ਦਿਵਿਆਂਗਜ਼ਨ ਵਿਦਿਆਰਥੀਆਂ ਲਈ ਰਾਸ਼ਟਰੀ ਵਜ਼ੀਫਾ ਸਕੀਮ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਸੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ ਦੀ ਸਕਾਲਰਸ਼ਿਪ ਡਵੀਜ਼ਨ ਇੰਮਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਵਿਭਾਗ ਵਲੋਂ 2022-23 ਨੈਸ਼ਨਲ ਸਕਾਲਰਸ਼ਿਪ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ www.scholarship.gov.in ’ਤੇ ਦਿਵਿਆਂਗਜ਼ਨ ਵਿਦਿਆਰਥੀ ਵਜੀਫ਼ੇ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਵਿਦਿਆਰਥੀਆਂ ਵਲੋਂ ਪ੍ਰਾਪਤ ਅਰਜ਼ੀਆਂ ਨੂੰ ਸੰਸਥਾਵਾਂ/ਸਕੂਲਾਂ/ਕਾਲਜਾਂ ਦੇ ਮੁਖੀ ਇਨ੍ਹਾਂ ਵਿਚੋਂ ਯੋਗ ਅਰਜ਼ੀਆਂ ਨੂੰ ਚੈਕ ਕਰਕੇ ਵੈਰੀਫਾਈ ਕਰਨਗੇ ਅਤੇ ਇਨ੍ਹਾਂ ਵੈਰੀਫਾਈਡ ਅਰਜ਼ੀਆਂ ਨੂੰ ਰਾਜ ਪੱਧਰ ਦੇ ਨੋਡਲ ਅਫ਼ਸਰ (ਸਮਾਜਿਕ ਸੁਰੱਖਿਆ ਵਿਭਾਗ) ਵੈਰੀਫਾਈ ਕਰੇਗਾ। ਇਸ ਉਪਰੰਤ ਭਾਰਤ ਸਰਕਾਰ ਵਲੋਂ ਯੋਗ ਬਿਨੈਕਾਰਾਂ ਨੂੰ ਸਿੱਧੇ ਤੌਰ ’ਤੇ 42“ ਰਾਹੀਂ ਉਨ੍ਹਾਂ ਦੇ ਖਾਤਿਆਂ ਵਿਚ ਵਜੀਫ਼ੇ ਦੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ’ਤੇ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ/ਟਾਪ ਕਲਾਸ ਅਧੀਨ ਅਰਜ਼ੀਆਂ ਦੇਣ ਦੀ ਲੜੀਵਾਰ ਮਿਤੀ 30 ਸਤੰਬਰ 2022 ਅਤੇ 31 ਅਕਤੂਬਰ 2022 ਤੱਕ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਦਿਵਿਆਂਗਜ਼ਨ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਵੈਬਸਾਈਟ ’ਤੇ ਸਮੇਂ ਸਿਰ ਅਪਲਾਈ ਕਰਕੇ ਰਾਸ਼ਟਰੀ ਵਜੀਫ਼ਾ ਸਕੀਮ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾਵੇ। 

Advertisements

LEAVE A REPLY

Please enter your comment!
Please enter your name here