ਪੰਜਾਬ ਖੇਡ ਮੇਲਾ 2022 ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕਰਵਾਏ ਜਾਣਗੇ ਖੇਡ ਮੁਕਾਬਲੇ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ,ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਖੇਡ ਮੇਲਾ 2022 ਦੌਰਾਨ ਬਲਾਕ ਪੱਧਰ ਟੂਰਨਾਮੈਏਟ ਲੜਕੇ/ਲੜਕੀਆਂ (ਅੰਡਰ-14, 17, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ, 50 ਸਾਲ ਤੋਂ ਵੱਧ ਓਪਨ ਵਰਗ  ਜ਼ਿਲ੍ਹਾ ਫਿਰੋਜਪੁਰ ਦੇ ਬਲਾਕ ਗੁਰੂਹਰਸਹਾਏ ਵਿਖੇ 30 ਅਗਸਤ 2022, ਬਲਾਕ ਮਮਦੋਟ  31 ਅਗਸਤ 2022, ਬਲਾਕ ਫ਼ਿਰੋਜਪੁਰ 1 ਸਤੰਬਰ 2022, ਬਲਾਕ ਮੱਖੂ 2 ਸਤੰਬਰ 2022, ਬਲਾਕ ਘੱਲ ਖੁਰਦ 3 ਸਤੰਬਰ 2022, ਬਲਾਕ ਜ਼ੀਰਾ 5 ਸਤੰਬਰ 2022 ਨੂੰ ਅਥਲੈਟਿਕਸ, ਕਬੱਡੀ (ਨਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

Advertisements

ਇਸ ਸਬੰਧੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜਪੁਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀ ਜ਼ਿਲਾ ਫਿਰੋਜਪੁਰ ਦੇ ਵਸਨੀਕ ਹੋਣੇ ਚਾਹੀਦੇ ਹਨ ਉਪਰੋਕਤ ਅਨੁਸਾਰ ਬਲਾਕ ਪੱਧਰ ਦੇ ਟੂਰਨਾਮੈਂਟ ਵਿਚ 6 ਗੇਮਜ਼ ਵਿਚ ਜਿਹੜੇ ਖਿਡਾਰੀ ਪੁਜੀਸ਼ਨ ਹਾਸਲ ਕਰਨਗੇ ਅਤੇ ਉਹ ਖਿਡਾਰੀ ਜਿਲ੍ਹਾ ਪੱਧਰ ਟੂਰਨਾਮੈਂਟ ਦੀਆਂ 22 ਗੇਮਜ਼ ਵਿੱਚ ਭਾਗ ਲੈਣਗੇ ਅਤੇ ਰਾਜ ਪੱਧਰ ਟੂਰਨਾਮੈਂਟ ਵਿੱਚ 28 ਗੇਮਜ਼ ਵਿੱਚ ਭਾਗ ਲੈਣਗੇ। ਰਾਜ ਪੱਧਰੀ ਟੂਰਨਾਮੈਂਟ ਵਿੱਚ ਉਮਰ ਵਰਗ 14,17,21, 21 ਤੋਂ 40, ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ 10000/- ਕੈਸ਼ ਪ੍ਰਾਈਜ ਅਤੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਦੂਸਰੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 7000/- ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਅਤੇ ਤੀਸਰਾ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 5000/- ਕੈਸ਼ ਪ੍ਰਾਈਜ਼ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਮਰ ਵਰਗ 40 ਤੋਂ 50 ਸਾਲ ਅਤੇ 50 ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

 ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਯੂਥ ਅਤੇ ਬਜੁਰਗਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਪੰਜਾਬ ਸਰਕਾਰ ਦਾ ਇਕ ਨੇਕ ਉਪਰਾਲਾ ਹੈ। ਇਨ੍ਹਾਂ ਟੂਰਨਾਮੈਂਟਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ ਅੰਡਰ 14 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-2009 ਜਾਂ ਇਸ ਤੋਂ ਬਾਅਦ , ਅੰਡਰ 17 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-2006 ਜਾਂ ਇਸ ਤੋਂ ਬਾਅਦ ਅੰਡਰ 21 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-2002 ਜਾਂ ਇਸ ਤੋਂ ਬਾਅਦ ਅਤੇ ਅੰਡਰ 21-40 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-1983 ਜਾਂ ਇਸ ਤੋਂ ਬਾਅਦ ਅੰਡਰ 41-50 ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-1973 ਜਾਂ ਇਸ ਤੋਂ ਬਾਅਦ , ਅੰਡਰ 50 ਤੋਂ ਵੱਧ ਟੂਰਨਾਮੈਂਟ ਲਈ ਖਿਡਾਰੀ ਦਾ ਜਨਮ 1-1-1973 ਤੋਂ ਪਹਿਲਾ ਦਾ ਹੋਣਾ ਚਾਹੀਦਾ ਹੈ।  ਇਕ ਖਿਡਾਰੀ ਇਕ ਉਮਰ ਵਰਗ ਵਿੱਚ ਹੀ ਹਿੱਸਾ ਲੈ ਸਕਦਾ ਹੈ। ਜ਼ਿਲ੍ਹੇ ਦੇ ਸਾਰੇ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਇਸ ਟੂਰਨਾਮੈਂਟ ਵਿਚ ਭਾਗ ਲੈ ਸਕਦੀਆਂ ਹਨ। ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ।

ਪੰਜਾਬ ਖੇਡ ਮੇਲਾ 2022, ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਮੈਟਾਂ ਵਿੱਚ ਹਿੱਸਾ ਲੈਣ ਲਈ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸਬੰਧੀ www.punjabkhedmela2022.in ਆਨ-ਲਾਇਨ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਰਮਨਦੀਪ ਸਿੰਘ (99147-89290), ਨੋਡਲ ਅਫਸਰ ਗਗਨ ਮਾਟਾ (75084-46001), ਗੁਰਜੀਤ ਸਿੰਘ (99158-37373) ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਐਸਡੀਐਮ ਜ਼ੀਰਾ ਇੰਦਰਪਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।    

LEAVE A REPLY

Please enter your comment!
Please enter your name here