ਰਾਤੋਂ-ਰਾਤ ਚਮਕੀ ਗਰੀਬ ਪਰਿਵਾਰ ਦੀ ਕਿਸਮਤ, 6 ਰੁਪਏ ਦੀ ਲਾਟਰੀ ਚੋਂ ਨਿਕਲੇ 1 ਕਰੋੜ ਰੁਪਏ

ਲੁਧਿਆਣਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਲੁਧਿਆਣਾ ਵਿੱਚ ਇੱਕ ਗਰੀਬ ਪਰਿਵਾਰ ਦੀ ਰਾਤੋਂ-ਰਾਤ ਕਿਸਮਤ ਬਦਲ ਗਈ। ਦੱਸ ਦਈਏ ਕਿ ਲੁਧਿਆਣਾ ਵਿੱਚ ਇੱਕ ਗਰੀਬ ਮਾਂ ਨੇ ਆਪਣੇ ਬੇਟੇ ਤੋਂ 6 ਰੁਪਏ ਦੀ ਲਾਟਰੀ ਪਵਾਈ ਤਾਂ ਲਾਟਰੀ ਦੀ ਟਿਕਟ ਵਿੱਚੋਂ ਇੱਕ ਕਰੋੜ ਰੁਪਿਆ ਨਿਕਲ ਆਇਆ । ਜਿਸ ਨਾਲ ਪਰਿਵਾਰ ਖੁਸ਼ ਹੈ ਅਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ। ਗਰੀਬ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣਿਆਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ ਪਰ ਪ੍ਰਾਈਵੇਟ ਨੌਕਰੀ ਹੋਣ ਕਰਕੇ ਬੇਟੇ ਬਹੁਤੇ ਪੈਸੇ ਨਹੀਂ ਕਮਾਉਂਦੇ ਸਨ। ਮਾਂ ਨੇ ਹੀ ਇਕ ਦਿਨ ਬੇਟੇ ਨੂੰ ਲਾਟਰੀ ਪਾਉਣ ਲਈ ਕਿਹਾ ਬੇਟੇ ਨੇ 2 ਲਾਟਰੀਆਂ ਪਾਇਆ, ਜਿਨ੍ਹਾਂ ਵਿੱਚੋਂ ਇਕ ਮਹਿਜ਼ 6 ਰੁਪਏ ਦੀ ਲਾਟਰੀ ਸੀ ਅਤੇ 1 ਕਰੋੜ ਦਾ ਉਨ੍ਹਾਂ ਨੂੰ ਇਨਾਮ ਨਿਕਲ ਆਇਆ। ਜਿਸਨੂੰ ਲੈ ਕੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਹਿ ਰਿਹਾ ਹੈ ਕੇ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋਵੇਗੀ ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਸਨੂੰ ਲਾਟਰੀ ਲਾਉਣ ਲਈ ਕਿਹਾ ਸੀ ਉਸਨੇ 2 ਲਾਟਰੀ ਪਈਆਂ ਸਨ, ਜਿਸ ਚੋਂ 6 ਰੁਪਏ ਵਾਲੀ ਲਾਟਰੀ ਵਿੱਚ ਉਸਨੂੰ 1 ਕਰੋੜ ਦਾ ਇਨਾਮ ਨਿਕਲ ਆਇਆ। ਮਾਤਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਗੱਲ ਹੈ ਉਧਰ ਦੂਜੇ ਪਾਸੇ ਲੁਧਿਆਣਾ ਗਾਂਧੀ ਲਾਟਰੀ ਦੇ ਮਾਲਿਕ ਨੇ ਕਿਹਾ ਕਿ ਉਹ ਬੀਤੇ 3 ਮਹੀਨੇ ਅੰਦਰ 3 ਕਰੋੜ ਦੇ ਇਨਾਮ ਕੱਢ ਚੁੱਕੇ ਨੇ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਮਹਿੰਗੀ ਲਾਟਰੀ ਪਾਉਣ ਲਈ ਨਹੀਂ ਕਹਿੰਦੇ, ਸਗੋਂ ਭਾਂਵੇਂ ਸਸਤੀ ਪਾਓ ਪਰ ਪਾਣੀ ਕਿਸਮਤ ਜਰੂਰ ਅਜ਼ਮਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪਰਿਵਾਰ ਦੀ ਗਰੀਬੀ ਖਤਮ ਹੋਈ ਹੈ ਓਹ ਵੀ ਸਾਡੇ ਮਾਧਿਅਮ ਨਾਲ ਅਸੀਂ ਪਰਿਵਾਰ ਲਈ ਖੁਸ਼ ਹੈ।

LEAVE A REPLY

Please enter your comment!
Please enter your name here