Saturday, October 24, 2026
Home National ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜ੍ਹਕ ਹਾਦਸੇ ਵਿੱਚ ਹੋਈ...

ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜ੍ਹਕ ਹਾਦਸੇ ਵਿੱਚ ਹੋਈ ਮੌਤ

ਮੁੰਬਈ ( ਦ ਸਟੈਲਰ ਨਿਊਜ਼)। ਮੁੰਬਈ ਵਿੱਚ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜ੍ਹਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਹਾਦਸੇ ਦੋਰਾਨ ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ ਅਤੇ ਜਿਹਨਾਂ ਵਿੱਚੋਂ 2 ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਦਾ ਇਲਾਜ ਜਾਰੀ ਹੈ।

Advertisements

ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਹਾਦਸਾ ਮੁੰਬਈ-ਅਹਿਮਦਾਬਾਦ ਨੈਸ਼ਨਲ ਹਾਈਵੇਅ ‘ਤੇ ਸੂਰਿਆ ਨਦੀ ਦੇ ਚਰੋਤੀ ਪੁਲ ‘ਤੇ ਵਾਪਰਿਆ। ਸਾਇਰਸ ਪਾਲਨਜੀ ਮਿਸਤਰੀ ਇੱਕ ਕਾਰੋਬਾਰੀ ਸਨ ਜੋ 28 ਦਸੰਬਰ 2012 ਨੂੰ ਟਾਟਾ ਗਰੁੱਪ ਦੇ ਚੇਅਰਮੈਨ ਬਣੇ ਸਨ। ਬਾਅਦ ਵਿੱਚ, 24 ਅਕਤੂਬਰ 2016 ਨੂੰ, ਟਾਟਾ ਸਮੂਹ ਨੇ ਸਾਇਰਸ ਮਿਸਤਰੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ।

LEAVE A REPLY

Please enter your comment!
Please enter your name here