Friday, October 23, 2026
Home Crime ਲੜਕੀ ਨੂੰ ਸਟੇਡੀਅਮ ਵਿੱਚ ਬੁਲਾ ਕੇ ਕੀਤੀ ਗਈ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ...

ਲੜਕੀ ਨੂੰ ਸਟੇਡੀਅਮ ਵਿੱਚ ਬੁਲਾ ਕੇ ਕੀਤੀ ਗਈ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ ਕਰਨ ਤੇ ਲੜਕੀ ਨੂੰ ਸਟੇਡਿਅਮ ਤੋਂ ਥੱਲੇ ਸੁੱਟਿਆਂ

ਮੋਗਾ ( ਦ ਸਟੈਲਰ ਨਿਊਜ਼), ਰਿਪੋਰਟ:ਜੋਤੀ ਗੰਗੜ੍ਹ। ਮੋਗਾ ਵਿੱਚ ਬਾਰ੍ਹਵੀ ਕਾਲਸ ਵਿੱਚ ਪੜਦੀ ਇੱਕ ਲੜਕੀ ਨਾਲ ਉਸਦੇ ਦੋਸਤਾਂ ਵੱਲੋਂ ਲੜਕੀ ਨੂੰ ਸਟੇਡਿਅਮ ਵਿੱਚ ਬੁਲਾ ਕੇ ਜ਼ਬਰਦਸਤੀ ਕੀਤੀ ਗਈ । ਜਿਸਤੋਂ ਬਾਅਦ ਲੜਕੀ ਵੱਲੋਂ ਵਿਰੋਧ ਕਰਨ ਤੇ ਲੜਕਿਆਂ ਨੇ ਲੜਕੀ ਨੂੰ ਸਟੇਡੀਅਮ ਤੋਂ ਥੱਲੇ ਸੁੱਟ ਦਿੱਤਾ। ਜਿਸ ਨਾਲ ਉਹ ਬੁਰੀ ਤਰਾਂ ਨਾਲ ਜ਼ਖਮੀ ਹੋ ਗਈ। ਜਿਸਦਾ ਇਲਾਜ ਲੁਧਿਆਣਾ ਡੀਐਮਸੀ ਵਿੱਚ ਚੱਲ ਰਿਹਾ ਹੈ। ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Advertisements

ਇਸ ਦੋਰਾਨ ਪੁਲਿਸ ਨੇ ਤਿੰਨ ਲੜਕਿਆਂ ਖਿਲਾਫ ਮਾਮਲਾ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਸਦੀ ਬੇਟੀ ਨੂੰ ਜਤਿਨ ਕੰਡਾ ਨਿਵਾਸੀ ਨੇ ਫੋਨ ਕਰਕੇ ਸਟੇਡਿਅਮ ਵਿੱਚ ਬੁਲਾਇਆਂ ਸੀ ਜਿਸਤੋ ਬਾਅਦ ਉਹ ਘਰ ਨਹੀਂ ਪਰਤੀ । ਲੋਕਾਂ ਵੱਲੋਂ ਦੱਸਣ ਤੇ ਉਹ ਸਟੇਡਿਅਮ ਵਿੱਚ ਜ਼ਖਮੀ ਹਾਲਤ ਵਿੱਚ ਮਿਲੀ। ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here