ਬਲਾਕ ਪੱਧਰੀ ਵਾਲੀਬਾਲ ਮੁਕਾਬਲੇ ਵਿੱਚ ਗੁਰਦਾਸਪੁਰ ਵਾਲੀਬਾਲ ਕਲੱਬ ਨੇ ਬਾਜੀ ਮਾਰੀ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਸ਼ਹੀਦ ਲੈਫ਼ਟੀਨੇਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਪੋਰਟਸ ਸਟੇਡੀਅਮ ਗੁਰਦਾਸਪੁਰ ਵਿਖੇ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਵਾਲੀਬਾਲ ਮੁਕਾਬਲੇ ਵਿੱਚ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲੇ ਵਿੱਚ ਗੁਰਦਾਸਪੁਰ ਵਾਲੀਬਾਲ ਕਲੱਬ ਨੇ ਜਿੱਤ ਦਰਜ ਕੀਤੀ ਹੈ। ਗੁਰਦਾਸਪੁਰ ਵਾਲੀਬਾਲ ਕਲੱਬ ਦੀ ਟੀਮ ਨੇ ਹਰਦਾਨ ਦੀ ਟੀਮ ਨੂੰ ਹਰਾਇਆ ਹੈ।

Advertisements

ਗੁਰਦਾਸਪੁਰ ਵਾਲੀਬਾਲ ਕਲੱਬ ਟੀਮ ਦੇ ਕਪਤਾਨ ਵਰਿੰਦਰ ਸਿੰਘ ਨੇ ਆਪਣੀ ਟੀਮ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਾਕ ਪੱਧਰ ’ਤੇ ਉਨ੍ਹਾਂ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਉਨ੍ਹਾਂ ਨੇ ਫਾਈਨਲ ਮੁਕਾਬਲਾ ਜਿੱਤ ਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਲਈ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਗੁਰਦਾਸਪੁਰ ਵਾਲੀਬਾਲ ਕਲੱਬ ਦੀ ਟੀਮ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਵੀ ਬੇਹਤਰ ਪ੍ਰਦਰਸ਼ਨ ਕਰੇਗੀ।  

LEAVE A REPLY

Please enter your comment!
Please enter your name here