ਕਾਰਪੋਰੇਸ਼ਨ ਵੱਲੋਂ ਪ੍ਰਾਪਰਟੀਜ ਟੈਕਸ ਜਮ੍ਹਾਂ ਕਰਵਾਉਂਣ ਲਈ ਵਿਸੇਸ ਕੈਂਪ ਅੱਜ ਤੋਂ: ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਕਮ ਕਮਿਸ਼ਨਰ, ਨਗਰ ਨਿਗਮ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ, ਪਠਾਨਕੋਟ ਦੀ ਹਦੂਦ ਅੰਦਰ ਇਸ ਵਕਤ ਤਕਰੀਬਨ 47850 ਰੈਜੀਡੈਂਸੀਅਲ, 9210 ਕਮਰਸਿਅਲ, 630 ਇੰਡਸਟਰਿਅਲ ਅਤੇ 1910 ਮਿਕਸ-ਯੂਜ ਕੁਲ 59600 ਪ੍ਰਾਪਰਟੀਜ ਹਨ, ਜਿਹਨਾਂ ਵਿੱਚੋਂ ਹੁਣ ਤੱਕ ਕੇਵਲ 8492 ਪ੍ਰਾਪਰਟੀਜ ਦਾ ਹੀ ਟੈਕਸ ਭਰਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਪੋਰੇਸਨ ਪਠਾਨਕੋਟ ਦੇ ਪ੍ਰਾਪਰਟੀ ਟੈਕਸ ਦੀ ਆਮਦਨ ਵਧਾਉਣ ਲਈ ਲੋਕਾਂ ਨੂੰ  ਜਾਗਰੂਕ ਕਰਨ ਅਤੇ ਉਹਨਾਂ ਦੀ ਸਹੂਲਤ ਲਈ ਲੋਕੇਸਨ ਵਾਈਜ ਅਤੇ ਵਾਰਡ ਵਾਈਜ ਕੈਂਪ ਲਗਾਉਣਾ ਲਈ ਯੋਜਨਾ ਤਿਆਰ ਕੀਤੀ ਗਈ ਹੈ | ਉਨ੍ਹਾ ਪਠਾਨਕੋਟ ਸਿਟੀ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਸਹੂਲਤ ਲਈ ਹੀ ਪ੍ਰਾਪਰਟੀ ਟੈਕਸ ਕੁਲੈਕਸਨ ਦੇ ਲਈ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਤੋਂ ਲਾਭ ਲੈਣ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਚੜ ਕੇ ਭਾਗ ਲੈਣ ਅਤੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਚਾਲੂ ਸਾਲ ਤੇ 10% ਰੀਵੇਟ ਦਾ ਲਾਭ ਪ੍ਰਾਪਤ ਕਰਨ।

Advertisements

ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਕਮ ਕਮਿਸਨਰ, ਨਗਰ ਨਿਗਮ, ਪਠਾਨਕੋਟ ਨੇ ਦੱਸਿਆ ਕਿ ਲੋਕੇਸਨ ਵਾਈਜ, ਕਮਰਸਿਅਲ ਪ੍ਰਾਪਰਟੀਜ ਦੇ ਪ੍ਰਾਪਰਟੀ ਟੈਕਸ ਕੁਲੈਕਸਨ ਲਈ ਕੈਂਪ ਲਗਾਏ ਜਾ ਰਹੇ ਹਨ ਜਿਸ ਅਧੀਨ ਮਿਤੀ 27 ਅਗਸਤ ਨੂੰ ਮਾਮੂਨ ਟੀ.ਸੀ.ਪੀ ਗੇਟ ਤੋਂ ਮਾਮੂਨ ਚੌਂਕ ਤੱਕ ਲਈ ਸੇਵਾ ਕੇਂਦਰ ਨੇੜੇ ਤਲਾਬ ਮਾਮੂਨ ਵਿਖੇ ਅਤੇ ਸਿੰਬਲ ਚੋਕ ਤੋਂ ਸੈਨਿਕ ਮੰਦਿਰ ਤੱਕ  ਡਲਹੌਜੀ ਰੋਡ ਰੀਡਿੰਗ ਰੂਮ ਨੇੜੇ ਪੁਰਾਨੀ ਕਚਹਿਰੀ ਵਿਖੇ 29 ਅਗਸਤ 2022 ਨੂੰ ਖੱਡੀ ਪੁਲ ਤੋਂ ਗਾੜੀ ਅਹਾਤਾ ਚੋਕ, ਪੋਸਟ ਆਫਿਸ ਚੋਂਕ ਤੱਕ ਲਈ ਦਫਤਰ ਨਗਰ ਨਿਗਮ ਪਠਾਨਕੋਟ ਵਿਖੇ ਅਤੇ ਢਾਂਗੂ ਰੋਡ ਲਾਇਟਾਂ ਵਾਲਾ ਚੋਕ ਤੋਂ ਢਾਂਗੂ ਚੋਕ ਸੁੰਦਰ ਨਗਰ ਤੱਕ ਲਈ ਫਾਇਰ ਬਿ੍ਗੇਡ ਦਫਤਰ ਮਾਡਲ ਟਾਊਨ, ਇਸੇ ਤਰ੍ਹਾਂ 31 ਅਗਸਤ ਨੂੰ ਪੀਰ ਬਾਬਾ ਚੋਕ ਤੋਂ ਢਾਂਕੀ ਚੋਕ , ਚਾਰ ਮਰਲਾ ਕੁਆਟਰ ਲਈ ਮਿਊਾਸਿਪਲ ਕਲੋਨੀ, ਲਾਇਬ੍ਰੇਰੀ ਵਿਖੇ ਅਤੇ ਡਾਊਨ ਟਾਊਨ ਤੋਂ ਰੇਲਵੇ ਸਟੇਸਨ ਸਰਨਾ, ਸਰਨਾ ਚੌਂਕ ਲਈ ਕਿੱਲਾ ਜਮਾਲਪੁਰ ਨਗਰ ਨਿਗਮ ਟਿਊਵਬੈਲ ਵਿਖੇ ਕੈਂਪ ਲਗਾਏ ਜਾ ਰਹੇ ਹਨ।

LEAVE A REPLY

Please enter your comment!
Please enter your name here