ਪਾਕਿਸਤਾਨ ਵਿੱਚ ਸਿੱਖ ਮਹਿਲਾ ਦਾ ਨਾਲ ਨਿਕਾਹ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ-ਓਮਕਾਰ ਕਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜ੍ਹੀਆਂ। ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ‘ਚ ਹਿੰਦੂ ਸਿੱਖਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕਰੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ਬਹੁਤ ਸਾਰੀਆਂ ਹਿੰਦੂ ਸਿੱਖ ਲੜਕੀਆਂ ਨੂੰ ਜਬਰਦਸਤੀ ਚੁੱਕਕੇ ਮੁਸ਼ਲਮਾਨ ਉਨ੍ਹਾਂਦਾ ਧਰਮ ਪਰਿਵਰਤਨ ਕਰਦੇ ਹਨ ਅਤੇ ਕਿਸੇ ਮੂਰਖ,ਅਨਪੜ੍ਹ,ਅਧੇੜ ਉਮਰ ਦੇ ਵਿਅਕਤੀ ਨਾਲ ਉਸਦੀ ਸ਼ਾਦੀ ਕਰਵਾਉਂਦੇ ਹਨ।ਇਹ ਘਟਨਾ ਇੱਕ ਸਿੱਖ ਪਰਿਵਾਰ ਦੀ ਧੀ ਦੀਨਾ ਕੌਰ ਦੇ ਨਾਲ ਵਾਪਰੀ ਹੈ,ਜੋ ਸਕੂਲ ਟੀਚਰ ਸੀ,ਉਸ ਨੂੰ ਅਗਵਾ ਕਰ ਲਿਆ ਗਿਆ।ਉਸ ਦੇ ਮਾਪੇ ਤੜਫਦੇ ਰਹੇ,ਪੁਲਿਸ ਨੇ ਇੱਕ ਨਾ ਸੁਣੀ ਤੇ ਫਿਰ ਪਿੰਡ ਲੈ ਜਾ ਕੇ ਧਰਮ ਬਦਲ ਕੇ ਇੱਕ ਅਨਪੜ੍ਹ ਰਿਕਸ਼ਾ ਚਾਲਕ ਨਾਲ ਉਸਨੂੰ ਵਿਆਹ ਦਿੱਤਾ।ਕਾਲੀਆ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਸਿੱਖ ਲੜਕੀਆਂ ਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ,ਲਗਾਤਾਰ ਹਿੰਦੂ ਸਿੱਖ ਲੜਕੀਆਂ ਨੂੰ ਅਗਵਾਹ ਕਰਕੇ ਉਨ੍ਹਾਂ ਦਾ ਜਬਰਦਸਤੀ ਧਰਮ ਪਰਿਵਰਤਨ ਕਰਨ ਦੀਆ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਰਕਾਰ ਵੀ ਇਸ ਦਿਸ਼ਾ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ-ਸਿੱਖ ਪਰਿਵਾਰਾਂ ਤੇ ਲਗਾਤਾਰ ਜ਼ੁਲਮ ਹੋ ਰਹੇ ਹਨ।ਹਿੰਦੂ-ਸਿੱਖ ਪਰਿਵਾਰ ਪਾਕਿਸਤਾਨ ਤੋਂ ਪਲਾਇਨ ਕਰਨ ਲਈ ਮਜਬੂਰ ਹੋ ਰਹੇ ਹਨ।ਕਾਲੀਆ ਨੇ ਕਿਹਾ ਕਿ ਕੋਈ ਪਰਿਵਾਰ ਆਪਣੀ ਧੀ ਦਾ ਧਰਮ ਪਰਿਵਰਤਨ ਅਤੇ ਇਸ ਤਰ੍ਹਾਂ ਦੇ ਮਾਨਸਿਕ ਤਸ਼ੱਦਦ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ।

Advertisements

ਇਹ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ।ਅਸੀਂ ਪਾਕਿਸਤਾਨ ਦੇ ਸਿੱਖ ਭਰਾਵਾਂ ਦੇ ਨਾਲ ਖੜੇ ਹਾਂ।ਕਾਲੀਆ ਨੇ ਕਿਹਾ ਕਿ ਇਹ ਘੱਟ ਗਿਣਤੀ ਹਿੰਦੂ ਸਿੱਖਾਂ ਨਾਲ ਸਰਾਸਰ ਬੇਇਨਸਾਫੀ ਹੈ ਅਤੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅਜਿਹੀਆਂ ਹਿੰਦੂ-ਸਿੱਖਾਂ ਵਿਰੋਧੀ ਕਾਰਵਾਈਆਂ ਲਗਾਤਾਰ ਹੋ ਰਹੀਆਂ ਹਨ,ਪਰ ਅਫ਼ਸੋਸ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਿੱਖ ਅਧਿਆਪਕਾ ਦੀਨਾ ਕੌਰ ਦੇ ਵਿਆਹ ਦੀ ਘਟਨਾ ਨਾਲ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਪਾਈ ਜਾ ਹੈ।ਕਾਲੀਆ ਨੇ ਕਿਹਾ ਕਿ ਇਹ ਘਟਨਾ ਪੂਰੀ ਤਰ੍ਹਾਂ ਨਾਲ ਧਰਮ ਧਾਰਮਿਕਤਾ ਦੀਆਂ ਕਦਰਾਂ-ਕੀਮਤਾਂ ਦੇ ਖਿਲਾਫ ਹੈ ਅਤੇ ਇਹ ਫਿਰਕੂ ਸੋਚ ਨੂੰ ਵੀ ਵਧਾਵਾ ਦਿੰਦੀ ਹੈ,ਜੋ ਕਿ ਪਾਕਿਸਤਾਨ ਸਰਕਾਰ ਲਈ ਇੱਕ ਵੱਡਾ ਸਵਾਲ ਹੈ।ਜੇਕਰ ਅਜਿਹੀਆਂ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੇਗੀ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਇਸ ਗੰਭੀਰ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸਿੱਖ ਔਰਤ ਨੂੰ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਵਾਪਸ ਕਰਨ ਲਈ ਕੂਟਨੀਤਕ ਪੱਧਰ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ।ਕਾਲੀਆ ਨੇ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਵਿੱਚ ਪਾਕਿਸਤਾਨ ਦੇ ਰਾਜਦੂਤ ਨੂੰ ਤਲਬ ਕਰਕੇ ਇਸ ਘਟਨਾ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਏ।

LEAVE A REPLY

Please enter your comment!
Please enter your name here