ਭੈਣ ਬ੍ਰਹਮਾਕੁਮਾਰੀ ਲਕਸ਼ਮੀ ਨੇ ਭਾਜਪਾ ਆਗੂਆਂ ਸ਼ਾਮ ਸੁੰਦਰ ਅਗਰਵਾਲ ਅਤੇ ਉਮੇਸ਼ ਸ਼ਾਰਦਾ ਨੂੰ ਤਿਲਕ ਲਗਾ ਕੇ ਬੰਨ੍ਹੀ ਰੱਖੜੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਰਾ ਭੈਣ ਦੇ ਪਵਿੱਤਰ ਤਿਉਹਾਰ ਰੱਖੜੀ ਦੇ ਮੌਕੇ ਤੇ ਭੈਣ ਬ੍ਰਹਮਾਕੁਮਾਰੀ ਲਕਸ਼ਮੀ ਜੀ ਨੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਅਤੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਸਮੇਤ ਸਮੂਹ ਭਾਜਪਾ ਆਗੂਆਂ ਨੂੰ ਭੈਣ ਰੱਖੜੀ ਬੰਨ੍ਹੀ ਅਤੇ ਈਸ਼ਵਰੀ ਸੌਗਾਤ ਦਿੱਤੀ।ਇਸ ਮੌਕੇ ਭੈਣ ਬ੍ਰਹਮਾ ਕੁਮਾਰੀ ਲਕਸ਼ਮੀ ਨੇ ਕਿਹਾ ਕਿ ਰਾਕਸ਼ਬੰਧਨ ਦੋ ਸ਼ਬਦਾਂ ਨਾਲ ਮਿਲਕੇ ਰਕਸ਼ਾ ਅਤੇ ਬੰਧਨ ਤੋਂ ਬਣਿਆ ਹੈ।ਇਸ ਬੰਧਨ ਵਿਚ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ।ਇਨਾ ਕਿਹਾ ਅੱਜ ਹੋਲੀ ਹੋਲੀ ਇਸ ਪਿਆਰ ਦੇ ਬੰਧਨ ਦੇ ਅਰਥ ਬਦਲ ਗਏ ਹਨ ਪਰ ਬ੍ਰਹਮਾਕੁਮਾਰੀ ਆਸ਼ਰਮ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬਣਕੇ ਬਦਲੇ ਵਿੱਚ ਮਹਿੰਗੇ ਤੋਹਫ਼ੇ ਨਾ ਲੈਕੇ ਸਗੋਂ ਭਰਾਵਾਂ ਦੀ ਆਉਣ ਵਾਲੀ ਜ਼ਿੰਦਗੀ ਵਿੱਚੋਂ ਬੁਰੀਆਂ ਆਦਤਾਂ ਛੱਡਣ ਦਾ ਪ੍ਰਣ ਲੈਂਦੀਆਂ ਹਨ।ਉਨ੍ਹਾਂ ਕਿਹਾ ਕਿ ਰੱਖੜੀ ਇੱਕ ਪਵਿੱਤਰ ਤਿਉਹਾਰ ਹੈ।

Advertisements

ਭਰਾ ਅਤੇ ਭੈਣ ਦੇ ਪਵਿੱਤਰ ਰਿਸ਼ਤੇ ਦਾ ਨਾਂ ਰੱਖੜੀ ਹੈ।ਇਸ ਦਿਨ ਇੱਕ ਵੀਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਪ੍ਰਣ ਲੈਂਦਾ ਹੈ।ਇਸ ਪ੍ਰਣ ਨੂੰ ਯਾਦ ਕਰਨ ਦਾ ਦਿਨ ਹੈ ਰਕਸ਼ਾਬੰਧਨ।ਪਰ ਅਸੀਂ ਰੂਹਾਂ ਹਾਂ।ਜੋ ਆਪਣੀ ਆਤਮਾ ਨੂੰ ਭੁੱਲ ਜਾਂਦੇ ਹਾਂ,ਉਹ ਦੇਹ ਦੇ ਅਭਿਮਾਨ ਨਾਲ ਭਰ ਜਾਂਦੇ ਹਨ।ਉਨ੍ਹਾਂ ਵਿੱਚ ਵਿਕਾਰ ਆ ਜਾਂਦੇ ਹਨ।ਉਹ ਮੋਹ,ਲਾਲਚ ਆਦਿ ਦੇ ਬੰਧਨਾਂ ਵਿਚ ਪੈ ਜਾਂਦੇ ਹਨ।ਪ੍ਰਮਾਤਮਾ ਨਾਲ ਬੰਨ੍ਹਣਾ ਹੀ ਸਾਡਾ ਟੀਚਾ ਹੈ।ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣੇ ਚਾਹੀਦੇ ਹਨ।ਅੰਤ ਵਿੱਚ ਲਕਸ਼ਮੀ ਭੈਣ ਨੇ ਸਾਰੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹਣ ਦਾ ਕੰਮ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਛੰਦਾਂ ਅਤੇ ਤਿਲਕ ਲਗਾਕੇ ਰਕਸ਼ਾਂਬੰਧਨ ਦੇਧਾਗੇ ਬੰਨੇ ਗਏ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਜਗਦੀਸ਼ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ, ਜ਼ਿਲ੍ਹਾ ਸਕੱਤਰ ਸੁਖਜਿੰਦਰ ਸਿੰਘ, ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਅਨੀਸ਼ ਅਗਰਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here