ਬੀਪੀਓ ਸੈਕਟਰ ’ਚ ਰੋਜ਼ਗਾਰ ਉਪਲਬੱਧ ਕਰਵਾਉਣ ਲਈ ਜਲੰਧਰ ’ਚ ਪਲੇਸਮੈਂਟ ਕੈਂਪ 25 ਨੂੰ


ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਸਿਖਲਾਈ ਅਫ਼ਸਰ ਸ੍ਰੀ ਗੁਰਮੇਲ ਸਿੰਘ ਨੇ ਕਿਹਾ ਕਿ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵਲੋਂ ‘ਮਿਸ਼ਨ ਸੁਨਹਿਰੀ ਸ਼ੁਰੂਆਤ’ ਤਹਿਤ ਨੌਜਵਾਨਾਂ ਨੂੰ ਬੀ.ਪੀ.ਓ. ਸੈਕਟਰ ਵਿਚ ਰੋਜ਼ਗਾਰ ਉਪਲਬੱਧ ਕਰਵਾਉਣ ਲਈ 25 ਅਗਸਤ ਨੂੰ ਸਵੇਰੇ 9 ਵਜੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿਚ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੀਆਂ ਨਾਮੀ ਕੰਪਨੀਆਂ ਜਿਵੇਂ ਕਿ ਟੈਲੀਪਰਫਾਰਮੈਂਸ ਮੁਹਾਲੀ, ਵਿੰਡੋ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਅਤੇ ਟੈੱਕ ਮਹਿੰਦਰਾ ਲਿਮਟਿਡ ਆਦਿ ਕੰਪਨੀਆਂ ਵਲੋਂ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਣੀ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਨੂੰ ਇੰਟਰਵਿਊ ਵਿਚ ਸ਼ਾਮਲ ਕਰਨ ਲਈ ਜ਼ਿਲ੍ਹਾ ਰੋਜਗਾਰ ਦਫ਼ਤਰ ਹੁਸ਼ਿਆਰਪੁਰ ਵਲੋਂ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਉਮੀਦਵਾਰਾਂ ਨੂੰ ਇੰਟਰਵਿਊ ਲਈ ਲੈ ਕੇ ਜਾਵੇਗੀ ਅਤੇ ਵਾਪਸ ਲੈ ਕੇ ਆਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਜ਼ਿਲ੍ਹੇ ਨਾਲ ਸਬੰਧਤ ਕੋਈ 12ਵੀਂ ਅਤੇ ਗਰੈਜੂਏਟ ਪਾਸ (ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ) ਨੌਜਵਾਨ ਬੀ.ਪੀ.ਓ. ਖੇਤਰ ਵਿਚ ਕੰਮ ਕਰਨ ਦਾ ਚਾਹਵਾਨ ਹੈ, ਤਾਂ ਉਹ 24 ਅਗਸਤ ਨੂੰ ਸ਼ਾਮ 3 ਵਜੇ ਤੱਕ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਨਿੱਜੀ ਤੌਰ ’ਤੇ ਆਪਣਾ ਬਾਇਓਡਾਟਾ ਲੈ ਕੇ ਆਪਣਾ ਨਾਮ ਰਜਿਸਟਰਡ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 62801-97708 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

Advertisements

LEAVE A REPLY

Please enter your comment!
Please enter your name here