ਸੰਸਥਾ ਨੇ ਇਸਲਾਮਾਬਾਦ ਵਿਖੇ ਕੌਂਸਲਰ ਚੇਚੀ ਦੇ ਦਫ਼ਤਰ ਵਿਖੇ ਲਗਾਇਆ ਨੇਤਰਦਾਨ ਜਾਗਰੁਕਤਾ ਸੈਮੀਨਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋ ਕਿ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਦੇ ਤਹਿਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋ ਜਾਗਰੁਕਤਾ ਸੈਮੀਨਾਰ ਇਸਲਾਮਾਬਾਦ ਵਿਖੇ ਕੌਂਸਲਰ ਜਸਪਾਲ ਸਿੰਘ ਚੇਚੀ ਦੇ ਦਫ਼ਤਰ ਵਿਖੇ ਲਗਾਇਆ ਗਿਆ । ਇਸ ਸੈਮੀਨਾਰ ਵਿੱਚ ਕੌਂਸਲਰ ਜਸਪਾਲ ਸਿੰਘ ਚੇਚੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੇਤਰਦਾਨ ਕਰਨ ਨਾਲ ਅਸੀ ਨੇਤਰਹੀਣਾਂ ਦੀ ਹਨੇਰੀ ਜਿੰਦਗੀ ਵਿੱਚ ਰੋਸ਼ਨੀ ਭਰ ਸਕਦੇ ਹਾਂ।

Advertisements

ਨੇਤਰਦਾਨ ਸੰਸਥਾ ਦੇ ਪੈਟਰਨ ਪ੍ਰੌ. ਬਹਾਦਰ ਸਿੰਘ ਸੁਨੇਤ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਅਕਤੀ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਨੇਤਰਹੀਣਤਾ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਨੇਤਰਦਾਨ ਸੰਸਥਾ ਤੋ ਸੁਰੇਸ਼ ਕਪਾਟੀਆ,ਬਲਜੀਤ ਸਿੰਘ, ਮੈਡਮ ਸੰਤੋਸ਼ ਸੈਣੀ,ਗੁਰਪ੍ਰੀਤ ਸਿੰਘ,ਪ੍ਰਿਸੀਪਲ ਰਚਨਾ ਕੌਰ,ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here