Saturday, October 17, 2026
Home Latest ਸ੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀ ਦੇ ਸਬੰਧ ਵਿੱਚ ਸ੍ਰੀ ਰਾਮ ਮੰਦਿਰ ਚੋਂ ਨਿਕਲੀ...

ਸ੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀ ਦੇ ਸਬੰਧ ਵਿੱਚ ਸ੍ਰੀ ਰਾਮ ਮੰਦਿਰ ਚੋਂ ਨਿਕਲੀ ਸ਼ੋਭਾ ਯਾਤਰਾ ਵਿੱਚ “ਆਪ” ਦੇ ਅਹੁਦੇਦਾਰਾਂ ਨੇ ਲੁਆਈ ਭਰਵੀਂ ਹਾਜ਼ਰੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਝੰਡਾ ਮਲ ਮੈਮੋਰੀਅਲ ਮਾਡਲ ਸਕੂਲ ਕਪੂਰਥਲਾ ਦੇ ਬਿਲਕੁਲ ਸਾਹਮਣੇ ਪ੍ਰੀਤ ਨਗਰ ਵਿੱਚ ਸਥਿੱਤ ਸ੍ਰੀ ਰਾਮ ਮੰਦਿਰ ਦੀ ਕਮੇਟੀ ਦੇ ਨਿੱਘੇ ਸੱਦੇ ਤੇ ਸ੍ਰੀ ਕ੍ਰਿਸ਼ਨ ਜ਼ਨਮ ਅਸ਼ਟਮੀ ਦੇ ਸਬੰਧ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਸਮੇਤ ਆਮ ਆਦਮੀ ਪਾਰਟੀ ਕਪੂਰਥਲਾ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਗੁਰਪਾਲ ਸਿੰਘ ਇੰਡੀਅਨ ਸੂਬਾ ਜੁਆਇੰਟ ਸਕੱਤਰ, ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਆਰਕੀਟੈਕਟ, ਸ਼ੇਖਰ ਕੁਮਾਰ, ਡੀ ਐਸ ਪੀ ਗੁਰਨਾਮ ਸਿੰਘ,  ਪ੍ਰਿੰਸੀਪਲ ਰਕੇਸ਼ ਕੁਮਾਰ ਸ਼ਰਮਾ, ਸਹਾਇਕ ਮੀਡੀਆ ਇੰਚਾਰਜ ਕੁਲਵੰਤ ਸਿੰਘ ਔਜਲਾ, ਜਗਦੇਵ ਥਾਪਰ ਅਤੇ ਹੋਰ ਵਰਕਰਾਂ ਨੇ ਹਾਜ਼ਰੀ ਭਰੀ।

Advertisements

ਪੁੱਜੇ ਹੋਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੰਦਿਰ ਕਮੇਟੀ ਦੇ ਪ੍ਰਧਾਨ ਜਤਿੰਦਰ ਛਾਬੜਾ ਸਮੇਤ ਮੈਂਬਰਾਂ ਵਿੱਚ ਸ਼ਾਮਿਲ ਅਜੇ ਛਾਬੜਾ, ਬਲਰਾਮ ਬਾਵਾ, ਰਾਜੇਸ਼ ਸਦਾਨਾ, ਹੈਪੀ ਛਾਬੜਾ, ਕੁੰਦਨ ਲਾਲ, ਗੋਪਾਲ ਕ੍ਰਿਸ਼ਨ, ਜੋਤੀ ਪ੍ਰਕਾਸ਼, ਜਸਪਾਲ ਸਿੰਘ, ਰਾਕੇਸ਼, ਅਤੇ ਅਨਿਲ ਲੂੰਬਾ ਆਦਿ ਸਮੇਤ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਸ਼ੋਭਾ ਯਾਤਰਾ ਅਤੇ ਮੰਦਿਰ ਵਿੱਚ ਵਧੀਆ ਸਮਾਗਮ ਰਚਾਉਣ ਦੀ ਵਧਾਈ ਦੇਣ ਦੇ ਨਾਲ-ਨਾਲ ਸਮੂਹ ਮੰਦਿਰ ਕਮੇਟੀ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here