2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਕੋਲੋਂ 100 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ ਸਾਇਕਲ ਬਿਨ੍ਹਾ ਨੰਬਰੀ ਬਰਾਮਦ ਕੀਤਾ ਗਿਆ,ਮੁਕਦਮਾ ਦਰਜ਼ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤੇ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਬਰਜਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆ ਹਦਾਇਤਾ ਅਨੁਸਾਰ ਨਸ਼ੇ ਦੀ ਰੋਕਥਾਮ ਲਈ ਨਸ਼ਾ ਤਸਕਰਾ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਜਰਨੈਲ ਸਿੰਘ ਇੰਚਾਰਜ ਸੀ ਆਈ ਏ ਸਟਾਫ ਕਪੂਰਥਲਾ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 100 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ ਸਾਇਕਲ ਬਿਨ੍ਹਾ ਨੰਬਰੀ ਬਰਾਮਦ ਕੀਤਾ ਗਿਆ ਹੈ।

Advertisements

ਸੀ ਆਈ ਏ ਸਟਾਫ ਕਪੂਰਥਲਾ ਦੇ ਇੰਸ ਜਸਬੀਰ ਸਿੰਘ 246/ਕਪੂ ਸਮੇਤ ਪੁਲਿਸ ਪਾਰਟੀ ਦੌਰਾਨੇ ਵਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਗਸ਼ਤ ਕਰਦੇ ਹੋਏ ਕਾਜਲੀ ਰੋਡ ਤੋ ਪਿੰਡ ਬੂਟ ,ਸੁਭਾਨਪੁਰ ਆਦਿ ਨੂੰ ਜਾ ਰਿਹਾ ਸੀ ਕਿ ਕਾਂਜਲੀ ਨੇੜੇ ਨਹਿਰ ਕਪੂਰਥਲਾ ਸੁਭਾਨਪੁਰ ਰੋਡ ਵੱਲੋ ਇੱਕ ਮੋਟਰ ਸਾਇਕਲ ਬਿਨ੍ਹਾ ਨੰਬਰੀ ਪਰ ਸਵਾਰ ਦੋ ਨੌਜਵਾਨ ਬਿਨਾਹ ਹੈਲਮੈਟ ਪਹਿਨੇ ਬੜੀ ਤੇਜ ਰਫਤਾਰੀ ਨਾਲ ਕਪੂਰਥਲਾ ਸਾਇਡ ਚੂਹੜਵਾਲ ਚੁੰਗੀ ਵੱਲ ਨੂੰ ਮੁੜੇ ਜੋ ਅੱਗੇ ਪੁਲਿਸ ਪਾਰਟੀ ਦੀ ਗੱਡੀ ਆਉਦੀ ਦੇਖ ਯਕਦਮ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜ ਕੇ ਭਜਾਉਣ ਲੱਗੇ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ ਤਾਂ ਮੋਟਰਸਾਈਕਲ ਦੇ ਚਾਲਕ ਨੌਜਵਾਨ ਨੇ ਆਪਣਾ ਨਾਮ ਅਮੋਲਕਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੈਰੋ ਜਿਲ੍ਹਾ ਤਰਨਤਾਰਨ ਦਸਿਆ ਅਤੇ ਪਿੱਛੇ ਵਾਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਦੇਵ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬੁਰਜ ਨੱਥੂਕਾ ਜਿਲ੍ਹਾ ਤਰਨ ਤਾਰਨ ਦੱਸਿਆ ਇਹਨਾ ਦੀ ਤਲਾਸ਼ੀ ਕੀਤੀ ਜਿਸਤੇ ਉਕਤਾਨ ਦੋਨਾ ਪਾਸੋ 50/50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 181 ਮਿਤੀ 18.08.2022 ਅ/ਧ 21-61-85 NDPS ACT ਥਾਣਾ ਸਿਟੀ ਕਪੂਰਥਲਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ। ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਕਤ ਕਿਸ ਪਾਸੋਂ ਹੈਰੋਇੰਨ ਲੈ ਕੇ ਆਉਦੇ ਹਨ ਅਤੇ ਕਿਸ ਕਿਸ ਸਪਲਾਈ ਕਰਦੇ ਹਨ।

LEAVE A REPLY

Please enter your comment!
Please enter your name here