ਡੇਂਗੂ ਦੀ ਰੋਕਥਾਮ ਲਈ ਟਾਇਰਾਂ ਦੀਆਂ ਦੁਕਾਨਾਂ ਦੀ ਚੈਕਿੰਗ: ਸਿਵਲ ਸਰਜਨ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਸਿਵਲ ਸਰਜਨ ਫਾਜਿਲਕਾ ਡਾ ਸਤੀਸ਼ ਗੋਇਲ ਵਲੋਂ ਦੱਸਿਆ ਗਿਆ ਕਿ ਵਿਭਾਗ ਵਲੋਂ ਜਿਲੇ ਵਿੱਚ ਡੇਂਗੂ ਦੀ ਰੋਕਥਾਮ ਲਈ ਅਰਬਨ ਅਤੇ ਪੇਂਡੂ ਖੇਤਰ ਵਿੱਚ ਐਂਟੀਲਾਰਵਾ ਅਤੇ ਜਾਗਰੂਕਤਾ ਗਤੀਵਿਧੀਆ ਕੀਤੀਆਂ ਜਾਰੀ ਹਨ।ਬਰਸਾਤਾਂ ਸ਼ੁਰੂ ਹੋਣ ਕਰਕੇ ਮੱਛਰ ਦਾ ਲਾਰਵਾ ਵੱਧਣ ਦੀ ਸੰਭਾਵਨਾ ਵੱਧ ਗਈ ਹੈ।ਉਨ੍ਹਾਂ ਨੇ ਕਿਹਾ ਕਿ ਲੋਕ “ਹਰ ਸ਼ੁਕਰਵਾਰ ਫ੍ਰਾਈਡੇ ਇਜ ਡ੍ਰਾਈ ਡੇ ਅਤੇ “ਹਰ ਐਤਵਾਰ ਡੇਂਗੂ ਤੇ ਵਾਰ” ਤਹਿਤ ਆਪਣੇ ਘਰਾਂ, ਦੁਕਾਨਾਂ, ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ, ਗਮਲੇ, ਟਾਇਰਾਂ, ਟੈਕੀਆਂ ਅਤੇ ਫਰਿਜ ਦੇ ਪਿੱਛੇ ਲੱਗੀ ਟ੍ਰੇਅ ਵਿੱਚੋ ਪਾਣੀ ਕੱਢ ਕੇ ਸੁਕਾ ਦੇਣ।ਮੱਛਰ ਦੇ ਕੱਟਣ ਤੋ ਬਚਾਅ ਲਈ ਪੂਰੀ ਬਾਜੂ ਅਤੇ ਸਰੀਰ ਨੂੰ ਢੱਕਣ ਵਾਲੇ ਕਪੜੇ ਪਾਏ ਜਾਣ,ਸੋਣ ਵੇਲੇ ਮੱਛਰਦਾਨੀ ਦੀ ਵਰਤੋ ਕੀਤੀ ਜਾਵੇ। ਕੋਈ ਵੀ ਬੁਖਾਰ ਹੋਣ ਤੇ ਸਿਵਲ ਹਸਪਤਾਲ ਫਾਜਿਲਕਾ ਦੇ ਕਮਰਾ ਨੰਬਰ 21 ਵਿੱਚ ਜਾ ਕੇ ਡੇਂਗੂ ਬੁਖਾਰ ਦਾ ਅਲਾਈਜਾ ਟੈਸਟ ਬਿਲਕੁੱਲ ਫਰੀ ਕਰਵਾਇਆ ਜਾ ਸਕਦਾ ਹੈ।

Advertisements

ਉਹਨਾ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਕੋਸਲ ਦੀ ਟੀਮ ਵੱਲੋਂ ਅੱਜ ਸ਼ਹਿਰ ਫਾਜਿਲਕਾ ਵਿੱਚ “ਫ੍ਰਾਈਡੇ ਇਜ ਡ੍ਰਾਈ ਡੇ, ਤਹਿਤ ਮਲੋਟ ਰੋੜ ਵਿੱਖੇ ਟਾਇਰਾਂ ਦੀਆਂ ਦੁਕਾਨਾਂ ਤੇ ਵਿਸ਼ੇਸ਼ ਚੈਕਿੰਗ ਕਰਕੇ ਵਿੱਚ ਖੜੇ ਪਾਣੀ ਦੇ ਸਰੋਤਾਂ ਵਿੱਚ ਮੱਛਰ ਦਾ ਲਾਰਵਾ ਚੈਕ ਕੀਤਾ।ਲਾਰਵਾ ਮਿਲਣ ਦੀ ਸੂਰਤ ਵਿੱਚ ਲਾਰਵੇ ਨੂੰ ਨਸ਼ਟ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਮੱਛਰ ਦੀ ਰੋਕਥਾਮ ਅਤੇ ਡੇਂਗੂ ਬੁਖਾਰ ਤੋ ਬਚਾਅ ਬਾਰੇ ਜਾਗਰੂਕ ਕੀਤਾ।ਇਸ ਟੀਮ ਵਿੱਚ  ਨਗਰ ਕੋਸਲ ਸੁਪਰਡੈਂਟ ਨਰੇਸ਼ ਖੇੜਾ, ਸਿਹਤ ਕਰਮਚਾਰੀ ਰਵਿੰਦਰ ਸਰਮਾ, ਸੁਖਜਿੰਦਰ ਸਿੰਘ, ਸੁਨੀਤਾ ਕੰਬੋਜ ਐਲ.ਟੀ, ਮਨਜੋਤ ਸਿੰਘ ਇੰਸੇਕਟ ਕਲੈਕਟਰ ਸਮੇਤ ਬ੍ਰੀਡਿੰਗ ਚੈਕਰ ਟੀਮ ਹਾਜਰ ਸਨ।

LEAVE A REPLY

Please enter your comment!
Please enter your name here