਕੀਤਾ ਜਾਵੇਗਾ ਜਿਸ ਅਨੁਸਾਰ ਬੀ.ਐਲ.ਓਜ਼ ਨੂੰ ਸਮੁੱਚੇ ਵੋਟਰਾਂ ਦੇ ਆਧਾਰ ਨੰਬਰ ਦੇ ਵੇਰਵੇ ਇੱਕਤਰ ਕਰਨ ਹਿੱਤ ਘਰ-ਘਰ ਵੀ ਭੇਜਿਆ ਜਾਵੇਗਾ।

Advertisements

ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਹਿੱਤ ਕਲੱਸਟਰ ਪੱਧਰ ਤੇ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ ਅਤੇ ਇਹਨਾਂ ਕੈਪਾਂ ਵਿੱਚ ਵਿਸ਼ੇਸ਼ ਮੁਹਿੰਮ ਦੀਆਂ ਮਿਤੀਆਂ ਨੂੰ ਵੋਟਰਾਂ ਪਾਸੋਂ ਉਹਨਾਂ ਦੇ ਆਧਾਰ ਨੰਬਰ ਦੇ ਵੇਰਵੇ ਫਾਰਮ ਨੰ. 6-ਬੀ ਵਿੱਚ ਪ੍ਰਾਪਤ ਕੀਤੇ ਜਾਣਗੇ। ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲਾਂ ਵਿਸ਼ੇਸ਼ ਕੈਂਪ ਮਿਤੀ 04 ਸਤੰਬਰ 2022 (ਦਿਨ ਐਤਵਾਰ) ਨੂੰ ਸਮੁਚੇ ਪੋਲਿੰਗ ਸਟੇਸ਼ਨਾਂ ਤੇ ਲਗਾਇਆ ਜਾਵੇਗਾ। ਫਾਰਮ 6-ਬੀ ਜਿਲ੍ਹਾ ਚੋਣ ਅਫ਼ਸਰਾਂ ਵਲੋਂ ਅਧਿਕਾਰਤ ਕੀਤੇ ਗਏ ਵੋਟਰ ਫੈਸਿਲਟੇਸ਼ਨ ਸੈਂਟਰਾਂ (V63), e-seva centres ਅਤੇ ਸਿਟੀਜਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਤੇ ਵੀ ਪ੍ਰਾਪਤ ਕੀਤੇ ਜਾ ਸਕਣਗੇ। ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰਥ ਨਹੀਂ ਹੈ ਤਾਂ ਉਹ ਇਸ ਦੇ ਵਿਕਲਪ ਵਿੱਚ ਫਾਰਮ ਨੰ. 6-ਬੀ ਵਿੱਚ ਦਰਜ਼ 11 ਦਸਤਾਵੇਜਾਂ (ਸੂਚੀ ਨਿਮਨ ਅਨੁਸਾਰ) ਵਿੱਚ ਕਿਸੇ ਇੱਕ ਦਸਤਾਵੇਜ ਦੀ ਕਾਪੀ ਜਮਾਂ ਕਰਵਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਥੇ ਇਹ ਵੀ ਸਪਸ਼ੱਟ ਕਰਨ ਯੋਗ ਹੈ ਕਿ ਵੋਟਰ ਵਲੋਂ ਅਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ ਇਛੱਤ ਹਨ। ਵੋਟਰ ਸੂਚੀ ਵਿੱਚ ਦਰਜ ਕਿਸੇ ਵੋਟਰ ਵਲੋਂ ਆਧਾਰ ਕਾਰਡ ਦੇ ਵੇਰਵੇ ਨਾ ਦੇਣ ਜਾਂ ਸੂਚਿਤ ਨਾ ਕਰਨ ਦੀ ਸੂਰਤ ਨੂੰ ਆਧਾਰ ਬਣਾ ਕੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਕਿਸੇ ਵੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ । ਉਨ੍ਹਾ ਕਿਹਾ ਕਿ ਵੋਟਰ ਮਗਨਰੇਗਾ ਜਾੱਬ ਕਾਰਡ, ਬੈਂਕ ਵੱਲੋਂ ਜਾਰੀ ਪਾਸ ਬੁੱਕ ਜਿਸ ਤੇ ਫੋਟੋ ਲੱਗੀ ਹੋਵੇ, ਲੇਬਰ ਵਿਭਾਗ ਵੱਲੋਂ ਬਣਾਇਆ ਹੈਲਥ ਕਾਰਡ, ਡਰਾਈਵਿੰਗ ਲਾਈਸੇਂਸ, ਪੈਨ ਕਾਰਡ, ਇੰਡੀਅਨ ਪਾਸਪੋਰਟ,ਲਿਮਿਟਿਡ ਕੰਪਨੀ ਵੱਲੋਂ ਜਾਰੀ ਆਈ ਕਾਰਡ, ਆਫਿਸ ਪਹਿਚਾਣ ਪੱਤਰ, ਯੂਡੀਆਈਡੀ ਕਾਰਡ ਆਦਿ ਦਾ ਪ੍ਰਯੋਗ ਅਪਣੀ ਪਹਿਚਾਣ ਲਈ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਦਾ ਕੰਮ ਵੀ ਮਿਤੀ 04.08.2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜੋ ਕਿ ਲੱਗਭਗ ਇਕ-ਮਹੀਨੇ ਤੱਕ ਚੱਲੇਗਾ ਅਤੇ ਕਮਿਸ਼ਨ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਲਈ ਵੋਟਰਾਂ ਦੀ ਹੱਦ 1500 ਵੋਟਰ ਪ੍ਰਤੀ ਪੋਲਿੰਗ ਸਟੇਸ਼ਨ ਮਿੱਥੀ ਗਈ ਹੈ। ਅੰਤ ਵਿਚ  ਉਨ੍ਹਾਂ ਆਮ ਜਨਤਾ/ਵੋਟਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸ਼ਨ, ਬੀ.ਐਲ.ਓਜ਼., ਸੁਪਰਵਾਈਜਰ ਨੂੰ ਅਧਾਰ ਕਰਾਡ ਦੇ ਵੇਰਵੇ ਇੱਕਤਰ ਕਰਨ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ।

LEAVE A REPLY

Please enter your comment!
Please enter your name here