ਹਰ ਘਰ ਤਿਰੰਗਾ ਅਭਿਆਨ ਨਾਲ ਇਕ ਭਾਰਤ ਸ੍ਰੇਸ਼ਠ ਭਾਰਤ ਨੂੰ ਤਾਕਤ ਦੇਣ ਲਈ ਕੰਮ ਕਰ ਰਹੇ ਹਨ ਪ੍ਰਧਾਨ ਮੰਤਰੀ: ਚੇਤਨ ਸੂਰੀ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਅੰਮ੍ਰਿਤ ਮਹੋਤਸਵ ਤਹਿਤ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਭਾਜਪਾ ਮੰਡਲ ਦੇ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਜਾਕੇ ਲੋਕ ਨੂੰ ਘਰ-ਘਰ ਤਿਰੰਗਾ ਲਹਿਰਾਇਆ ਦੀ ਮੁਹਿੰਮ ਵਿੱਚ ਹਿੱਸਾ ਲੈਣ ਅਤੇ ਆਪਣੇ ਆਪਣੇ ਘਰਾਂ ਵਿੱਚ ਤਿਰੰਗੇ ਝੰਡੇ ਲਗਾਉਣ ਲਈ ਤਿਰੰਗੇ ਝੰਡੇ ਵੰਡੇ ਗਏ।ਇਸ ਮੌਕੇ ਚੇਤਨ ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਸਫਲ ਰਿਹਾ ਹੈ।ਭਾਰਤ ਦੀ ਵਿਦੇਸ਼ ਨੀਤੀ ਅਤੇ ਰਣਨੀਤਕ ਸ਼ਕਤੀ ਦਾ ਅਹਿਸਾਸ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਨੂੰ ਵੀ ਹੈ।ਦੁਨੀਆਂ ਵਿਚ ਆਈ ਹੋਈ ਕਿਸੇ ਵੀ ਆਫ਼ਤ ਜਾਂ ਸੰਕਟ ਦੇ ਹੱਲ ਲਈ ਸਾਰੇ ਦੇਸ਼ ਸਭ ਤੋਂ ਪਹਿਲਾਂ ਭਾਰਤ ਵੱਲ ਦੇਖਦੇ ਹਨ।ਭਾਰਤ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ।ਉਨ੍ਹਾਂ ਦੀ ਕੁਰਬਾਨੀ ਦਾ ਹੀ ਨਤੀਜਾ ਹੈ ਕਿ ਅੱਜ ਆਜ਼ਾਦ ਭਾਰਤ ਦਾ ਸੂਰਜ ਆਪਣੀ ਰੋਸ਼ਨੀ ਨਾਲ ਦੁਨੀਆ ਨੂੰ ਰੌਸ਼ਨ ਕਰ ਰਿਹਾ ਹੈ।ਅਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਪੂਰਾ ਦੇਸ਼ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ।

Advertisements

ਸੂਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਘਰ ਤਿਰੰਗਾ ਮੁਹਿੰਮ ਰਾਹੀਂ ਲੋਕਾਂ ਨੂੰ ਆਪਣੇ ਦੇਸ਼ ਪ੍ਰਤੀ ਇੱਕਜੁੱਟ ਹੋ ਕੇ ਦੇਸ਼ ਪ੍ਰਤੀ ਆਪਣੀ ਭਾਵਨਾ ਅਤੇ ਸਮਰਪਣ ਦਾ ਪ੍ਰਗਟਾਵਾ ਕਰਨ ਦਾ ਇਤਿਹਾਸਕ ਅਤੇ ਬੇਮਿਸਾਲ ਮੌਕਾ ਪ੍ਰਦਾਨ ਕਰਕੇ ਇਕ ਭਾਰਤ ਸਰਵਸ਼੍ਰੇਸ਼ਠ ਭਾਰਤ ਬਣਾਉਣ ਲਈ ਕੰਮ ਕਰ ਰਹੇ ਹਨ,ਜਦੋਂ ਸਾਰੇ ਲੋਕ ਇਕੱਠੇ ਹੋ ਕੇ ਆਪੋ-ਆਪਣੇ ਘਰਾਂ ‘ਤੇ ਤਿਰੰਗਾ ਲਹਿਰਾਉਣਗੇ ਅਤੇ ਤਿਰੰਗੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪ੍ਰੋਫਾਈਲ ਪਿਕਚਰ ਦੇ ਤੌਰ ਤੇ ਲਗਾਉਣਗੇ,ਫਿਰ ਇਹ ਸਾਡੇ ਦੇਸ਼ ਦੀ ਏਕਤਾ,ਅਖੰਡਤਾ ਅਤੇ ਤਾਕਤ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰੇਗਾ ਅਤੇ ਨਾਲ ਹੀ ਇਸ ਇਸ ਨਾਲ ਆਪਣੇ ਸੈਨਿਕਾਂ ਦਾ ਦੇਸ਼ ਪ੍ਰਤੀ ਦਿੱਤੇ ਗਏ ਤਿਆਗ ਨੂੰ ਸਨਮਾਨ ਦੇਣ ਦਾ ਕੰਮ ਕਰੇਗਾ।

ਉੱਥੇ ਹੀ ਹਰ ਘਰ ਤਿਰੰਗਾ ਮੁਹਿੰਮ ਨਾਲ ਅਸੀਂ ਅੱਤਵਾਦੀਆਂ ਅਤੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਕਰਵਾ ਸਕਾਂਗੇ ਕਿ ਭਾਰਤ ਇਕਜੁੱਟ ਹੈ ਅਤੇ ਇਕਜੁੱਟਤਾ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਜਾਣਦਾ ਹੈ।ਸੂਰੀ ਨੇ ਕਿਹਾ ਕਿ ਇਸ ਲਈ ਅਸੀਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹੋਏ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ਤਿਰੰਗਾ ਅਭਿਆਨ ਸ਼ੁਰੂ ਕੀਤਾ ਹੈ।ਤਿਰੰਗਾ ਦੇਸ਼ ਨੂੰ ਜੋੜਨ ਦੇ ਨਾਲ-ਨਾਲ ਸਾਨੂੰ ਰਾਸ਼ਟਰ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਰਮਨ ਮਲਹੋਤਰਾ, ਭਾਜਪਾ ਮੰਡਲ ਜਨਰਲ ਸਕੱਤਰ ਅਤੇ ਤਿਰੰਗਾ ਮੁਹਿੰਮ ਦੇ ਇੰਚਾਰਜ ਵਿਸ਼ਾਲ ਸੋਂਧੀ,ਮਹਾਮੰਤਰੀ ਅਤੇ ਸਹਿ-ਇੰਚਾਰਜ ਕਮਲ ਪ੍ਰਭਾਕਰ, ਸਕੱਤਰ ਅਤੇ ਕੋ.ਇੰਚਾਰਜ ਗੌਰਵ ਮਹਾਜਨ,ਯੁਵਾ ਮੋਰਚਾ ਮੰਡਲ ਪ੍ਰਧਾਨ ਸੁਮੰਗ ਸ਼ਰਮਾ,ਨੱਥੂ ਰਾਮ ਮਹਾਜਨ, ਸ਼ੰਮੀ, ਦੀਪਕ, ਅਜੇ ਸ਼ਰਮਾ, ਰੋਹਿਤ ਕੁਮਾਰ, ਅਸ਼ੀਸ਼ ਅਰੋੜਾ, ਮੋਹਿਤ ਪ੍ਰਭਾਕਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here