ਪ੍ਰਵਾਸੀ ਭਾਰਤੀ ਸਰਪੰਚ ਵਿਪਨ ਖੱਸਣ ਨੂੰ ਸਦਮਾ, ਵੱਡੇ ਭਰਾ ਦਾ ਦੇਹਾਂਤ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰਵਾਸੀ ਭਾਰਤੀ ਸਰਪੰਚ ਵਿਪਨ ਖੱਸਣ ਨੂੰ ਉਸ ਵੇਲੇ ਸਦਮਾ ਲੱਗਾ ਜਦੋ ਓਹਨਾ ਦੇ ਵੱਡੇ ਭਰਾ ਤਰਲੋਕ ਕੁਮਾਰ ਦਾ 13 ਨਵੰਬਰ ਨੂੰ ਦੇਹਾਂਤ ਹੋ ਗਿਆ ਸਵਰਗੀ ਤਰਲੋਕ ਕੁਮਾਰ ਨਿੱਘੇ ਸੁਭਾਅ ਦੇ ਮਾਲਿਕ ਸਨ ਆਪਣੇ ਜੀਵਨ ਕਾਲ ਵਿੱਚ ਓਹਨਾ ਨੇ ਦੀਨ ਦੁਖੀਆਂ, ਗਰੀਬ ਤੇ ਜਰਰੂਤਮੰਦਾ ਦੀ ਤਨ ਮਨ ਧਨ ਨਾਲ ਸੇਵਾ ਕੀਤੀ। ਓਹਨਾ ਦੀ ਪ੍ਰੇਣਨਾ ਸਦਕਾ ਹੀ ਓਹਨਾ ਦੇ ਛੋਟੇ ਭਰਾ ਸਰਪੰਚ ਵਿਪਨ ਖੱਸਣ ਪਿਛਲੇ ਤਿੰਨ ਦਹਾਕਿਆਂ ਤੋਂ ਅਮਰੀਕਾ ਰਹਿੰਦੇ ਹੋਏ ਵੀ ਆਪਣੇ ਪਿੰਡ ਨਾਲ ਜੁੜੇ ਹੋਏ ਹਨ ਤੇ ਸਾਲ ਵਿੱਚ 2 ਵਾਰ ਵਿਪਨ ਕੁਮਾਰ ਆਪਣੇ ਪਿੰਡ ਖੱਸਣ ਜਰੂਰ ਆਉਂਦੇ ਹਨ ਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇਕੇ ਜਾਂਦੇ ਹਨ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ।

Advertisements

ਉਹ ਕੰਮ ਪ੍ਰਵਾਸੀ ਭਾਰਤੀ ਵਿਪਨ ਕੁਮਾਰ ਨੇ ਕੀਤੇ ਜਿਵੇਂ ਪਿੰਡ ਦੀ ਗੱਲੀਆਂ ‘ਚ ਨਾਲੀਆਂ ਪੱਕੀਆਂ ਕਰਵਾਕੇ ਇੰਟਰਲੋਕ ਟਾਇਲਾਂ ਲਗਵਾਈਆਂ,ਹਰ ਸਾਲ ਜਰੂਰਤਮੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਕਰਵਾਉਣੇ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸਾਲ ਕੱਬਡੀ ਦੇ ਟੂਰਨਾਮੈਂਟ ਕਰਵਾਣੇ ਆਦਿ ਸਮਾਜਸੇਵੀ ਕੰਮ ਵੱਡੀ ਗਿਣਤੀ ਵਿੱਚ ਕਰਨੇ ਖੱਸਣ ਪਰਿਵਾਰ ਦੇ ਹਿੱਸੇ ਆਉਂਦੇ ਹਨ। ਸਵਰਗੀ ਤਰਲੋਕ ਕੁਮਾਰ ਆਪਣੇ ਪਿੱਛੇ ਆਪਣੀ ਪਤਨੀ, 2 ਲੜਕੇ ਤੇ ਇੱਕ ਲੜਕੀ ਨੂੰ ਛੱਡ ਗਏ ਹਨ ਸਵਰਗੀ ਤਰਲੋਕ ਕੁਮਾਰ ਦੀ ਰਸਮ ਪਗੜੀ 22 ਨਵੰਬਰ 2022 ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਪਿੰਡ ਖੱਸਣ, ਫ਼ੁਟਬਾਲ ਗ੍ਰਾਉੰਡ,ਤਹਿਸੀਲ ਭੁਲੱਥ ਜਿਲਾ ਕਪੂਰਥਲਾ ਵਿਖੇ ਹੋਵੇਗੀ।

LEAVE A REPLY

Please enter your comment!
Please enter your name here