‘ਖੇਡਾਂ ਵਤਨ ਪੰਜਾਬ ਦੀਆਂ-2022’ਪਹਿਲੇ ਦਿਨ ਬਲਾਕ ਪੱਧਰੀ ਖੇਡਾਂ ਦੇ ਹੋਏ ਦਿਲਚਸ਼ਪ ਮੁਕਾਬਲੇ

ਪਟਿਆਲਾ(ਦ ਸਟੈਲਰ ਨਿਊਜ਼): ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਵਿੱਚ ਸ਼ੁਰੂ ਹੋਈਆਂ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਅਤੇ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ‘ਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਬਲਾਕ ਪਟਿਆਲਾ ਦਿਹਾਤੀ ਵਿੱਚ ਵਾਲੀਬਾਲ ਗੇਮ ਵਿੱਚ ਅੰਡਰ-14 ਲੜਕਿਆਂ ਦੀ ਖੇੜੀ ਮਾਨੀਆ ਦੀ ਟੀਮ ਨੇ ਪੁਲਿਸ ਡੀ.ਏ. ਵੀ ਸਕੂਲ ਨੂੰ 2-1 ਨਾਲ ਹਰਾਇਆ। ਅੰਡਰ-17 ਵਿੱਚ ਸਿੱਧੂਵਾਲ ਟੀਮ ਨੇ ਵੀਰ ਹਕੀਕਤ ਰਾਏ ਸਕੂਲ ਨੂੰ 2-1 ਨਾਲ ਹਰਾਇਆ। ਰੱਸਾਕੱਸੀ ਵਿੱਚ ਅੰਡਰ-21 ਸਰਕਾਰੀ ਸਕੂਲ ਤਿਪ੍ਰੜੀ ਪਟਿਆਲਾ ਦੀ ਟੀਮ ਜੇਤੂ ਰਹੀ।
ਇਸੇ ਤਰ੍ਹਾਂ ਬਲਾਕ ਪਟਿਆਲਾ ਸ਼ਹਿਰੀ ਵਿੱਚ ਅੰਡਰ-14 ਦੇ ਲੜਕਿਆਂ ਨੇ ਟਗ ਆਫ ਵਾਰ ਵਿੱਚ ਸ.ਸ.ਸ.ਸ ਡਕਾਲਾ ਨੇ ਪਹਿਲਾ ਸਥਾਨ ਅਤੇ ਸਰਕਾਰੀ ਸਕੂਲ ਸ਼ੇਖੁਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਵਿੱਚ ਡਕਾਲਾ ਨੇ ਗਜੂ ਮਾਜਰਾ ਨੂੰ 2-0 ਨਾਲ ਹਰਾਇਆ। ਅੰਡਰ-14 ਲੜਕੀਆਂ ਦੀ ਸਰਕਾਰੀ ਮਿਡਲ ਸਕੂਲ ਫੀਲਖਾਨਾ ਦੀ ਟੀਮ ਨੇ ਸਰਕਾਰੀ ਸਕੂਲ ਮੈਣ ਦੀ ਟੀਮ ਨੂੰ 2-0 ਨਾਲ ਹਰਾਇਆ।
ਬਲਾਕ ਭੁਨਰਹੇੜੀ ਵਿੱਚ ਅੰਡਰ-14 ਲੜਕੀਆਂ ਦੀ ਵਾਲੀਬਾਲ ਟੀਮ ਸਰਾਕਰੀ ਹਾਈ ਸਕੂਲ ਰੱਤਾ ਖੇੜਾ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਗੰਗਰੋਲਾ ਨੇ ਦੂਜਾ ਸਥਾਨ ਅਤੇ ਮਹਿਦੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦੋਂਕਿ ਨਾਭਾ ਬਲਾਕ ਵਿੱਚ ਅੰਡਰ-14 ਵਿੱਚ 200 ਮੀਟਰ ਅਥਲੈਟਿਕਸ ਕੁੜੀਆਂ ਵਿੱਚ ਹੁਸਨਪ੍ਰੀਤ ਕੌਰ ਸਕੂਲ ਥੂਹੀ ਨੇ ਪਹਿਲਾ ਸਥਾਨੂ, ਢੀਂਗੀ ਸਕੂਲ ਦੀ ਪੁਨੀਤ ਕੌਰ ਨੇ ਦੂਜਾ ਸਥਾਨ ਤੇ ਅਮਨ ਅਨੀਤ ਕੌਰ ਥੂਹੀ ਸਕੂਲ ਨੇ ਤੀਜਾ ਸਥਾਨ। ਇਸੇ ਤਰ੍ਹਾਂ 400 ਮੀਟਰ ਅਥਲੈਟਿਕਸ ਲੜਕਿਆਂ ਵਿੱਚ ਮਨਬੀਰ ਸਿੰਘ ਡੀ.ਏ.ਵੀ. ਸਕੂਲ ਨਾਭਾ ਨੇ ਪਹਿਲਾ ਸਥਾਨ, ਸਕੂਲ ਧੰਗੇੜਾ ਦੇ ਰਾਹੁਲ ਸਿੰਘ ਨੇ ਦੂਜਾ ਸਥਾਨ ਤੇ ਜਸਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

LEAVE A REPLY

Please enter your comment!
Please enter your name here