ਸ਼ਹਿਰ ਦੇ ਮੁਹੱਲਿਆਂ ‘ਚ ਨੌਜਵਾਨਾਂ ਨੂੰ ਸਮੈਕ ਤਸਕਰ ਸ਼ਰੇਆਮ ਸਮੈਕ ਵੇਚ ਰਹੇ ਹਨ: ਜੀਆ ਲਾਲ ਨਾਹਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਸ਼ਿਆਂ ਦਾ ਸੇਵਨ ਸੂਬੇ ਅੰਦਰ ਚਿੰਤਾਜਨਕ ਹੱਦ ਤੱਕ ਵੱਧ ਗਿਆ ਹੈ।ਖਾਸ ਕਰਕੇ ਨੌਜਵਾਨ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਰਹੇ ਹਨ।ਨਸ਼ੇ ਦੀ ਹੱਦ ਤੋਂ ਜ਼ਿਆਦਾ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਨਾਲ ਅਣਗਿਣਤ ਨਸ਼ੇ ਦਾ ਸੇਵਨ ਸੂਬੇ ਵਿੱਚ ਚਿੰਤਾਜਨਕ ਹੱਦ ਤੱਕ ਵਧ ਗਿਆ ਹੈ।ਖਾਸ ਕਰਕੇ ਨੌਜਵਾਨ ਵਰਗ ਨਸ਼ੇ ਦਾ ਸ਼ਿਕਾਰ ਹੋ ਬੁਰੀ ਤਰਾਂ ਖੋਖਲਾ ਹੋ ਰਿਹਾ ਹੈ।ਨਸ਼ਿਆਂ ਦੀ ਜ਼ਿਆਦਾ ਵਰਤੋਂ ਕਾਰਨ ਹੋ ਰਹੀਆਂ ਮੌਤਾਂ ਅਣਗਿਣਤ ਪਰਿਵਾਰ ਬਰਬਾਦ ਹੋ ਰਹੇ ਹਨ।ਕੁਝ ਸਾਲ ਪਹਿਲਾਂ ਬਣੀ ਫਿਲਮ ਉੜਤਾ ਪੰਜਾਬ’ ਚ ਡਰੱਗਸ ਦੇ ਨਸ਼ੇ ਵਿੱਚ ਡੂਬੀ ਦੁਨੀਆ ਨੂੰ ਪਰਦੇ ਤੇ ਲਿਆਂਦਾ ਗਿਆ ਸੀ,ਜਿਸ ‘ਚ ਦਿਖਾਇਆ ਗਿਆ ਸੀ ਕਿ ਨਸ਼ਿਆਂ ਦੇ ਚੁੰਗਲ ਚ ਫਸ ਕੇ ਕਿਵੇਂ ਲੋਕ ਬਰਬਾਦੀ ਦੀ ਕਗਾਰ ਤੇ ਪਹੁੰਚ ਰਹੇ ਹਨ।ਇਨ੍ਹਾਂ ਦਿਨੀ ਅਜਿਹਾ ਹੀ ਕੁਝ ਹੈਰੀਟੇਜ ਸਿਟੀ ਕਪੂਰਥਲਾ ਸ਼ਹਿਰ’ਚ ਦੇਖਣ ਨੂੰ ਮਿਲ ਰਿਹਾ ਹੈ।ਸ਼ਹਿਰ ਦੀ ਨੌਜਵਾਨ ਪੀੜ੍ਹੀ ਚ ਨਸ਼ਾ ਤੇਜ਼ੀ ਨਾਲ ਫੈਲ ਰਿਹਾ ਹੈ।ਸ਼ਹਿਰ ‘ਚ ਨਸ਼ੇ ਦੇ ਵੱਧ ਰਹੇ ਕਾਰੋਬਾਰ ਤੇ ਚਿੰਤਾ ਪ੍ਰਗਟ ਕਰਦਿਆਂ ਵਾਲਮੀਕਿ ਧਰਮ ਯੁੱਧ ਮੋਰਚਾ ਦੇ ਕੌਮੀ ਪ੍ਰਧਾਨ ਜ਼ਿਆ ਲਾਲ ਨਾਹਰ ਨੇ ਕਿਹਾ ਕਿ ਜਵਾਨ ਹੋ ਰਹੀ ਪੀੜ੍ਹੀ(12 ਤੋਂ 20 ਸਾਲ)ਚ ਨਸ਼ੇ ਦੀ ਲੱਤ ਤੇਜ਼ੀ ਨਾਲ ਫੈਲ ਰਹੀ ਹੈ। ਇਹ ਨਸ਼ਾ ਸ਼ਰਾਬ ਜਾਂ ਸਿਗਰਟ ਦਾ ਨਹੀਂ ਹੋ ਬਲਕਿ ਗਾਂਜਾ,ਕੋਕੀਨ,ਅਫੀਮ,ਡੈਂਡਰਾਈਟ,ਸਮੈਕ ਅਤੇ ਹੋਰ ਨਸ਼ੀਲੀਆਂ ਦਵਾਈਆਂ ਦਾ ਹੈ।

Advertisements

ਇਸ ਤਰ੍ਹਾਂ ਦੇ ਨਸ਼ੇ ਕਾਰਨ ਨੌਜਵਾਨਾਂ ਦੀ ਮਾਨਸਿਕ ਹਾਲਤ ਵਿਗੜ ਰਹੀ ਹੈ।ਕਈਆਂ ਦਾ ਤਾਂ ਮਨੋਰੋਗ ਹਸਪਤਾਲਾਂ ਵਿੱਚ ਇਲਾਜ ਵੀ ਚੱਲ ਰਿਹਾ ਹੈ।ਉੱਥੇ ਹੀ ਨਸ਼ੇ ਦੇ ਆਦਿ ਹੋਣ ਦੇ ਬਾਅਦ ਤੋਂ ਖੇਤਰ ਵਿੱਚ ਅਪਰਾਧ ਵੀ ਵਧਦਾ ਜਾ ਰਿਹਾ ਹੈ।ਜਿਆ ਲਾਲ ਨਾਹਰ ਵਾਲਮੀਕਿ ਧਰਮ ਯੁੱਧ ਮੋਰਚਾ ਦੀ ਮੀਟਿੰਗ ਵਿੱਚ ਬੋਲ ਰਹੇ ਸਨ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਹਿਰ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਣ ਲਈ ਵਾਲਮੀਕਿ ਧਰਮ ਯੁੱਧ ਮੋਰਚਾ ਜਲਦ ਹੀ ਐਸਐਸਪੀ ਕਪੂਰਥਲਾ ਨੂੰ ਮਿਲ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗਾ।ਉਨ੍ਹਾਂ ਕਿਹਾ ਕਿ ਵਾਲਮੀਕਿ ਧਰਮ ਯੁੱਧ ਮੋਰਚਾ ਕਪੂਰਥਲਾ ਨੂੰ ਨਸ਼ਾ ਮੁਕਤ ਕਰਨ ਲਈ ਜੋਰਦਾਰ ਸੰਘਰਸ਼ ਕਰੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਸਲਾਖਾਂ ਪਿੱਛੇ ਪਹੁੰਚ ਕੇ ਹੀ ਚੇਨ ਨਾਲ ਬੈਠੇਗਾ।ਜਿਆ ਲਾਲ ਨਾਹਰ ਨੇ ਕਿਹਾ ਕਿ ਸ਼ਹਿਰ ਵਿੱਚ ਨੌਜਵਾਨ ਪੀੜੀ ਵਲੋਂ ਨਸ਼ੇ ਦਾ ਜ਼ਿਆਦਾ ਆਦਿ ਹੋ ਜਾਣ ਦੇ ਬਾਅਦ ਤੋਂ ਹੀ ਚੋਰੀ,ਲੁੱਟ,ਕੁੱਟਮਾਰ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।ਉੱਥੇ ਹੀ ਹੁਣ  ਥੋੜ੍ਹੇ ਜਿਹੇ ਰੁਪਇਆਂ ਕਾਰਨ ਨੌਜਵਾਨ ਲੁੱਟ-ਖਸੁੱਟ ਕਰਦੇ ਨਜ਼ਰ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨੌਜਵਾਨਾਂ ਲਈ ਸਮੈਕ ਖਰੀਦਣੀ ਤਾਂ ਸੌਖੀ ਜਾਹਿ ਗੱਲ ਹੈ,ਪਰ ਅਮਨ-ਕਾਨੂੰਨ ਦੀ ਕੋਈ ਵਿਵਸਥਾ ਨਾਲ ਜੁੜੀ ਪੁਲਿਸ ਨੂੰ ਇਸਦੀ ਭਿਆਨਕ ਤੱਕ ਨਹੀਂ ਹੈ ਕਿ ਸਮੈਕ ਦਾ ਕਾਰੋਬਾਰ ਸ਼ਹਿਰ ਵਿੱਚ ਕਿਥੇ ਅਤੇ ਕਿਸ ਤਰਾਂ ਹੋ ਰਿਹਾ ਹੈ।ਸ਼ਹਿਰ ਦੇ ਮੁਹੱਲਿਆਂ ਵਿੱਚ ਨੌਜਵਾਨਾਂ ਨੂੰ ਸਮੈਕ ਤਸਕਰ ਸ਼ਰੇਆਮ ਸਮੈਕ ਵੇਚਦੇ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਰਗਾ ਵਿੱਚ ਨਸ਼ਾ ਧੱਸਦਾ ਜਾ ਰਿਹਾ ਹੈ।ਦਿਨ-ਬ-ਦਿਨ ਨਸ਼ੇ ਦੀਆਂ ਜੜ੍ਹਾਂ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ।

ਕਿਸੇ ਟਾਈਮ ਚੋਰੀ ਛਿਪੇ ਵਿਕਾਂ ਵਾਲਾ ਨਸ਼ੇ ਦਾ ਸਮਾਨ ਅੱਜ ਜੋਰਸ਼ੋਰ ਨਾਲ ਸ਼ਰੇਆਮ ਵਿਕ ਰਿਹਾ ਹੈ।ਸਮੈਕ ਦੇ ਧੂੰਏਂ ਨਾਲ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਅਤੇ ਨਸ਼ੀਲੇ ਟੀਕਿਆਂ ਨਸ਼ੇ ਵਿੱਚ ਉਤਾਰੇ ਜਾ ਰਹੇ ਹਨ।ਸ਼ਹਿਰ ਦੀਆਂ ਗਲੀਆਂ ਵਿੱਚ ਨਸ਼ੇ ਦੇ ਦੀਵਾਨੇ ਝੂਮਦੇ ਨਜ਼ਰ ਆ ਰਹੇ ਹਨ।ਇਕਾਂਤ ਥਾਵਾਂ ਉੱਤੇ ਸਮੈਕ ਅਤੇ ਨਸ਼ੇ ਦੇ ਟੀਕੇ ਲਗਾਉਂਦੇ ਨਜ਼ਰ ਆ ਰਹੇ ਹਨ।ਨਸ਼ੇ ਦੇ ਆਦਿ ਨੌਜਵਾਨਾਂ ਦੀ ਬਰਬਾਦੀ ਦਾ ਮੰਜਰ ਖੁਲੇਆਮ ਸ਼ਹਿਰ ਚਲਦਾ ਜਾ ਰਿਹਾ ਹੈ। ਉੱਥੇ ਹੀ ਸ਼ਹਿਰ ਵਿੱਚ ਸਬ ਤੋਂ ਜ਼ਿਆਦਾ ਸਮੈਕ ਦਾ ਨਸ਼ਾ ਫੈਲ ਰਿਹਾ ਹੈ।ਜੋ ਕਿ ਨੌਜਵਾਨਾਂ ਦੇ ਪਰਿਵਾਰਾਂ ਨੂੰ ਬਰਬਾਦੀ ਵੱਲ ਲੈ ਜਾ ਰਿਹਾ ਹੈ।ਕਈ ਥਾਵਾਂ ਤੇ ਹੋ ਰਹੀ ਸਮੈਕ ਦੀ ਵਿਕਰੀ ਨੌਜਵਾਨਾਂ ਨੂੰ ਬਰਬਾਦ ਕਰ ਰਹੀ ਹੈ।ਮਹਿੰਗੇ ਨਸ਼ੇ ਦੀ ਲਤ ਨਸ਼ੇੜੀਆਂ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਤਬਾਹ ਕਰ ਰਹੀ ਹੈ।ਨਸ਼ਿਆਂ ਦੀ ਲਪੇਟ ‘ਚ ਆਏ ਨੌਜਵਾਨਾਂ ਨੂੰ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ ਸਮੈਕ ਦੀ ਡੋਜ਼ ਪੀਂਦੇ ਪੀਂਦੇ ਸਭ ਕੁਝ ਲੁਟਾਉਣ ਦੇ ਬਾਅਦ 10 ਰੁਪਏ ਦੇ ਟੀਕੇ ਅਤੇ ਨਸ਼ੀਲੀਆਂ ਗੋਲੀਆਂ ਨਾਲ ਨਸ਼ੇ ਦੀ ਪਿਆਸ ਬੁਝਾ ਰਹੇ ਹਨ।ਉਨ੍ਹਾਂ ਕਿਹਾ ਕਿ ਕਈ ਵਾਰ ਸ਼ਹਿਰ ਦੇ ਲੋਕਾ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ੇ ਦੇ ਕਾਰੋਬਾਰ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ,ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਪੁਲਿਸ ਜਿਨ੍ਹਾਂ ਧਿਆਨ ਚਲਾਨ ਕੱਟਣ ਤੇ ਲਾਉਂਦਾ ਹੈ, ਜੇਕਰ ਉਨ੍ਹਾਂ ਧਿਆਨ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤਾਂ ਦਸ ਦਿਨਾਂ ਵਿੱਚ ਕਪੂਰਥਲਾ ਨਸ਼ਾ ਮੁਕਤ ਹੋ ਸਕਦਾ ਹੈ। ਇਸ ਮੀਟਿੰਗ ਵਿੱਚ ਜਿਲਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੋਢੀ, ਰਾਜ ਕੁਮਾਰ, ਯੂਥ ਵਿੰਗ ਹਲਕਾ ਸੁਲਤਾਨਪੁਰ ਪਰਮਜੀਤ ਪੰਮਾ, ਡਾ:ਅਮਰਨਾਥ, ਰੌਣਕੀ ਰਾਮ, ਯਸ਼ ਤਾਜੀਪੁਰ, ਚਰਨਜੀਤ ਦੰਦਰਾਲਾ, ਗੁਰਮੀਤ ਸਿੰਘ, ਰਾਜੂ ਪੱਖੋਵਾਲ, ਅਨਿਲ ਸਹੋਤਾ ਤਲਵੰਡੀ ਮਹਿਮਾ,ਬਲਬੀਰ ਸਿੰਘ ਬੀਰਾ, ਸੁਖਵਿੰਦਰ ਸਿੰਘ, ਮੰਗਲ ਸਿੰਘ, ਜੈਵੀਰ ਸਿੰਘ, ਸਤਪਾਲ ਸੱਤੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here